ਪਟਿਆਲਾ

ਮਾਤਾ ਸ਼੍ਰੀ ਚਿੰਤਪੂਰਨੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਆਵਾਜਾਈ ਨਿਯਮਾਂ ਦੀ ਕਰਨ ਪਾਲਣਾ

ਟਰੱਕਾਂ, ਟਰੈਕਟਰਾਂ-ਟਰਾਲੀਆਂ, ਟੈਂਪੂ ਅਤੇ ਬੱਸਾਂ ਦੀਆਂ ਛੱਤਾਂ ‘ਤੇ ਸਫ਼ਰ ਕਰਨ ਵਾਲਿਆਂ ਨੂੰ ਹਿਮਾਚਲ ਪ੍ਰਸ਼ਾਸਨ ਸੂਬੇ ‘ਚ ਦਾਖਲ ਨਹੀਂ ਹੋਣ ਦੇਵੇਗਾ
ਪਟਿਆਲਾ : ਮਾਤਾ ਸ਼੍ਰੀ ਚਿੰਤਪੂਰਨੀ ਵਿਖੇ ਅਸ਼ਟਮੀ ਮੇਲਾ 12 ਅਗਸਤ ਤੋਂ 19 ਅਗਸਤ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਊਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਚਿੱਠੀ ਲਿਖੇ ਕਿ ਅਪੀਲ ਕੀਤੀ ਹੈ ਕਿ ਪਟਿਆਲਾ ਜ਼ਿਲ੍ਹੇ ਤੋਂ ਆਉਣ ਵਾਲੇ ਸ਼ਰਧਾਲੂ ਜ਼ਿਆਦਾਤਰ ਟਰੱਕਾਂ, ਟਰੈਕਟਰਾਂ-ਟਰਾਲੀਆਂ, ਟੈਂਪੂ ਅਤੇ ਬੱਸਾਂ ਦੀਆਂ ਛੱਤਾਂ ‘ਤੇ ਸਫ਼ਰ ਕਰਦੇ ਹਨ, ਜੋ ਕਿ ਆਵਾਜਾਈ ਨਿਯਮਾਂ ਦੇ ਵਿਰੁੱਧ ਹੀ ਨਹੀਂ ਬਲਕਿ ਇਸ ਨਾਲ ਸੜਕ ਦੁਰਘਟਨਾਵਾਂ ਵਾਪਰਨ ਕਾਰਨ ਕਈ ਮਨੁੱਖੀ ਜਾਨਾਂ ਅਜਾਈ ਚਲੀਆ ਜਾਂਦੀਆਂ ਹਨ। ਊਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਕੋਈ ਆਵਾਜਾਈ ਨਿਯਮਾਂ ਦੀ ਉਲੰਘਣਾ ਕਰੇਗਾ ਉਸਨੂੰ ਹਿਮਾਚਲ ਦੀ ਹੱਦ ‘ਤੇ ਹੀ ਰੋਕ ਲਿਆ ਜਾਵੇਗਾ ਅਤੇ ਸੂਬੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ਰਧਾਲੂ ਮਾਤਾ ਸ਼੍ਰੀ ਚਿੰਤਪੂਰਨੀ ਦੇ ਦਰਸ਼ਨਾਂ ਲਈ ਟਰੱਕ, ਟਰੈਕਟਰ-ਟਰਾਲੀ, ਟੈਂਪੂ ਅਤੇ ਬੱਸਾਂ ਦੀਆਂ ਛੱਤਾਂ ‘ਤੇ ਸਫ਼ਰ ਨਾ ਕਰੇ ਸਗੋਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਦਰਸ਼ਨਾਂ ਲਈ ਜਾਇਆ ਜਾਵੇ।

Leave a Reply

Your email address will not be published. Required fields are marked *