ਪਟਿਆਲਾ

ਰਾਸ਼ਟਰੀ ਸਵਯੰਮ ਸੇਵਕ ਸੰਘ ਵਲੋਂ ਅਖੰਡ ਭਾਰਤ ਦਿਵਸ ਦੇ ਮੌਕੇ ਤਿਰੰਗਾ ਯਾਤਰਾ ਕੱਢੀ

ਪਟਿਆਲਾ ਦੇ ਵੱਡੀ ਗਿਣਤੀ ਚ ਨੌਜਵਾਨਾ ਨੇ ਅਖੰਡ ਭਾਰਤ ਦਾ ਸੰਕਲਪ ਕੀਤਾ
ਪਟਿਆਲਾ, 13 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਰਾਸ਼ਟਰੀ ਸਵਯੰਮ ਸੇਵਕ ਸੰਘ ਵਲੋਂ ਅਖੰਡ ਭਾਰਤ ਦਿਵਸ ਦੇ ਮੌਕੇ ‘ਤਿਰੰਗਾ ਯਾਤਰਾ’ ਯਾਤਰਾ ਕੱਢੀ ਗਈ ਹੈ। ਇਹ ‘ਤਿਰੰਗਾ ਯਾਤਰਾ’ ਯਾਤਰਾ ਜ਼ਿਲ•ਾ ਸੰਘ ਚਾਲਕ ਡਾ. ਰਾਜਿੰਦਰ ਕੁਮਾਰ ਅਤੇ ਜ਼ਿਲ•ਾ ਕਾਰਵਾਹ ਦਰਸ਼ਨ ਬਾਂਸਲ ਦੀ ਅਗਵਾਈ ਵਿਚ ਪਟਿਆਲਾ ਦੇ ਸਰਹੰਦੀ ਗੇਟ ਵਿਖੇ ਸਥਿਤ ਬੁੰਦੇਲਾ ਮੰਦਿਰ ਤੋਂ ਸ਼ੁਰੂ ਹੋ ਕੇ ਪਟਿਆਲਾ ਦੇ ਵੱਖ ਵੱਖ ਬਾਜਾਰ ਵਿਚੋਂ ਕੱਢੀ ਗਈ ਹੈ।

ਇਸ ਮੌਕੇ ਰਾਸ਼ਟਰੀ ਸਵਯੰਮ ਸੇਵਕ ਸੰਘ ਦੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਦੇ ਟੁਕੜੇ ਹੋਣ ਤੋਂ ਪਹਿਲਾ ਅਫ਼ਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਬਰਮਾ, ਥਾਈਲੈਂਡ, ਮਯਨਮਾਰ, ਤਿੱਬਤ ਵੀ ਸ਼ਾਮਿਲ ਸਨ। ਜਿਸ ਨੂੰ ਅਖੰਡ ਭਾਰਤ ਦਾ ਅਸਲ ਸਵਰੂਪ ਕਿਹਾ ਜਾਂਦਾ ਸੀ।
ਰਾਜਿੰਦਰ ਸਿੰਘ ਜੀ ਨੇ ਦੱਸਿਆ ਕਿ ਅੰਗ੍ਰੇਜਾ ਵਲੋਂ ਪਿਛਲੇ ਸਮੇਂ ਤੋਂ ਹੀ ਆਪਣੀ ਕੁਟ ਨਿਤੀ ਦੇ ਚਲਦਿਆ ਲੋਕਾਂ ਚ ਫੁੱਟ ਪਵਾ ਕੇ ਰਾਜ ਕਰਨ ਦੀ ਕੋਸ਼ਿਸ਼ਾਂ ਕੀਤੀ ਗਈ ਹੈ। ਉਸੇ ਤਰਾਂ ਭਾਰਤ ਦੇਸ਼ ਦੀ ਆਜ਼ਾਦੀ ਤੋਂ ਪਹਿਲਾ ਅੰਗ੍ਰੇਜਾ ਦੀ ਕੁਟ ਨਿਤੀ ਦੇ ਚੱਲਦਿਆਂ ਕੁੱਝ ਸੂਬਿਆ ਨੇ ਵੱਖ ਹੋ ਕੇ ਦੇਸ਼ ਦਾ ਰੂਪ ਧਾਰਨ ਕਰ ਲਿਆ ਸੀ ਜਦਕਿ ਬਾਕੀ ਸਾਲ 1947 ਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਵੀ ਪਾਕਿਸਤਾਨ ਅਤੇ ਬਾਂਗਲਾਦੇਸ਼ ਭਾਰਤ ਤੋਂ ਵੱਖ ਹੋ ਗਏ ਸੀ। ਇਸ ਤੋਂ ਪਹਿਲਾ ਅਫ਼ਗਾਨਿਸਤਾਨ 1876 ਚ, ਭੁਟਾਨ 1906, ਤਿੱਬਤ 1914, ਸ੍ਰੀਲੰਕਾ 1935, ਮਯਨਮਾਰ 1937 ਚ ਭਾਰਤ ਤੋਂ ਵੱਖ ਹੋ ਗਿਆ ਸੀ। ਇਸ ਮੌਕੇ ਉਨਾ ਸੰਕਲਪ ਕਰਦਿਆ ਕਿਹਾ ਕਿ ਉਹ ਭਾਰਤ ਨੂੰ ਆਖੰਦ ਭਾਰਤ ਦੇ ਸਵਰੂਪ ਚ ਵੇਖਣਾ ਚਾਹੁੰਦੇ ਹਨ।
ਰਾਸ਼ਟਰੀ ਸਵਯੰਮ ਸੇਵਕ ਸੰਘ ਵਲੋਂ ਕੱਢੀ ਗਈ ਇਹ ਤਿਰੰਗਾ ਯਾਤਰਾ ਪਟਿਆਲਾ ਦੇ ਸਰਹੰਦੀ ਗੇਟ ਵਿਖੇ ਤੋਂ ਸ਼ੁਰੂ ਹੋ ਕੇ ਆਰੀਆ ਸਮਾਜ, ਲਾਹੌਰੀ ਗੇਟ, ਸ਼ੇਰੇ ਪੰਜਾਬ ਮਾਰਕੀਟ, ਸ਼ੇਰਾਵਾਲਾ ਗੇਟ, ਧਰਮਪੁਰਾ ਬਾਜ਼ਾਰ, ਅਨਾਰਦਾਣਾ ਚੌਂਕ, ਅਦਾਲਤ ਬਾਜ਼ਾਰ, ਸਦਰ ਬਾਜ਼ਾਰ, ਕਿੱਲਾ ਚੌਂਕ, ਸਹਿੰਦੀ ਬਾਜ਼ਾਰ, ਸਫਾਵਾਦੀ ਗੇਟ, ਤ੍ਰਿਵੇਣੀ ਚੌਂਕ, ਆਰੀਆ ਸਮਾਜ ਤੋਂ ਹੋ ਕੇ ਮੁੜ ਸਰਹੰਦੀ ਗੇਟ ਪਟਿਆਲਾ ਵਿਖੇ ਸਮਾਪਤ ਕੀਤੀ ਗਈ ਹੈ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਆਸ਼ੂਤੋਸ਼ ਗੌਤਮ, ਬਜਰੰਗ ਦਲ ਤੋਂ ਨਵਦੀਪ ਵਰਮਾ ਤੇ ਸੰਘ ਨਾਲ ਸਬੰਧਿਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਰਹੇ।

Leave a Reply

Your email address will not be published. Required fields are marked *