ਪਟਿਆਲਾ

ਬੀ.ਐੱਨ.ਖਾਲਸਾ ਸਕੂਲ ਵਿਖੇ ਅਜ਼ਾਦੀ ਦਿਵਸ ਮੌਕੇ ਸੱਭਿਆਚਾਰਕ ਸਮਾਗਮ

ਪਟਿਆਲਾ, 13 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸਥਾਨਕ ਬੀ.ਐੱਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਟਿਆਲਾ ਵਿਖੇ ਬੀ.ਐਡ, ਟੀਚਿੰਗ ਪ੍ਰੈਕਟਿਸ ਲਈ ਆਏ ਜਸਦੇਵ ਸਿੰਘ ਸੰਧੂ ਕਾਲਜ ਅਤੇ ਸਰਕਾਰੀ ਕਾਲਜ ਦੇ ਅਧਿਆਪਕਾਂ ਵੱਲੋਂ ਅਜ਼ਾਦੀ ਦਿਵਸ ਦੇ ਮੌਕੇ ਵਿਦਿਆਰਥੀਆਂ ਦੇ ਹੁਨਰ ਦੀ ਜਾਂਚ ਲਈ ਆਪਸੀ ਦੇਸ਼ ਭਗਤੀ ਗੀਤ, ਕਵਿਤਾਵਾਂ ਅਤੇ ਸਪੀਚਾਂ ਕਰਵਾਈਆਂ ਗਈਆਂ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਇੱਕ ਲਿਖਾਈ ਪ੍ਰਯੋਗਤਾ ਵੀ ਕਰਵਾਈ ਗਈ। ਇਸ ਮੌਕੇ ਬੀ.ਐਡ. ਅਧਿਆਪਕਾਂ, ਸਕੂਲ ਸਟਾਫ ਅਤੇ ਸਕੂਲ ਮੁੱਖੀ ਵੱਲੋਂ ਵਿਦਿਆਰਥੀਆਂ ਦੇ ਹੁਨਰ ਦੀ ਪਛਾਣ ਕਰਦਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਜ਼ਾਦੀ ਦੇ ਅਸਲ ਮਾਇਨੇ ਨੂੰ ਵਿਦਿਆਰਥੀਆਂ ਅੱਗੇ ਵਿਚਾਰਿਆ ਅਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਹਿਦ ਕੀਤਾ ਕਿ ਦੇਸ਼ ਦੇ ਵਿੱਚੋਂ ਕੋੜ੍ਹ ਦੀ ਤਰ੍ਹਾਂ ਫੈਲ ਰਹੇ ਭ੍ਰਿਸ਼ਟਾਚਾਰ, ਦੈਂਤ ਰੂਪੀ ਨਸ਼ੇ ਦੇ ਸੌਦਾਗਰਾ ਨੂੰ ਨੱਥ ਪਾਉਣ ਅਤੇ ਲਈ ਹਰ ਕੁਰੀਤੀਆਂ ਨੂੰ ਆਜ਼ਾਦ ਕਰਵਾਉਣ ਹਰ ਤਰ੍ਹਾਂ ਦਾ ਸਮਾਜ ਨੂੰ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਕੂਲ ਮੁੱਖੀ, ਸਕੂਲ ਸਟਾਫ, ਬੀ.ਐਡ ਟੀਚਿੰਗ ਪ੍ਰੈਕਟਿਸ ਲਈ ਆਏ ਅਧਿਆਪਕ ਅਮਨਦੀਪ ਕੌਰ, ਬਲਜੀਤ ਕੌਰ, ਪੁਰਨਿਮਾ, ਰਮਨਪ੍ਰੀਤ ਕੌਰ, ਸੰਦੀਪ ਕੌਰ ਅਤੇ ਸੋਨੀਆ ਸ਼ਰਮਾ ਹਾਜ਼ਰ ਰਹੇ।

Leave a Reply

Your email address will not be published. Required fields are marked *