ਨਾਭਾ ‘ਚ ਸਵਾਈਨ ਫਲੂ ਦੀ ਦਸਤਕ, ਸਰਵੇ ਟੀਮਾਂ ਭੇਜੀਆਂ
ਪਟਿਆਲਾ 18 ਸਤੰਬਰ (ਮਧੂਸਾਰ ਬਿਊਰੋ) ਸਟੇਟ ਪ੍ਰੋਗਰਾਮ ਅਫਸਰ ਆਈ.ਡੀ.ਐਸ.ਪੀ. ਵੱਲੋ ਸੂਚਨਾ ਪ੍ਰਾਪਤ ਹੋਈ ਸੀ ਕਿ ਨਾਭਾ ਦੀ ਇੱਕ 50 ਸਾਲਾ ਅੋਰਤ ਜੋ ਕਿ ਮੈਕਸ ਹਸਪਤਾਲ ਚੰਡੀਗੜ ਵਿਚ ਦਾਖਲ ਹੈ ਅਤੇ ਅੋਰਤ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ।
ਸੂਚਨਾ ਮਿਲਣ ਤੇ ਜਿਲਾ ਸਿਹਤ ਵਿਭਾਗ ਵੱਲੋ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਰੈਪਿਡ ਰੈਸਪੋਂਸ ਟੀਮ ਬਣਾ ਕੇ ਨਾਭਾ ਵਿਖੇ ਮਰੀਜ ਦੇ ਰਿਹਾਇਸ਼ੀ ਏਰੀਏ ਵਿਚ ਸਰਵੇ ਕਰਵਾਉਣ ਲਈ ਭੇਜਿਆ ਗਿਆ। ਟੀਮ ਵੱਲੋ ਸਰਵੇ ਦੋਰਾਣ ਜਾਂਚ ਵਿਚ ਪਾਇਆ ਗਿਆ ਕਿ ਇਹ ਮਰੀਜ ਜੋ ਕਿ 6 ਸਤੰਬਰ ਨੂੰ ਬ੍ਰਿੰਦਾਬਨ ਗਿਆ ਸੀ ਅਤੇ ਉਥਂੋ ਆਉਣ ਤੋਂ ਬਾਦ ਇਸ ਨੂੰ ਬੁਖਾਰ ਨਾਲ ਖਾਂਸੀ ਜੁਕਾਮ ਹੋ ਗਿਆ ਸੀ ਅਤੇ ਹਾਲਤ ਬਿਗੜਨ ਤੇ ਮੈਕਸ ਵਿਚ ਦਾਖਲ ਕਰਵਾਇਆ ਗਿਆ ਸੀ । ਅੋਰਤ ਦੇ ਪਰਿਵਾਰਕ ਮੈਂੈਬਰਾ ਤੋਂ ਪੁੱਛਗਿਛ ਦੋਰਾਣ ਪਤਾ ਲਗਾ ਕਿ ਇਹ ਮਰੀਜ ਸ਼ੁਗਰ ਨਾਲ ਵੀ ਪੀੜਤ ਹੈ ਅਤੇ ਬ੍ਰਿੰਦਾਬਨ ਤੋ ਵਾਪਸ ਆਉਣ ਤੋਂ ਬਾਦ ਹੀ ਉਸ ਨੂੰ ਖਾਂਸੀ, ਬੁਖਾਰ ਦੇ ਲੱਛਣ ਆਉਣੇ ਸ਼ੁਰੁ ਹੋ ਗਏ ਸਨ। ਸਰਵੇ ਦੋਰਾਣ ਟੀਮ ਵੱਲੋ ਆਲੇ ਦੁਆਲੇ ਦੇ ਘਰਾਂ ਦੇ ਲੋਕਾਂ ਨੂੰੰ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸ ਮਰੀਜ ਦੇ ਸੰਪਰਕ ਵਿਚ ਆਏ 9 ਪ੍ਰਾਇਮਰੀ ਕੰਟੈਕਸ ਨੂੰ ਟੈਮੀਫਲੂ ਗੋਲੀਆ ਸ਼ੂਰੁ ਕਰ ਦਿਤੀਆਂ ਗਈਆਂ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆਂ ਕਿ ਜਿਲੇ ਵਿਚ ਹੁਣ ਤੱਕ ਸਵਾਈਨ ਫਲੂ ਦੇ 4 ਸ਼ਕੀ ਮਰੀਜਾਂ ਦੇ ਸੈਂਪਲ ਲਏ ਗਏ ਸਨ ਜੋ ਕਿ ਜਾਂਚ ਦੋਰਾਣ ਨੈਗਾਟਿਵ ਆਏ ਹਨ। ਲੱਗਦਾ ਹੈ ਕਿ ਇਹ ਮਰੀਜ ਨੂੰ ਵੀ ਇਹ ਬਿਮਾਰੀ ਉਸ ਦੇ ਸਫਰ ਦੋਰਾਣ ਹੀ ਪਾ੍ਰਪਤ ਹੋਈ ਹੈ।ਉਹਨਾਂ ਦੱਸਿਆਂ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ, ਮਾਤਾ ਕੁਸ਼ਲ਼ਿਆ ਹਸਪਤਾਲ ਅਤੇ ਸਬ ਡਵੀਜਨ ਹਸਪਤਾਲਾ ਵਿਚ ਚ ਸਵਾਈਨ ਫਲੂ ਵਾਰਡ ਬਣਾਇਆ ਗਿਆ ਹੈ ਜਿਥੇ ਸਵਾਈਨ ਫਲੂ ਦੀਆਂ ਦਵਾਈਆਂ ,ਪੀ.ਪੀ.ਈ. ਕਿੱਟਸ ਅਤੇ ਵੀ.ਟੀ.ਐਮ ਆਦਿ ਉਪਲਬਧ ਹਨ ਉਹਨਾਂ ਦਸਿਆਂ ਜਿਲਾ ਸਿਹਤ ਵਿਭਾਗ ਵੱਲੋ ਬਿਮਾਰੀ ਦੇ ਟਾਕਰੇ ਲਈ ਹਰ ਤਰਾਂ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਡਾ. ਗੁਰਮੀਤ ਸਿੰਘ ਜਿਲਾ ਐਪੀਡੋਮੋਲੋਜਿਸਟ ਨੇ ਸਵਾਈਨ ਫਲੂ ਦੀਆਂ ਕੈਟਾਗਿਰੀ ਏ. ਬੀ. ਤੇ ਸੀ. ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੰਦੇ ਕਿਹਾ ਕਿ ਕੈਟਾਗਿਰੀ ਏ ਦੇ ਮਰੀਜ਼ ਉਹ ਹਨ ਜਿਨ੍ਹਾਂ ਨੂੰ ਖਾਂਸੀ, ਜੁਕਾਮ ਤੇ ਹਲਕਾ ਬੁਖਾਰ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਈ ਦਵਾਈ ਦੀ ਜਰੂਰਤ ਨਹੀ ਹੁੰਦੀ। ਇਹਨਾਂ ਮਰੀਜ਼ਾ ਨੂੰ ਘਰ ਵਿਚ ਹੀ ਅਰਾਮ ਕਰਨ ਅਤੇ ਚੰਗੀ ਖੁੱਰਾਕ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਤੋ ਵੱਧ ਕਰਨ ਦੀ ਲੋੜ ਹੁੰਦੀ ਹੈ । ਕੈਟਾਗਿਰੀ ਬੀ ਵਿਚ ਉਹ ਮਰੀਜ ਆਉਂਦੇ ਹਨ ਜਿਨ੍ਹਾਂ ਨੂੰ ਖਾਂਸੀ ਜੁਕਾਮ ਦੇ ਨਾਲ-ਨਾਲ ਬਹੁਤ ਤੇਜ਼ ਬੁਖਾਰ ਹੁੰਦਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਜਿਵੇ ਕਿ ਦਿਲ, ਗੁਰਦੇ, ਲੀਵਰ, ਸ਼ੂਗਰ ਦੇ ਮਰੀਜ, 60 ਸਾਲ ਤੋਂ ਵੱਡੇ ਬਜੁਰਗ, ਜਿਹੜੇ ਸਟੀਰੋਇਡ ਥੈਰੇਪੀ ਤੇ ਹਨ ਅਤੇ ਹੋਰ ਕੋਈ ਗੰਭੀਰ ਬਿਮਾਰੀ ਨਾਲ ਪੀੜ੍ਹਤ ਹਨ। ਉਨ੍ਹਾਂ ਸਾਰੇ ਮਰੀਜਾਂ ਨੂੰ ਟੈਮੀ ਫਲਿਊ ਦਵਾਈ ਦੀ ਦੇਣ ਦੀ ਲੋੜ ਹੈ। ਏ. ਅਤੇ ਬੀ. ਕੈਟਾਗਿਰੀ ਲਈ ਕੋਈ ਟੈਸਟ ਦੀ ਜਰੂਰਤ ਨਹੀ ਹੈ। ਕੈਟਾਗਿਰੀ ਸੀ ਵਿਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਕੈਟਾਗਿਰੀ ਏ. ਅਤੇ ਬੀ. ਦੇ ਲੱਛਣਾਂ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ, ਬਲਗਮ ਵਿਚ ਖੂਨ, ਉਲਟੀਆਂ, ਟੱਟੀਆਂ ਅਤੇ ਹੱਥਾਂ ਤੇ ਪੈਰਾਂ ਦੇ ਨਹੁੰਆਂ ਦਾ ਨੀਲਾ ਹੋਣਾ ਆਦਿ ਲੱਛਣ ਹਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਹੋਣਾ ਚਾਹੀਦਾ ਹੈ ਜਿਥੇ ਕਿ ਉਨ੍ਹਾਂ ਦਾ ਟੈਸਟ ਲੈ ਕੇ ਦਵਾਈ ਸ਼ੁਰੂ ਕੀਤੀ ਜਾਂਦੀ ਹੈ।

