ਮੋਗਾ ‘ਚ ਕੋਰੀਅਰ ਬੰਬ ਧਮਾਕਾ
ਮੋਗਾ 26 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੋਗਾ ਸ਼ਹਿਰ ‘ਚ ਕੋਰੀਅਰ ਬੰਬ ਧਮਾਕੇ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਚੈਂਬਰ ਰੋਡ ‘ਤੇ ਸਥਿਤ ਇਕ ਦੁਕਾਨ ‘ਚ ਅਚਾਨਕ ਕੋਰੀਅਰ ਵਾਲੇ ਇੱਕ ਲਿਫ਼ਾਫ਼ੇ ‘ਚ ਧਮਾਕੇ ਹੋਣ ਨਾਲ ਦੁਕਾਨ ਦਾ ਮਾਲਕ ਜ਼ਖ਼ਮੀ ਹੋਇਆ।
ਹਸਪਤਾਲ ‘ਚ ਜੇਰੇ ਇਲਾਜ ਦੁਕਾਨ ਦੇ ਮਾਲਕ ਵਿਕਾਸ ਸੂਦ ਨੇ ਜ਼ਖ਼ਮੀ ਹਾਲਤ ਵਿਚ ਦੱਸਿਆ ਕਿ ਉਸ ਕੋਲ ਕੁੱਝ ਸਮਾਂ ਪਹਿਲਾਂ 45 ਸਾਲ ਦੇ ਕਰੀਬ ਇੱਕ ਪ੍ਰਵਾਸੀ ਵਿਅਕਤੀ ਇਹ ਲਿਫ਼ਾਫ਼ਾ ਲੈ ਕੇ ਆਇਆ ਅਤੇ ਉਸ ਨੇ ਸੰਗਰੂਰ ਕੋਰੀਅਰ ਕਰਨ ਲਈ ਇਹ ਲਿਫ਼ਾਫ਼ਾ ਦਿੱਤਾ ਸੀ। ਘਟਨਾ ਦੀ ਸੂਚਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਈ.ਜੀ. ਨੇ ਦੱਸਿਆ ਕਿ ਧਮਾਕੇ ਤੋਂ ਬਾਦ ਜਾਂਚ ਲਈ ਫੋਰੈਂਸਿੰਗ ਟੀਮ ਨੇ ਪਹੁੰਚਕੇ ਜਾਂਚ ਆਰੰਭ ਦਿੱਤੀ। ਜਾਂਚ ਮੁਕੰਮਲ ਮਗਰੋਂ ਹੀ ਸਥਿਤੀ ਸਪੱਸ਼ਟ ਹੋ ਸਕਦੀ ਹੈ।

