ਗੁਰਮੀਤ ਕੌਰ ਕਾਲੜਾ ਜਨਰਲ ਸਕੱਤਰ, ਸ਼ੇਰਗਿੱਲ ਨੂੰ ਅਸਿਸਟੈਂਟ ਜਨਰਲ ਸਕੱਤਰ ਚੁਣੇ
ਪਟਿਆਲਾ 11 ਦਸੰਬਰ (ਮਧੂਸਾਰ ਬਿਊਰੋ) ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੀਆਂ ਚੋਣਾਂ ਜੋ ਚੰਡੀਗੜ੍ਹ ਵਿੱਚ ਹੋਈਆਂ ਵਿੱਚ ਸ੍ਰੀਮਤੀ ਗੁਰਮੀਤ ਕੌਰ ਕਾਲੜਾ ਨੂੰ ਸਰਵ ਸੰਮਤੀ ਨਾਲ ਡਿਪਟੀ ਜਨਰਲ ਸਕੱਤਰ ਅਤੇ ਸ੍ਰੀ ਇੰਦਰਜੀਤ ਸਿੰਘ ਸ਼ੇਰਗਿੱਲ ਨੂੰ ਅਸਿਸਟੈਂਟ ਜਨਰਲ ਸਕੱਤਰ ਚੁਣ ਲਿਆ ਗਿਆ।
ਇਸ ਮੌਕੇ ਤੇ ਸਟੇਟ ਬੈਂਕ ਆਫ ਇੰਡੀਆ ਜਾਨਲ ਆਫਿਸ ਸ਼ੇਰਾਵਾਲਾ ਗੇਟ ਪਟਿਆਲਾ ਵਿਖੇ ਹੋਏ ਸਮਾਗਮ ਵਿੱਚ ਪਟਿਆਲਾ ਤੇ ਨੇੜੇ ਦੀਆਂ ਬਰਾਚਾਂ ਦੇ ਸਟਾਫ ਮੈਂਬਰ ਸ਼ਾਮਲ ਹੋਏ। ਇਸ ਮੌਕੇ ਤੇ ਚੁਣੇ ਗਏ ਨੇਤਾਵਾਂ ਦਾ ਹਾਰਾਂ ਨਾਲ ਸੁਆਗਤ ਕੀਤਾ ਗਿਆ ਅਤੇ ਮਿਠਾਈਆਂ ਵੰਡੀਆਂ ਗਈਆਂ। ਇਸ ਮੌਕੇ ਤੇ ਬੋਲਦੇ ਹੋਏ ਸ੍ਰੀ ਮਤੀ ਕਾਲੜਾ ਨੇ ਸਟਾਫ ਵੱਲੋਂ ਕੀਤੀ ਗਈ ਮਦਦ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਐਸੋਸੀਏਸ਼ਨ ਮੁਲਾਜਮਾਂ ਦੇ ਹੱਕਾਂ ਲਈ ਹਮੇਸ਼ਾਂ ਪਹਿਰਾ ਦਿੰਦੀ ਰਵੇਗੀ ਅਤੇ ਉਨ੍ਹਾਂ ਨੇ ਸਟਾਫ ਨੂੰ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦੀ ਅਪੀਲ ਕੀਤੀ।

