ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਥੂਰੀਆ ਪਰਿਵਾਰ ਨੇ ਲਗਾਇਆ ਲੰਗਰ
ਪਟਿਆਲਾ 27 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਥੂਰੀਆ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਲੋਅਰ ਮਾਲ ਮਾਰਕੀਟ ਵਿਖੇ ਲੰਗਰ ਲਗਾਇਆ ਗਿਆ।
ਲੰਗਰ ਵਰਤਾਉਣ ਦੀ ਸੇਵਾ ਖੁਦ ਕਥੂਰੀਆ ਪਰਿਵਾਰ ਦੇ ਮੈਂਬਰਾਂ ਨੇ ਕੀਤੀ। ਲੰਗਰ ਦੌਰਾਨ ਸ. ਬਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਲੰਗਰ ਦੀ ਸੇਵਾ ਕਥੂਰੀਆ ਵੱਲੋਂ ਕੀਤੀ ਜਾਂਦੀ ਹੈ ਅਤੇ ਸਾਰਿਆਂ ਨੂੰ ਸ਼ਹੀਦੀ ਪੁਰਬ ਦੀ ਯਾਦ ਨੂੰ ਤਾਜ਼ਾ ਕਰਨ ਅਤੇ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਲਈ ਲੰਗਰ ਲਗਾਇਆ ਜਾਦਾ ਹੈ। ਸ. ਬਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਅੱਜ ਦੀ ਸਭ ਤੋਂ ਵੱਡੀ ਮੰਗ ਹੈ ਕਿ ਅਸੀਂ ਆਪਣੇ ਗੁਰੂਆਂ ਵੱਲੋਂ ਵਿਖਾਏ ਮਾਰਗ ‘ਤੇ ਚੱਲੀਏ। ਉਨ੍ਹਾਂ ਕਿਹਾ ਕਿ ਗੁਰੂਆਂ ਨੇ ਕਿਰਤ ਕਰੋ, ਵੰਡ ਛਕੋ ਅਤੇ ਨਾਪ ਜਪਣ ਦੀ ਪ੍ਰੇਰਨਾ ਦਿੱਤੀ ਹੈ, ਜਿਸ ਤਹਿਤ ਹਰ ਸਾਲ ਕਥੂਰੀਆ ਪਰਿਵਾਰ ਆਪਣੀ ਕਿਰਤ ‘ਚੋਂ ਸ਼ਹੀਦੀ ਪੁਰਬ ਮੌਕੇ ਲੰਗਰ ਲਗਾਉਂਦਾ ਹੈ, ਜਿਸ ਨੂੰ ਨਿਰਵਿਘਨ ਭਵਿੱਖ ‘ਚ ਵੀ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਲੰਗਰ ਦੀ ਸੇਵਾ ਕਰਨ ਵਾਲਿਆਂ ‘ਚ ਜਸਬੀਰ ਕੌਰ ਕਥੂਰੀਆ, ਲੌਂਰੈਂਸ ਕਥੂਰੀਆ, ਨੀਰੂ ਕਥੂਰੀਆ, ਫਲੌਰੈਂਸ ਕਥੂਰੀਆ, ਨਿਸ਼ਾ ਕਥੂਰੀਆ, ਜੀਵੀ ਰਾਜ ਕਥੂਰੀਆ, ਜੈਨਿਸਾ ਕਥੂਰੀਆ, ਜਸਪਾਲ ਸਿੰਘ ਜੋਸ਼ਨ, ਪ੍ਰਭਜੋਤ ਸਿੰਘ ਪ੍ਰਿੰਸ, ਸਮਾਰਟੀ, ਅਜੇ ਘੋਸਲਾ, ਮੁਕੇਸ਼ ਢੀਂਗਰਾ ਆਦਿ ਸ਼ਾਮਲ ਸਨ।

