ਲਾਈਨਮੈਨਾਂ ਦਾ ਪਰਖ ਕਾਲ ਦਾ ਸਮਾਂ 2 ਸਾਲ ਤੋ ਤਿੰਨ ਸਾਲ ਕਰਨ ਦੀ ਨਿਖੇਧੀ
ਮੁਲਾਜ਼ਮਾਂ ਨੁੰ 2 ਸਾਲਾ ਬਾਅਦ ਹੀ ਰੈਗੁਲਰ ਕੀਤਾ ਜਾਵੇ:ਮਨਜੀਤ ਸਿੰਘ ਚਾਹਲ
ਪਟਿਆਲਾ 2 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰ ਨੇ ਆਪਣੀ 72ਵੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਿਜਲੀ ਨਿਗਮ ਵਿੱਚ ਸੀ.ਆਰ.ਏ.281/13 ਰਾਹੀ ਭਰਤੀ ਹੋਏ ਲਾਈਨਮੈਨਾਂ ਨੂੰ ਰੈਗੁਲਰ ਹੋਣ ਲਈ ਠੇਕੇ ਤੇ ਇਕ ਸਾਲ ਹੋਰ ਕੰਮ ਕਰਨਾਂ ਪਵੇਗਾ।
ਇਸ ਫੈਸਲੇ ਦਾ ਸਯੁੰਕਤ ਸਕੱਤਰ ਪਰਸੋਨਲ ਨੇ ਆਪਣੇ ਪੱਤਰ ਨੰ:5 ਮਿਤੀ 1 ਜਨਵਰੀ ਰਾਹੀ ਖੁਲਾਸਾ ਕੀਤਾ।ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਈਜ਼ ਫੈਡਰੇਸ਼ਨ ਨੇ ਬਿਜਲੀ ਨਿਗਮ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ।ਜਥੇਬੰਦੀ ਵੱਲੋ ਮਨੈਜਮੇਟ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਕਿ ਇਹ ਕਰਮਚਾਰੀ 2013 ਦੀ ਸੀ.ਆਰ.ਏ ਤਹਿਤ ਭਰਤੀ ਕੀਤੇ ਹਨ ਜਦੋ ਕਿ ਪੰਜਾਬ ਸਰਕਾਰ ਦੇ ਆਦੇਸ਼ ਹਨ ਕਿ ਜਿਹਨਾ ਕਰਮਚਾਰੀਆਂ ਦੀ ਭਰਤੀ ਦਾ ਵਿਗਿਆਪਨ 2015 ਤੋ ਬਾਅਦ ਜਾਰੀ ਕੀਤੇ ਗਏ ਹਨ ਉਹਨਾਂ ਕਰਮਚਾਰੀਆਂ ਤੇ ਤਿੰਨ ਸਾਲ ਦੀ ਸ਼ਰਤ ਲਾਗੁ ਹੋਵੇਗੀ ਪ੍ਰਤੂੰ ਬਿਜਲੀ ਨਿਗਮ ਨੇ 2013 ਵਿੱਚ ਜਾਰੀ ਹੋਏ ਵਿਗਿਆਪਨ ਤੇ ਇਹ ਸ਼ਰਤ ਲਾਗੂ ਕਰ ਦਿੱਤੀ ਹੈ।ਜਥੇਬੰਦੀ ਦੇ ਸੁਬਾਈ ਆਗੂਆਂ ਗੁਰਵੇਲ ਸਿੰਘ ਬੱਲਪੁਰੀਆ,ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਪੂਰਨ ਸਿੰਘ ਖਾਈ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਨੇ ਬਿਜਲੀ ਏਕਤਾ ਮੰਚ ਨਾਲ ਮੀਟਿੰਗਾਂ ਦੋਰਾਨ ਮੰਨਿਆਂ ਸੀ ਕਿ ਜਿਹਨਾਂ ਕਰਮਚਾਰੀਆਂ ਦਾ ਸਮਾਂ 2 ਸਾਲ ਪੂਰਾਂ ਹੋ ਜਾਵੇਗਾ ਉਹਨਾਂ ਨੂੰ ਪੂਰੇ ਸਕੇਲ ਵਿੱਚ ਰੈਗੁਲਰ ਕਰ ਦਿੱਤਾ ਜਾਵੇਗਾ।ਪ੍ਰਤੂੰ ਮਨੈਜਮੇਟ ਨੇ ਇਹਨਾਂ ਕਰਮਚਾਰੀਆਂ ਦਾ ਪ੍ਰਬੋਸਨ ਸਮਾ ਵਧਾ ਕੇ ਜਥੇਬੰਦੀ ਨਾਲ ਕੀਤੇ ਸਮਝੋਤਿਆਂ ਦੀ ਉਲੰਘਣਾ ਕੀਤੀ ਹੈ।ਬਿਜਲੀ ਕਾਮੇ ਮਨੇਜਮੈਟ ਦੀ ਇਸ ਮੁਲਾਜ਼ਮ ਵਿਰੋਧੀ ਨੀਤੀ ਦਾ ਸਖਤ ਵਿਰੋਧ ਕਰਨਗੇ। ਇਥੇ ਇਹ ਵੀ ਦੱਸਣਯੋਗ ਹੈ ਇਹਨਾ ਲਾਇਨਮੈਨਾਂ ਦਾ ਪਰਖ ਸਮਾਂ ਅਕਤੂਬਰ 2018 ਤੋ ਮਈ 2019 ਤੱਕ ਪੂਰਾ ਹੋਣ ਵਾਲਾ ਹੈ।ਜਥੇਬੰਦੀ ਨੇ ਮੰਗ ਕੀਤੀ ਕਿ ਜਿਹਨਾ ਕਰਮਚਾਰੀਆਂ ਦੇ 2 ਸਾਲ ਪੂਰੇ ਹੋ ਚੁੱਕੇ ਹਨ ਉਹਨਾਂ ਨੂੰ ਪੂਰੇ ਸਕੇਲ ਵਿੱਚ ਰੈਗੁਲਰ ਕੀਤਾ ਜਾਵੇ।

