ਪਟਿਆਲਾ

ਸਾਬਕਾ ਕੌਂਸਲਰ ਅਵਤਾਰ ਹੈਪੀ ਸੈਂਕੜੇ ਸਮੱਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਸਤਵੀਰ ਖੱਟੜਾ ਅਤੇ ਹਰਪਾਲ ਜੁਨੇਜਾ ਨੇ ਕੀਤਾ ਸਨਮਾਨਿਤ
ਪਟਿਆਲਾ, 12 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੌਂਸਲਰ ਅਵਤਾਰ ਸਿੰਘ ਹੈਪੀ ਅੱਜ ਆਪਣੇ ਸੈਂਕੜੇ ਸਮੱਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਅਵਤਾਰ ਹੈਪੀ ਨੇ ਭਾਜਪਾ ਦੇ ਸਮੁੱਚੇ ਅਹੁੱਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਖੱਟੜਾ ਨੇ ਅਵਤਾਰ ਹੈਪੀ ਨੂੰ ਸਿਰੋਪਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ।

ਇਸ ਮੌਕੇ ਹਰਪਾਲ ਜੁਨੇਜਾ ਅਤੇ ਸਤਵੀਰ ਖੱਟੜਾ ਨੇ ਆਖਿਆ ਕਿ ਅਵਤਾਰ ਹੈਪੀ ਵਰਗੇ ਯੋਧਿਆਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਅਵਤਾਰ ਹੈਪੀ ਨੇ ਲੰਬਾ ਸਮਾਂ ਪਟਿਆਲਾ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਆਖਿਆ ਕਿ ਅਵਤਾਰ ਹੈਪੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਵਤਾਰ ਹੈਪੀ ਪਹਿਲਾਂ ਵੀ ਅਕਾਲੀ ਦਲ ਦੇ ਸਰਗਰਮ ਨੇਤਾ ਸਨ ਅਤੇ ਕੁੱਝ ਕਾਰਨਾਂ ਦੇ ਕਾਰਨ ਹੀ ਦੂਜੀ ਪਾਰਟੀ ਵਿੱਚ ਗਏ ਸਨ ਪਰ ਹੁਣ ਉਨ੍ਹਾਂ ਦੀ ਇਹ ਵਾਪਸੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੇਗੀ।
ਇਸ ਮੌਕੇ ਅਵਤਾਰ ਸਿੰਘ ਹੈਪੀ ਨੇ ਆਖਿਆ ਕਿ ਪਟਿਆਲਾ ਦੀ ਸਰਗਰਮ ਸਿਆਸਤ ਵਿੱਚ ਉਹ ਪੂਰੀ ਸਰਗਰਮੀ ਨਾਲ ਵਿਚਰਦੇ ਰਹਿਣਗੇ। ਉਨ੍ਹਾਂ ਆਖਿਆ ਕਿ ਹਰਪਾਲ ਜੁਨੇਜਾ ਅਤੇ ਸਤਵੀਰ ਖੱਟੜਾ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਸੁਰਿੰਦਰ ਸਿੰਘ ਪਹਿਲਵਾਨ ਸਾਬਕਾ ਚੇਅਰਮੈਨ, ਸੁਰਜੀਤ ਸਿੰਘ ਟੌਹੜਾ, ਕੁਲਵੰਤ ਬਾਜਵਾ ਸਾਬਕਾ ਕੌਂਸਲਰ, ਸੰਦੀਪ ਸੰਧੂ, ਜਸਪਾਲ ਸਿੰਘ ਬਿੱਟੂ ਚੱਠਾ, ਸੁਖਬੀਰ ਸਿੰਘ ਸਨੌਰ, ਰਾਜਿੰਦਰ ਵਿਰਕ, ਗੁਰਿੰਦਰ ਸਿੰਘ ਧਿਮਾਨ, ਗੋਬਿੰਦ ਵੈਦ, ਜਗਦੇਵ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਮਾਸਟਰ ਹਰੀ ਸਿੰਘ, ਹਰਦੇਵ ਸਿੰਘ, ਲਾਡੀ ਪਹਾੜਪੁਰ, ਸੋਨੂੰ ਬਘੌਰਾ, ਜਤਿੰਦਰ ਪਹਾੜਪੁਰ, ਅਜੀਤ ਪਾਲ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਜੀਤ ਸਿੰਘ, ਰਵਿੰਦਰ ਸਿੰਘ, ਪ੍ਰੀਤ ਲਾਂਬਾ, ਵਰਿੰਦਰ ਸਿੰਘ ਨਿਕੂ, ਨਛੱਤਰ ਸਿੰਘ, ਨਵਨੀਤ ਵਾਲਿਆ, ਵਨੀਤ ਸਹਿਗਲ, ਦਵਿੰਦਰ ਸਿੰਘ, ਚਰਨਜੀਤ ਸਿੰਘ, ਵਿਜੈ ਸ਼ਰਮਾ, ਇਕਬਾਲ ਸਿੰਘ, ਸੁਖਮਨ ਰੁਮਾਨਾ, ਬੋਬੀ ਮਾਹੀ, ਸੰਦੀਪ ਚੌਹਾਨ, ਇੰਦੂ ਪੂਰੀ, ਅਕਾਸ਼ ਬਕਸ਼ਰ ਅਤੇ ਹੋਰ ਵੀ ਨੇਤਾ ਹਾਜਰ ਸਨ।

Leave a Reply

Your email address will not be published. Required fields are marked *