ਪਟਿਆਲਾ

ਐਡਵੋਕੇਟ ਮੂਸਾ ਖਾਨ ਵੇਟ ਲਿਫਟਿੰਗ ‘ਚ ਬਣੇ ਆਪਣੀ ਕੈਟਾਗਰੀ ਦੇ ਬਾਹੂਬਲੀ

ਪਟਿਆਲਾ, 12 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਅਲ ਮੁਸਲਿਮ ਏ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਸਾ ਖਾਨ ਨੇ ਮਾਸਟਰ ਗੇਮਜ਼ ਐਸੋਸੀਏਸ਼ਨ ਆਫ ਪੰਜਾਬ ਵੇਟ ਲਿਫਟਿੰਗ ਵਲੋਂ ਦੇਹਰਾਦੂਨ ਵਿਖੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਲਈ ਹੋਏ ਟਰਾਇਲਾਂ ਵਿਚ ਮੁਸਾ ਖਾਨ ਆਪਣੇ ਵੇਟ ਕੈਟਾਗਰੀ ਵਿਚ ਬਾਹੂਬਲੀ ਸਾਬਤ ਹੋਏ।

ਐਡਵੋਕੇਟ ਮੂਸਾ ਖਾਨ ਨੇ 50 ਤੋਂ 54 ਦੀ ਕੈਟਾਗਰੀ ਵਿਚ ਕੁੱਲ 180 ਕਿਲੋਗ੍ਰਾਮ ਵਜਨ ਚੁੱਕ ਕੇ ਜਿਥੇ ਪਹਿਲਾ ਸਥਾਨ ਹਾਸਲ ਕੀਤਾ, ਉਥੇ ਮੂਸਾ ਖਾਨ ਦੀ ਚੋਣ ਦੇਹਰਾਦੂਨ ਵਿਖੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਹੋ ਗਈ ਹੈ। ਐਡਵੋਕੇਟ ਮੂਸਾ ਖਾਨ ਪਿਛਲੇ ਕਈ ਦਹਾਕੇ ਤੋਂ ਵੇਟ ਲਿਫਟਿੰਗ ਕਰਦੇ ਆ ਰਹੇ ਹਨ। ਜਿਥੇ ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਾਈ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਉਥੇ ਉਹ ਅੱਜ ਦੇ ਨੌਜਵਾਨਾਂ ਨੂੰ ਫਿਟ ਰਹਿਣ ਦਾ ਗੁਰ ਮੰਤਰ ਵੀ ਦੇ ਰਹੇ ਹਨ। ਐਡਵੋਕੇਟ ਮੂਸਾ ਖਾਨ ਨੇ ਨੈਸ਼ਨਲ ਚੈਂਪੀਅਨਸ਼ਿਪ ਲਈ ਹੋਏ ਟਰਾਇਲਾਂ ਵਿਚ 180 ਕਿਲੋਗ੍ਰਾਮ ਵਜਨ ਚੁੱਕ ਕੇ ਜਿਥੇ ਆਪਣੀ ਫਿਟਨੈਸ ਦਾ ਸਬੂਤ ਦਿੱਤਾ, ਉਥੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਵੀ ਕਿਹਾ।

Leave a Reply

Your email address will not be published. Required fields are marked *