ਪੰਜਾਬਪਟਿਆਲਾ

ਗਰੁੱਪਾਂ ਨੂੰ ਬੰਦੇ ਮਾਰਨ ਦੀ ਕੀ ਲੋੜ ਐ : ਭਾਈ ਰਣਜੀਤ ਸਿੰਘ ਢੱਡਰੀਆਂ

http://https://youtu.be/Rb3pD7_XgWEਹਾਈਕੋਰਟ ‘ਚ ਪਾਈ ਪਟੀਸ਼ਨ ‘ਤੇ ਸੁਰੱਖਿਆ ਮਿਲੀ
ਪਟਿਆਲਾ 24 ਜਨਵਰੀ (ਕੰਵਰ ਬੇਦੀ/ਅਮਰਜੀਤ ਸਿੰਘ/ਮਧੂਸਾਰ ਬਿਊਰੋ) ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੈ ਕੇ ਅਕਸਰ ਵਿਵਾਦ ਬਣਿਆ ਰਹਿੰਦਾ , ਭਾਵੇਂ ਦੀਵਾਨਾਂ ‘ਤੇ ਰੋਕ ਹੋਵੇ ਜਾਂ ਮਾਰਨ ਦੀਆਂ ਧਮਕੀਆਂ ਦਾ ਸਿਲਸਿਲਾ, ਜੋ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਅੱਜ ਵੀ ਜਾਰੀ ਹੈ।

ਭਾਈ ਰਣਜੀਤ ਸਿੰਘ ਢੱਡਰੀਆਂ ਨੇ ਆਖਿਆ ਲਗਾਤਾਰ ਮਾਰਨ ਦੀਆਂ ਧਮਕੀਆਂ ਦੇ ਚੱਲਦਿਆਂ ਹਾਈਕੋਰਟ ‘ਚ ਪਾਈ ਪਟੀਸ਼ਨ ‘ਤੇ ਸੁਰੱਖਿਆ ਸਖ਼ਤ ਹੋ ਗਈ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕਹਿਣਾ ਅਕਸਰ ਬਾਬਿਆਂ ਨੂੰ ਸਕਿਓਰਿਟੀ ਦੇਣ ‘ਤੇ ਸਵਾਲ ਖੜੇ ਹੁੰਦੇ ਹਨ, ਜਦਕਿ ਕੁਝ ਗਰੁੱਪਾਂ ਨੂੰ ਬੰਦੇ ਮਾਰਨ ਦੀ ਕੀ ਲੋੜ ਐ…ਜੇ ਗਰੁੱਪ ਬੰਦੇ ਮਾਰਨੇ ਛੱਡ ਦੇਣ ਤਾਂ ਸਕਿਓਰਿਟੀ ਦੀ ਲੋੜ ਨਹੀਂ ਰਹਿੰਦੀ।
ਗੱਲਬਾਤ ਕਰਦਿਆਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਨੂੰ ਮੇਰੇ ਦੀਵਾਨਾਂ ਵਿਚ ਜਾਗਰੂਕ ਕੀਤਾ ਜਾਂਦਾ ਹੈ ਅਤੇ ਦੀਵਾਨਾਂ ਨਾਲ ਕਈ ਨੌਜਵਾਨ ਨਸ਼ਿਆਂ ਤੋਂ ਦੂਰ ਹੋਏ ਹਨ ਅਤੇ ਗੁਰੂ ਦੇ ਲੜ ਲੱਗੇ ਹਨ। ਕਰਤਾਰਪੁਰ ਲਾਂਘੇ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸਰਕਾਰ ਵਲੋਂ ਇਹ ਕਦਮ ਚੁਕਿਆ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ।

Leave a Reply

Your email address will not be published. Required fields are marked *