ਪ੍ਰਧਾਨ ਮੰਤਰੀ ਨੇ ‘ਸੁੱਖੇ ਗੱਪੀ’ ਨੂੰ ਵੀ ਪਾਈ ਮਾਤ
ਸਿੱਧੂ ਵੱਲੋਂ ਹੈਲਪਿੰਗ ਹੈਪਲੈਸ ਫੋਨ ਐਪਲੀਕੇਸ਼ਨ ਲਾਂਚ
ਚੰਡੀਗੜ੍ਹ 1 ਫਰਵਰੀ (ਮਧੂਸਾਰ ਬਿਊਰੋ) ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਤਿਆਰ ਕਰਵਾਈ ਹੈਲਪਿੰਗ ਹੈਪਲੈਸ ਫੋਨ ਐਪਲੀਕੇਸ਼ਨ ਨੂੰ ਲਾਂਚ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਚਿੰਤਾ ਜ਼ਾਹਿਰ ਕੀਤੀ ਕਿ ਇਕ ਵਾਰ ਫੇਰ ਪੰਜਾਬ ਮਾੜੇ ਦੌਰ ‘ਚੋਂ ਲੰਘ ਰਿਹਾ , ਪਹਿਲਾਂ ਸੂਬੇ ਦੇ ਲੋਕਾਂ ਨੂੰ ਅੱਤਵਾਦ ਨੇ ਨਿਗਲ ਲਿਆ ਤੇ ਅੱਜ ਨੌਜਵਾਨਾਂ ਨੂੰ ਨਸ਼ੇ ਨੇ ਆਪਣੀ ਲਪੇਟ ‘ਚ ਲਿਆ ਹੋਇਆ।
ਨਵਜੋਤ ਸਿੰਘ ਸਿੱਧੂ ਨੇ ਐਪਲੀਕੇਸ਼ਨ ਨੂੰ ਲਾਂਚ ਕੀਤਾ ਤੇ ਬਲਵੰਤ ਸਿੰਘ ਰਾਮੂਵਾਲੀਆਂ ਲਈ ਸਿਫਤਾਂ ਦੇ ਪੁੱਲ ਵੀ ਬੰਨੇ…ਸਿੱਧੂ ਨੇ ਦਾਅਵਾ ਕੀਤਾ ਵਿਦੇਸ਼ਾਂ ‘ਚ ਐਨਆਰਆਈ ਲਾੜਿਆਂ ਵੱਲੋਂ ਪੰਜਾਬੀ ਮੁਟਿਆਰਾਂ ਨਾਲ ਕੀਤੇ ਜਾਂਦੇ ਸ਼ੋਸ਼ਣ ਨੂੰ ਬਚਾਉਣ ਲਈ ਇਹ ਐਪ ਸਾਰਿਆਂ ਦੀ ਸਹਾਇਤਾ ਵੀ ਕਰੇਗੀ….ਸਿੱਧੂ ਨੇ ਨਰਿੰਦਰ ਮੋਦੀ ‘ਤੇ ਤੰਜ ਕੱਸਦਿਆਂ ਕਿਹਾ ਕਿ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਝੂਠੇ ਵਾਅਵਿਆਂ ਕਾਰਨ ਤਾਸ਼ ਦੇ ਪੱਤਿਆਂ ਵਾਂਗ ਖਿੰਡਿਆ ਨਜ਼ਰ ਆ ਰਿਹਾ ਐ…ਨਵਜੋਤ ਸਿੰਘ ਸਿੱਧੂ ਨੇ ਕਹਿਣਾ ਪ੍ਰਧਾਨ ਮੰਤਰੀ ਝੂਠ ‘ਤੇ ਝੁਠ ਬੋਲਣ ‘ਚ ਕੋਈ ਕਸਰ ਨਹੀਂ ਛੱਡ ਰਹੇ…ਤੇ ਸੁੱਖੇ ਗੱਪੀ ਨੁੰ ਵੀ ਮਾਤ ਪਾ ਦਿੱਤੀ ਐ….ਸਿੱਧੂ ਨੇ ਆਖਿਆ ਕਿ ਪੰਜਾਬ ਨੂੰ ਭਖਦੇ ਮਸਲਿਆਂ ‘ਤੇ ਜਾਗਣ ਦੀ ਲੋੜ ਐ…

