ਪੰਜਾਬ

ਸਰਕਾਰੀ ਆਈ.ਟੀ.ਆਈ.ਲੜਕੀਆਂ ਵਿੱਚ ਮਨਾਇਆ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ

ਵਧੀਆ ਕਾਰਗੁਜਾਰੀ ਵਾਲੀਆਂ ਆਸ਼ਾ ਨੂੰ ਕੀਤਾ ਸਨਮਾਨਤ
ਪਟਿਆਲਾ, 8 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋ ਪਟਿਆਲਾ ਸ਼ੌਸ਼ਲ ਵੈਲਫੈਅਰ ਸੋਸਾਇਟੀ ਅਤੇ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ.ਲੜਕੀਆਂ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਰੀ ਜਾਤੀ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਣੂ ਕਰਵਾਉਣ ਲਈ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਨਾਰੀ ਜਾਤੀ ਨੂੰ ਆਪਣੇ ਅਧਿਕਾਰਾਂ ਬਾਰੇ ਜਾਣੂ ਕਰਵਾ ਕੇ ਹੋਰ ਉਚਾ ਚੁੱਕਣਾ ਹੈ। ਉਹਨਾਂ ਕਿਹਾ ਕਿ ਅੋਰਤ ਜਗਤ ਜਨਨੀ ਹੈ ਤੇ ਪੂਜਨੀਕ ਹੈ। ਅੋਰਤ ਨੂੰ ਕਈ ਰੂਪਾਂ ਨਾਲ ਜਾਣਿਆ ਜਾਂਦਾ ਹੈ। ਅੋਰਤ ਹਰ ਗੱਲੋ ਸਮਰਥ ਹੈ ਇਸ ਲਈ ਅੋਰਤਾਂ ਨੂੰ ਆਪਣੀ ਸੋਚ ਨੂੰ ਊਸਾਰੂ ਬਣਾਉਣਾ ਚਾਹੀਦਾ ਹੈ।ਉਹਨਾਂ ਸਿਹਤ ਵਿਭਾਗ ਵੱਲੋ ਔਰਤਾਂ ਦੀ ਸਿਹਤ ਸੁਧਾਰ ਸਬੰਧੀ ਚੁੱਕੇ ਜਾ ਰਹੇ ਕਦਮਾ ਬਾਰੇ ਵੀ ਜਾਣੂ ਕਰਵਾਇਆ ਗਿਆ।
ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ ਫਰਜਾਂ ਦੀ ਵੀ ਪਾਲਣ ਕਰਨੀ ਚਾਹੀਦਾ ਹੈ। ਉਹਨਾਂ ਅੋਰਤ ਦੀ ਮਹਾਨਤਾ ਬਾਰੇ ਦੱਸਦਿਆਂ ਕਿਹਾ ਕਿ ਅੋਰਤ ਤਿਆਗ, ਦਇਆ ਅਤੇ ਮਮਤਾ ਦੀ ਮੂਰਤੀ ਹੈ। ਇਸ ਲਈ ਸਾਨੂੰ ਹਮੇਸ਼ਾਂ ਔਰਤ ਜਾਤੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਡਾ.ਨਿਧੀ ਸ਼ਰਮਾ ਨੇ ਗਰਭਵਤੀ ਅੋਰਤਾਂ ਨੂੰ ਮੁਫਤ ਜਣੇਪੇ ਸਬੰਧੀ ਸਰਕਾਰੀ ਹਸਪਤਾਲਾ ਵਿਚ ਦਿੱਤੀਆ ਜਾ ਰਹੀਆਂ ਸੁਵਿਧਾਵਾ ਅਤੇ ਹੋਰ ਸਿਹਤ ਸੁਵਿਧਾਵਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ।ਇਸ ਮੋਕੇ ਵਿਜੈ ਗੋਇਲ ਪ੍ਰਧਾਨ ਸ਼ੋਸ਼ਲ ਵੈਲਫੈਅਰ ਸੋਸਾਇਟੀ ਵੱਲੋ ਵੀ ਆਪਣੇ ਵਿਚਾਰ ਰੱਖੇ ਗਏ ਅਤੇ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਵੱਲੋ ਸਟੇਜ ਦੀ ਕਾਰਵਾਈ ਬਾਖੁੱਬੀ ਨਿਭਾਈ ਗਈ ਇਸ ਸਮਾਗਮ ਦੋਰਾਣ ਵੱਖ-ਵੱਖ ਬਲਾਕਾਂ ਵਿਚ ਵੱਧੀਆ ਕੰਮ ਕਰਨ ਵਾਲੀਆ ਆਸ਼ਾ ਵਰਕਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਜ ਸੇਵਕਾ ਮਨਜੀਤ ਕੋਰ,ਪ੍ਰਿੰਸੀਪਲ ਨੂੰ ਵੀ ਸਨਮਾਨਤ ਕੀਤਾ ਗਿਆ।ਇਸ ਸਮਾਗਮ ਵਿਚ ਸ਼ੋਸ਼ਲ ਵੈਲ਼ਫੈਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਗੋਇਲ, ਮਲਕੀਤ ਸਿੰਘ ਸਿੱਧੂ, ਅਜਾਇਬ ਸਿੰਘ,ਅਸ਼ੋਕ ਵਾਲੀਆ,ਡਾ.ਸ਼ੈਲੀ ਜੇਤਲੀ, ਡਾ.ਨਿਧੀ ਸ਼ਰਮਾ, ਪ੍ਰਿੰਸ਼ੀਪਲ ਮਨਿੰਦਰ ਕੋਰ , ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ,ਆਈ.ਟੀ. ਆਈ ਸਟਾਫ , ਵਿਦਿਆਰਥਣਾ ਅਤੇ ਆਸ਼ਾ ਵਰਕਰਾ ਹਾਜਰ ਸਨ।

Leave a Reply

Your email address will not be published. Required fields are marked *