ਪਟਿਆਲਾ

ਦੇਸ਼ ਦੇ ਲੋਕ ਮੁੜ ਕੇਂਦਰ ਵਿੱਚ ਮੋਦੀ ਸਰਕਾਰ ਸਥਾਪਿਤ ਕਰਨਗੇ: ਚਰਨਜੀਤ ਰੱਖੜਾ

ਸੁਖਬੀਰ ਬਾਦਲ ਸਮਾਣਾ ਪੁੱਜਣਗੇ 11 ਮਾਰਚ ਨੂੰ
ਪਟਿਆਲਾ, 8 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਦੇਸ਼ ਦੇ ਲੋਕ ਕੇਂਦਰ ਵਿੰਚ ਮੁੜ ਮੋਦੀ ਸਰਕਾਰ ਸਥਾਪਿਤ ਕਰਨਗੇ ਤੇ ਇਸ ਲਈ ਪੂਰੇ ਦੇਸ਼ ਵਿੱਚ ਚੋਣ ਅਖਾੜਾ ਮਘ ਚੁੱਕਿਆ ਹੈ। ਚਰਨਜੀਤ ਰੱਖੜਾ ਅੱਜ ਇੱਥੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੀ ਅਗਵਾਈ ਵਿੱਚ ਹੋਏ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੇ ਸਨਮਾਨ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੋਕੇ 11 ਮਾਰਚ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਾਣਾ ਆਉਣ ਸੰਬਧੀ ਸਮਾਗਮ ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ।

ਇਸ ਮੌਕੇ ਚਰਨਜੀਤ ਰੱਖੜਾ ਨੇ ਆਖਿਆ ਕਿ ਲੰਘੇ 5 ਸਾਲਾਂ ਵਿੱਚ ਮੋਦੀ ਸਰਕਾਰ ਨੇ ਉਹ ਕੰਮ ਕਰਕੇ ਦਿਖਾਏ ਹਨ, ਜੋ ਕਾਗਰਸ 50 ਸਾਲਾਂ ਵਿੱਚ ਨਹੀਂ ਕਰ ਸਕੀ। ਉਨ੍ਹਾਂ ਆਖਿਆ ਕਿ ਦੇਸ਼ ਦੇ ਸਮੁੱਚੇ ਸੂਬੀਆਂ ਵਿੱਚ ਭਾਜਪਾ ਅਤੇ ਉਸਦੀ ਸਹਿਯੋਗੀ ਪਾਰਟੀਆਂ ਦੀ ਪੂਰੀ ਚੜ੍ਹਤ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਪੱਖੀ ਹਵਾ ਚੱਲ ਰਹੀ ਹੈ, ਜਿਹੜੀ ਕਿ ਪੰਜਾਬ ਦੀਆਂ ਸਮੁੱਚੀਆਂ 13 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਏਗੀ। ਉਨ੍ਹਾਂ ਆਖਿਆ ਕਿ ਪਟਿਆਲਾ ਸੀਟ ‘ਤੇ ਹੀ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਟਕਸਾਲੀ ਨੇਤਾ ਰਣਧੀਰ ਸਿੰਘ ਰੱਖੜਾ ਨੂੰ ਕੌਮੀ ਮੀਤ ਪ੍ਰਧਾਨ ਬਣਾਉਣ ਨਾਲ ਸਪੱਸ਼ਟ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇਤਾਵਾਂ ਨੂੰਪੂਰਾ ਮਾਨ ਦਿੰਦਾ ਹੈ। ਉਨ੍ਹਾਂ ਆਖਿਆ ਕਿ 11 ਮਾਰਚ ਨੂੰ ਤਾਜ ਪੈਲੇਸ ਸਮਾਣਾ ਵਿਖੇ ਸ. ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ, ਜਿਹੜੇ ਕਿ ਚੋਣ ਮੁਹਿੰਮ ਦਾ ਆਗਾਜ਼ ਕਰਕੇ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਗੁਰਸੇਵਕ ਗੋਲੂ ਪ੍ਰਧਾਨ ਐਸ.ਓ.ਆਈ ਮਾਲਵਾ ਜੋਨ, ਗੁਰਦੀਪ ਸਿੰਘ ਝੰਡੀ, ਰਵਿੰਦਰ ਸ਼ਰਮਾ ਪਿੰਡ ਝੰਡੀ, ਜਸਪਾਲ ਸਿੰਘ ਬਿੱਟੂ ਚੱਠਾ ਕੋਰ ਕਮੇਟੀ ਮੈਂਬਰ, ਹਰਵਿੰਦਰ ਸਿੰਘ ਬੱਬੂ ਪ੍ਰਧਾਨ ਬੀਸੀ ਵਿੰਗ, ਹਰਜਿੰਦਰ ਸਿੰਘ ਵਿਰਕ ਕੋਰ ਕਮੇਟੀ ਮੈਂਬਰ, ਮਾਲਵਿੰਦਰ ਸਿੰਘ ਝਿਲ, ਪਰਮਜੀਤ ਸਿੰਘ ਪੰਮਾ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ।

Leave a Reply

Your email address will not be published. Required fields are marked *