ਪਟਿਆਲਾ

ਡਰਾਈ ਡੇਅ ਮੌਕੇ ਘਰਾਂ ਵਿੱਚ ਕੀਤੀ ਡੇਂਗੂ ਦੇ ਲਾਰਵੇ ਦੀ ਚੈਕਿੰਗ

ਪਟਿਆਲਾ ਜਿਲ੍ਹੇ ਨੂੰ ਡੇਂਗੂ ਮੁਕਤ ਬਨਾਉਣ ਲਈ ਕੀਤੀ ਫੀਲਡ ਸਟਾਫ ਦੀ ਮੀਟਿੰਗ
ਪਟਿਆਲਾ 5 ਅਪ੍ਰੈਲ (ਮਧੂਸਾਰ ਬਿਊਰੋ) ਜਿਲ੍ਹਾ ਪਟਿਆਲਾ ਨੂੰ ਡੇਂਗੂ ਮੁਕਤ ਬਨਾਉਣ ਅਤੇ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ ਵਿੱਢੀ ਮੁਹਿੰਮ ਹਰੇਕ ਸ਼ੁੱਕਰਵਾਰ ਨੁੰ ਖੁਸ਼ਕ ਦਿਵਸ ਮਨਾਉਣ ਤਹਿਤ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲ੍ਹੇ ਭਰ ਵਿੱਚ 15495 ਘਰਾਂ ਵਿੱਚ ਜਾ ਕੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ ਅਤੇ 24 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆਂ ਕਿ ਆਉਣ ਵਾਲੇ ਸਮੇਂ ਵਿਚ ਡੇਂਗੁ ਦੇ ਖਤਰੇ ਨੂੰ ਮੁੱਖ ਰਖਦੇ ਹੋਏ ਅਗਾਉਂ ਪ੍ਰਬੰਧਾਂ ਤਹਿਤ ਹੁਣ ਤੋਂ ਹੀ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਦੇ ਤੋਰ ਤੇ ਮਨਾ.ਿਆ ਜਾ ਰਿਹਾ ਹੈ ਅਤੇ ਲੋਕਾਂ ਨੁੰ ਆਪਣੇ ਘਰਾਂ ਅਤੇ ਆਸ ਪਾਸ ਪਾਣੀ ਨਾ ਖੜਾ ਹੋਣ ਦੇਣ ਅਤੇ ਇਸ ਮੱਛਰ ਦੇ ਪੈਦਾ ਹੋਣ ਵਾਲੀਆਂ ਥਾਂਵਾ ਜਿਵੇਂ ਕਿ ਕੂਲਰ, ਗਮਲਿਆਂ ਦੀਆਂ ਟਰੇਆਂ, ਫਰਿਜਾਂ ਦੀਆਂ ਟਰੇਆ, ਫਲਾਵਰ ਪੋਟ, ਪੰਛੀਆਂ ਦੇ ਪਾਣੀ ਪਿਲਾਉਣ ਲਈ ਰੱਖੇ ਬਰਤਨ ਨੂੰ ਘੱਟੋ ਘੱਟ ਹਫਤੇ ਵਿਚ ਇੱਕ ਵਾਰੀ ਜਰੂਰ ਸੁੱਕਾ ਕੇ ਸਾਫ ਕਰਨ ਅਤੇਂ ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ ਜਾਂ ਨਸ਼ਟ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਬਲਾਕਾਂ ਦੇ ਸਮੂਹ ਬਲਾਕ ਐਕਟੈਂਸ਼ਨ ਐਜੂਕੇਟਰ, ਐਲ.ਐਚ.ਵੀ ਅਤੇ ਏ.ਐਲ.ਐਮਜ਼ ਦੀ ਸਿਵਲ ਸਰਜਨ ਦਫਤਰ ਵਿਖੇ ਮੀਟਿੰਗ ਵੀ ਕੀਤੀ। ਇਨ੍ਹਾਂ ਕਰਮਚਾਰੀਆਂ ਨੂੰ ਡੇਂਗੂ ਦੀ ਬਿਮਾਰੀ ਸਬੰਧੀ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਤਾਂ ਜ਼ੋ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਇਸ ਤੋਂ ਬਚਾਓ ਸਬੰਧੀ ਉਪਰਾਲੇ ਕਰਨ।ਉਨ੍ਹਾਂ ਕਿਹਾ ਕਿ ਮਾਸ ਜਾਗਰੂਕਤਾ ਫੈਲਾਉਣ ਲਈ ਪਿੰਡ ਪੱਧਰ ਤੇ ਜਾਗਰੂਕਤਾ ਰੈਲੀਆਂ, ਸੈਮੀਨਾਰ, ਸਕੂਲਾਂ ਦੇ ਵਿਦਿਆਰਥੀਆਂ ਦੇ ਡੇਂਗੂ ਤੋਂ ਬਚਾਓ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਅਤੇ ਮੰਦਰਾਂ , ਗੁਰੂਦੁਆਰਿਆਂ ਤੋਂ ਅਨਾਊਸਮੈਂਟ ਕਰਵਾਈ ਜਾਵੇ।ਇਸ ਮੌਕੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤਹਿਤ ਸਿਹਤ ਸੇਵਾਵਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵੀ ਕਿਹਾ ਗਿਆ।ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਮਿੰਦਰ ਸਿੰਘ, ਜਿਲ੍ਹਾ ਟੀਕਾਕਰਣ ਅਫਸਰ ਡਾ. ਸੁਧਾ ਗਰੋਵਰ, ਜਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਸ੍ਰੀਮਤੀ ਜ਼ਸਜੀਤ ਕੌਰ ਅਤੇ ਸ੍ਰੀਮਤੀ ਕੁਲਵੀਰ ਕੌਰ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਅਮਰਜੀਤ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਰਘਵੀਰ ਸਿੰਘ, ਅਮਿੱਤ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *