ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਵਚਨਬੱਧ ਰਹਾਂਗੇ : ਕਮਾਂਡੈਟ ਧਾਲੀਵਾਲ
ਪਟਿਆਲਾ 5 ਅਪ੍ਰੈਲ (ਮਧੂਸਾਰ ਬਿਊਰੋ) ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੂੰ ਲੋਕ ਸਭਾ ਚੋਣਾਂ-2019 ਲਈ ਉੱਤਰਾਖੰਡ ਵਿੱਚ 11/4/2019 ਨੂੰ ਹੋਣ ਵਾਲੀਆ ਲੋਕ ਸਭਾ ਚੋਣਾਂ ਲਈ ਬਤੌਰ ਕੰਟੀਜੈਂਟ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਮਾਂਡੈਟ ਧਾਲੀਵਾਲ ਨੂੰ ਜੰਮੂ-ਕਸ਼ਮੀਰ ਅਤੇ ਬਿਹਾਰ ਵਿੱਚ ਚੋਣਾਂ ਲਈ ਨਾਮਜ਼ਦ ਕੀਤਾ ਗਿਆ ਸੀ।
ਪੰਜਾਬ ਵਿੱਚੋਂ ਸੱਤ (7) ਕੰਪਨੀਆਂ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਉੱਤਰਾਖੰਡ ਚੋਣਾਂ ਕਰਵਾਉਣ ਲਈ ਨਾਮਜ਼ਦ ਕੀਤੀਆਂ ਗਈਆਂ ਹਨ। ਦੋ 2 ਕੰਪਨੀਆਂ ਅੱਜ ਦੇਹਰਾਦੂਨ (ਉੱਤਰਾਖੰਡ) ਰਵਾਨਾ ਕੀਤੀਆਂ ਗਈਆ। ਪਟਿਆਲਾ ਪਹੁੰਚਣ ਤੇ ਸੁਪਰਡੈਂਟ ਆੱਫ਼ ਪੁਲਿਸ ਪਟਿਆਲਾ ਸਤਵੀਰ ਸਿੰਘ ਅਟਵਾਲ ਹੋਮਗਾਰਡਜ਼ ਦੇ ਅਫ਼ਸਰਾਂ ਅਤੇ ਜਵਾਨਾਂ ਨੂੰ ”ਜੀ ਆਇਆ” ਕਿਹਾ ਅਤੇ ਜਵਾਨਾਂ ਨੂੰ ਹਰੀ ਝੰਡੀ ਦੇ ਕੇ ਦੇਹਰਾਦੂਨ (ਉੱਤਰਾਖੰਡ) ਲਈ ਰਵਾਨਾ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੇ ਜਵਾਨਾਂ ਦੇ ਵੈਲਫੇਅਰ ਲਈ ਪਟਿਆਲਾ ਵਿਖੇ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ ਆਈ.ਪੀ.ਐਸ ਇੰਸਪੈਕਟਰ ਜਨਰਲ ਆੱਫ਼ ਪੁਲਿਸ (ਰਟਾ:) ਵੱਲੋਂ ਜਵਾਨਾਂ ਨੂੰ ਦਲੇਰੀ ਅਤੇ ਸ਼ਾਂਤੀਪੂਰਵਕ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆ ਅਤੇ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਪਟਿਆਲਾ ਵੱਲੋਂ ਵੀ ਜਵਾਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਕਮਾਂਡੈਂਟ ਧਾਲੀਵਾਲ ਨੇ ਦੱਸਿਆ ਕਿ ਪੰਜ (5) ਕੰਪਨੀਆਂ ਹਰਿਦੁਆਰ (ਉੱਤਰਾਖੰਡ) ਲਈ ਜਲਦ ਹੀ ਰਵਾਨਾ ਕੀਤੀਆ ਜਾਣਗੀਆ। ਕਮਾਂਡੈਂਟ ਧਾਲੀਵਾਲ ਨੇ ਦੱਸਿਆ ਕਿ ਚੋਣ ਡਿਊਟੀ ਲਈ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਅਤੇ ਜਵਾਨਾਂ ਨੂੰ ਆਧੁਨਿਕ ਹਥਿਆਰਾਂ/ਐਸ.ਐਲ.ਆਰ (SLR) ਰਾਈਫ਼ਲਾਂ ਦੀ ਪੂਰੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਜਵਾਨ ਹਰ ਮੁਸ਼ਿਕਲ ਦਾ ਟਾਕਰਾ ਕਰਨ ਦੇ ਸਮਰਥ ਹਨ ਅਤੇ ਜਵਾਨਾਂ ਨੂੰ ਸਖ਼ਤ ਹਦਾਇਤ ਕਰ ਦਿੱਤੀ ਗਈ ਹੈ ਕਿ ਚੋਣਾਂ ਦੌਰਾਨ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਨਿਰਪੱਖ ਹੋ ਕੇ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਡਿਊਟੀ ਕੀਤੀ ਜਾਵੇ ਅਤੇ ਆਮ ਲੋਕਾਂ ਨਾਲ ਵਧੀਆ ਵਤੀਰਾ ਕੀਤਾ ਜਾਵੇ। ਲੋੜਵੰਦ ਨਾਗਰਿਕਾਂ ਲਈ ਬਣਦੀ ਜਾਣਕਾਰੀ ਮੁਹੱਈਆਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 13 ਕੰਪਨੀਆਂ ਪੰਜਾਬ ਹੋਮ ਗਾਰਡਜ਼ ਦੀਆਂ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆ ਲੋਕ ਸਭਾ ਚੋਣਾਂ-2019 ਲਈ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਫ਼ਖਰ ਵਾਲੀ ਗੱਲ ਹੈ ਕਿ ਹੋਮਗਾਰਡਜ਼ ਜਵਾਨਾਂ ਨੇ ਪਹਿਲਾਂ ਵੀ 2014 ਦੀਆਂ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਈਆ ਸਨ।

