ਪੰਜਾਬਪਟਿਆਲਾ

ਡੇਂਗੂ ਲਾਰਵਾ ਮਿਲਣ ਤੇ 10 ਘਰਾਂ ਅਤੇ ਸਰਕਾਰੀ ਅਦਾਰੇ ਦਾ ਕੱਟਿਆ ਚਲਾਨ

ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦੀ ਰੋਕਥਾਮ ਲਈ ਅਗਾਉ ਪ੍ਰਬੰਧਾ ਤਹਿਤ ਮਨਾਏ ਜਾ ਰਹੇ ਡਰਾਈ-ਡੇ ਤਹਿਤ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਜਿਲਾ ਐਪੀਡੈਮਿਓਲਾਜਿਸਟ ਡਾ. ਸੁਮੀਤ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਟੀਮ ਨੇ ਜਗਤਾਰ ਨਗਰ, ਬਾਜਵਾ ਕਲੋਨੀ , ਅਮਨ ਨਗਰ, ਗੁਰਦਰਸ਼ਨ ਨਗਰ ,ਅਨੰਦ ਨਗਰ, ਰਿਸ਼ੀ ਕਲੋਨੀ, ਤਰਿਪੜੀ ਆਦਿ ਅਤੇ ਜਿਲਾ ਸਿਖਿਆ ਅਫਸਰ ਪ੍ਰਾਇਮਰੀ ਦੇ ਦਫਤਰ ਵਿਚ ਲੱਗੇ ਕੂਲਰਾਂ ਅਤੇ ਪਾਣੀ ਦੇ ਸਰੋਤਾ ਦੀ ਚੈਕਿੰਗ ਕੀਤੀ ।

ਟੀਮ ਵੱਲੋ ਇਹਨਾਂ ਇਲਾਕਿਆਂ ਵਿਚ ਲਾਰਵਾ ਮਿਲਣ ਤੇਂ ਦਸ ਘਰਾਂ ਦੇ ਮਾਲਕਾ ਦੇ ਮਿਉਂਸੀਪਲ ਕਾਰਪੋਰੇਸ਼ਨ ਦੀ ਟੀਮ ਵੱਲੋ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਦਫਤਰ ਵਿਚ ਵੀ ਕੂਲਰਾ ਵਿਚ ਲਾਰਵਾ ਮਿਲਣ ਤੇਂ ਚਲਾਨ ਕੱਟਿਆ ਗਿਆ ।ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜਾਗਰੂਕਤਾ ਲਈ ਹਰੇਕ ਘਰ ਵਿਚ ਪੰਹੁਚ ਕੇ ਲੋਕਾਂ ਨੂੰ ਪਾਣੀ ਦੀ ਖੜੋਤ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਲੋਕਾਂ ਵੱਲੋ ਅਣਗਿਹਲੀ ਕਰਨ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਕਾਰਣ ਹੁਣ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ।
ਉਹਨਾ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਛੱਤਾਂ ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ ਜਾਂ ਨਸ਼ਟ ਕਰਨ ਸਬੰਧੀ ਕਿਹਾ ਗਿਆ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਕਾਰਨ ਇਨਾਂ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋ ਸਕੇ ਅਤੇ ਪੰਛੀਆ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਬਰਤਨਾ ਨੂੰ ਹਫਤੇ ਚ ਇਕ ਦਿਨ ਖਾਲੀ ਕਰਨ ਲਈ ਕਿਹਾ ਗਿਆ।ਲੋਕਾਂ ਨੂੰ ਟਾਇਰ ਘਰਾਂ ਦੇ ਅੰਦਰ ਰੱਖਣ, ਤਰਪਾਲ ਰਾਹੀ ਢੱਕ ਕੇ ਰਖਣ ਜਾਂ ਇਨਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨਾਂ ਨੂੰ ਮਿਉਂਸਪਲ ਐਕਟ ਅਧੀਨ ਜੁਰਮਾਨਾ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਡੇਂਗੂ ਮਲੇਰੀਏ ਅਤੇ ਚਿਕਨਗੁਨੀਏ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਹਰੇਕ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ।ਪਿਛਲੇ ਸਾਲ ਡੇਂਗੂ ਪ੍ਰਭਾਵਿਤ ਹਾਈ ਰਿਸਕ ਏਰੀਏ ਤੇ ਖਾਸ ਨਜਰ ਰੱਖੀ ਜਾ ਰਹੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਖੁਸ਼ਕ ਦਿਵਸ ਮਨਾਂ ਕੇ ਡੇਂਗੂ ਤੇ ਮਲੇਰੀਏ ਦੀ ਬਿਮਾਰੀ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਨੁੰ ਸਹਿਯੋਗ ਦੇਣ।

Leave a Reply

Your email address will not be published. Required fields are marked *