ਕੇਂਦਰ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰੇ : ਡਾ. ਜਤਿੰਦਰ ਮੱਟੂ
ਡਿਪਟੀ ਕਮਿਸ਼ਨ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ
ਪਟਿਆਲਾ 14 ਅਗਸਤ (ਅਮਰੀਕ ਇੰਦਰ ਸਿੰਘ) ਸਤਿਗੁਰੂ ਰਵਿਦਾਸ ਦੇ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਪਾਵਨ ਅਸਥਾਨ ਨੂੰ ਤਹਿਸ ਨਹਿਸ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਬੰਦ ਦੀ ਕਾਲ ਤਹਿਤ ਅੱਜ ਪਟਿਆਲਾ ਮੁਕੰਮਲ ਬੰਦ ਰਿਹਾ। ਪੰਜਾਬ ਬੰਦ ਐਕਸ਼ਨ ਕਮੇਟੀ ਪਟਿਆਲਾ ਵਲੋਂ ਥਾਪੇ ਗਏ ਕੋਆਰਡੀਨੇਟਰ ਡਾ. ਜਤਿੰਦਰ ਸਿੰਘ ਮੱਟੂ ਅਤੇ ਇੰਜ: ਐਫ8ਸੀ8ਜੱਸਲ ਦੀ ਅਗਵਾਈ ਵਿਚ ਬੱਸ ਸਟੈਂਡ ਪਟਿਆਲਾ ਤੋਂ ਇਕ ਵੱਡੇ ਕਾਫਿਲੇ ਦੇ ਰੂਪ ਵਿਚ ਦਲਿਤ ਸਮਾਜ ਵਲੋਂ ਖੰਡਾ ਚੌਂਕ ਅਤੇ ਫਿਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਐਕਸ਼ਨ ਕਮੇਟੀ ਵਲੋਂ ਡਿਊਟੀ ਮੈਜਿਸਟਰੇਟ ਰਣਜੀਤ ਸਿੰਘ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਡਾ8 ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ *ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਨੂੰ ਤਹਿਸ ਨਹਿਸ ਕੀਤੇ ਜਾਣ ਦੀ ਬਹੁਤ ਹੀ ਨਿੰਦਣਯੋਗ ਘਟਨਾ ਹੈ। ਜਿਸ ਖਿਲਾਫ ਸਮੁੱਚੇ ਐਸ8ਸੀ ਭਾਈਚਾਰੇ ਵਿਚ ਬਹੁਤ ਰੋਸ ਅਤੇ ਗੁੱਸਾ ਹੈ। ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਇੰਜ: ਐਫ8ਸੀ8ਜੱਸਲ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ ਤੇ ਸਿਰਫ ਹਿੰਦੂਤਵ ਦੀ ਗੱਲ ਕਰ ਰਹੀ ਹੈ, ਸਰਕਾਰ ਬਾਕੀ ਕੈਟਾਗਿਰੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸਨੂੰ ਕਿਸੇ ਵੀ ਕੀਮਤ *ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੇ ਪਾਵਨ ਅਸਥਾਨ ਦੀ ਜਗਾ ਸਾਨੂੰ ਵਾਪਿਸ ਨਹੀਂ ਕਰ ਦਿੰਦੀ ਸਮੁੱਚੇ ਸਮਾਜ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ।
ਇਸ ਮੌਕੇ ਐਕਸ਼ਨ ਕਮੇਟੀ ਮੈਂਬਰਾਂ ਵਿਚ ਵੀਰ ਲਵਲੀ ਅਛੂਤ, ਵੀਰ ਅਰੁਣ ਧਾਲੀਵਾਲ, ਵੀਰ ਵਿਜੇ ਕੇਸਲਾ ਟਿੰਕੂ, ਇੰਜ: ਕਰਮ ਸਿੰਘ, ਡਾ. ਰਾਜੇਸ਼ ਬੱਧਣ, ਕੁਲਵੰਤ ਸਿੰਘ ਨਾਭਾ, ਸਰਬਜੀਤ ਸਿੰਘ ਸਿੱਧੂ, ਡਾ. ਗਿਆਨ ਸਿੰਘ, ਬਲਬੀਰ ਸਿੰਘ, ਜਤਿੰਦਰ ਧਾਲੀਵਾਲ, ਡਾ. ਹਰਪਾਲ ਸਿੰਘ, ਇੰਜ: ਐਮਐਸਕੱਜਲ, ਸਤਵਿੰਦਰ ਸਿੰਘ ਤੋਂ ਇਲਾਵਾ ਗੁਰਜੰਟ ਸਿੰਘ ਨਿਜ਼ਾਮਪੁਰ, ਹਰਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਗਡਰੀਆ ਸਮਾਜ, ਸਰਪੰਚ ਭੁਪਿੰਦਰ ਸਿੰਘ, ਨੈਬ ਸਿੰਘ, ਨਿਰਮਲ ਸਿੰਘ, ਸਾਬਕਾ ਸਰਪੰਚ ਰਾਮਜੀਦਾਸ, ਚਰਨਜੀਤ ਸਿੰਘ, ਗੁਲਜਾਰ ਸਿੰਘ ਮੈਂਬਰ ਪੰਚਾਇਤ, ਮੱਘਰ ਸਿੰਘ ਦੇਵੀਗੜ, ਮਲਕੀਤ ਸਿੰਘ ਦੌਣ ਕਲਾਂ, ਜਗਦੀਸ਼ ਸਿੰਘ ਘਨੌਰ, ਲਖਵਿੰਦਰ ਸਿੰਘ ਬਡਲਾ, ਅਨਿਲ ਪਵਾਰ, ਵੀਰਾਂਗੀ ਨਿਰਮਲਾ ਦੇਵੀ, ਦਲਵੀਰ ਸਿੰਘ ਫਤਿਹਮਾਜਰੀ, ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ ਤੋਂ ਰਵੀ ਦਿੱਤ ਕੰਗ, ਰਵੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਲਿਤ ਸਮਾਜ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ ਤੇ ਕਰਮਚਾਰੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

