ਪਟਿਆਲਾ

ਵਿਜੀਲੈਂਸ ਜਾਗਰੂਕਤਾ ਹਫ਼ਤਾ : ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸਬੰਧੀ ਸੌਂਹ ਚੁਕਾਈ

ਐਸ.ਐਸ.ਪੀ. ਵਿਜੀਲੈਂਸ ਸਿੱਧੂ ਵੱਲੋਂ ‘ਇਮਾਨਦਾਰੀ-ਇੱਕ ਜੀਵਨ ਸ਼ੈਲੀ’ ਸਿਧਾਂਤ ਅਪਨਾਉਣ ਦਾ ਸੱਦਾ
ਪਟਿਆਲਾ, (ਮਧੂਸਾਰ ਬਿਊਰੋ) ਚੌਕਸੀ ਪੁਲਿਸ ਨੇ ਅੱਜ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਉਂਦਿਆਂ ਜਿੱਥੇ ਵਿਜੀਲੈਂਸ ਬਿਊਰੋ ਦਫ਼ਤਰ ਵਿਖੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸਬੰਧੀ ਸੌਂਹ ਚੁਕਾਈ ਉਥੇ ਹੀ ਪਟਿਆਲਾ ਰੇਂਜ਼ ਪਟਿਆਲਾ ਅਧੀਨ ਪੈਂਦੇ ਖੇਤਰ ਵਿੱਚ 3 ਥਾਵਾਂ ਵਿਖੇ ਸੈਮੀਨਾਰ ਵੀ ਕਰਵਾਏ। ਐਸ.ਐਸ.ਪੀ. ਪੁਲਿਸ ਵਿਜੀਲੈਂਸ ਬਿਊਰੋ ਪਟਿਅਲਾ ਰੇਂਜ ਪਟਿਆਲਾ ਸ. ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਆਦੇਸ਼ਾਂ ਅਨੁਸਾਰ ਅੱਜ ਪਟਿਆਲਾ ਰੇਂਜ ਪਟਿਆਲਾ ਦੇ ਸਮੂਹ ਸਟਾਫ ਨੂੰ ਵਿਜੀਲੈਂਸ ਜਾਗਰੂਕਤਾ ਸਪਤਾਹ ਦੇ ਤਹਿਤ ਸਹੁੰ ਚੁਕਾਈ ਗਈ।

ਵਿਜੀਲੈਂਸ ਐਸ.ਐਸ.ਪੀ. ਸ. ਸਿੱਧੂ ਨੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਧ ਹੋਣ ਲਈ ‘ਇਮਾਨਦਾਰੀ- ਇੱਕ ਜੀਵਨ ਸ਼ੈਲੀ’ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸ. ਗੁਰਸ਼ੇਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਪੜ ਵਿਖੇ ਸ੍ਰੀਮਤੀ ਅਮਨਦੀਪ ਕੌਰ ਪ੍ਰਿੰਸੀਪਲ, ਸ੍ਰੀ ਜਗਦੀਪ ਸਿੰਘ ਚੇਅਰਮੈਨ ਬਲਾਕ ਸੰਮਤੀ ਘਨੌਰ, ਸ੍ਰੀ ਮਨਜੀਤ ਸਿੰਘ (ਸਰਪੰਚ) ਹੋਰ ਸਟਾਫ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਪੜ ਦੇ ਵਿਦਿਆਰਥੀਆਂ ਨੂੰ ਭ੍ਰਿਸਟਾਚਾਰ ਵਿਰੁੱਧ ਜਾਗਰੂਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ।
ਇਸੇ ਤਰ੍ਹਾਂ ਡੀ.ਐਸ.ਪੀ. ਯੂਨਿਟ ਵਿਜੀਲੈਂਸ ਬਿਊਰੋ ਪਟਿਆਲਾ ਸ. ਸਤਨਾਮ ਸਿੰਘ ਨੇ ਸਰਕਾਰੀ ਆਈ.ਟੀ.ਆਈ. ਪਟਿਆਲਾ ਵਿਖੇ ਸ੍ਰੀ ਅਵਤਾਰ ਸਿੰਘ ਪ੍ਰਿੰਸੀਪਲ, ਸ੍ਰੀਮਤੀ ਸੁਮਨ ਬੱਤਰਾ ਲੈਕਚਰਾਰ ਦੇ ਸਹਿਯੋਗ ਨਾਲ ਸਿੱਖਿਆਰਥੀਆਂ ਨੂੰ ਭ੍ਰਿਸਟਾਚਾਰ ਵਿਰੁੱਧ ਜਾਗਰੂਤ ਕੀਤਾ। ਜਦੋਂਕਿ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੇ ਐਸ.ਪੀ. ਸ੍ਰੀ ਵਿਕਾਸ ਸੱਭਰਵਾਲ ਨੇ ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਸੈਮੀਨਾਰ ਕਰਵਾਇਆ। ਜਿਸ ਦੌਰਾਨ ਵਿਦਿਆਰਥੀਆਂ ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ੰਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਇਮਾਨਦਾਰੀ ਲਈ ਸਹੁੰ ਵੀ ਚੁਕਾਈ ਗਈ।

Leave a Reply

Your email address will not be published. Required fields are marked *