ਖ਼ਾਲਸਾ ਕਾਲਜ ਵੂਮੈਨ ਵਿਖੇ ਵੈਬੀਨਾਰ ਆਨ ਕਰੇਂਟ ਲਰਨਿੰਗ ਇੰਮਪੈਕਟ ਕਰਵਾਇਆ
ਅੰਮ੍ਰਿਤਸਰ, (ਸੁਖਬੀਰ ਸਿੰਘ )¸ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਵੈਬੀਨਾਰ ਆਨ ਕਰੇਂਟ ਲਰਨਿੰਗ ਇੰਮਪੈਕਟ’ ਦਾ ਆਯੋਜਨ ਕੀਤਾ ਗਿਆ। ਸਿੱਖਿਆ ਦੇ ਵੱਖਰੇ-ਵੱਖਰੇ ਖੇਤਰ ਤੇ ਇਸ ਮਹਾਂਮਾਰੀ ਦੇ ਸਮੇਂ ਇਸ ਦੇ ਅਸਰ ਨੂੰ ਪੇਸ਼ ਕਰਨ ਲਈ 3 ਦਿਨਾਂ ਦੀ ਲੈਕਚਰ ਲੜੀ ਤਿਆਰ ਕੀਤੀ ਗਈ। ਜਿਸ ‘ਚ ਦਿੱਲੀ, ਨੋਇਡਾ, ਅੰਮ੍ਰਿਤਸਰ ਤੋਂ ਤਜਰਬੇਕਾਰ ਵਿਅਕਤੀਆਂ ਨੇ ‘ਮੈਕਸੀਮਾਈਜ਼ਿੰਗ ਦੀ ਇੰਮਪੈਕਟ ਆਫ਼ ਕਮਿਊਨੀਕੇਸ਼ਨਸ, ਕਸਟਮਰ ਰਿਲੇਸ਼ਨਸ਼ਿਪ ਮੈਨੇਜ਼ਮੈਂਟ, ਪਾਵਰ ਆਫ਼ ਡਰੈਸਿੰਗ ਐਂਡ ਕਰਿਏਟਿਵ ਰਾਈਟਿੰਗ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ‘ਚ ਹਿੱਸਾ ਲੈਣ ਵਾਲਿਆਂ ਨਾਲ ਵਿਚਾਰ‐ਵਟਾਂਦਰਾ ਵੀ ਕੀਤਾ। 50 ਸੀਟਾਂ ਲਈ ਸਾਰੇ ਭਾਰਤ, ਕੈਨੇਡਾ ਤੇ ਅਮਰੀਕਾ ‘ਚੋਂ 260 ਭਾਗੀਦਾਰਾਂ ਨੇ ਆਪਣਾ ਨਾਮ ਦਰਜ ਕਰਵਾਇਆ। ਕਾਲਜ ਦੀ ਵਿਦਿਆਰਥਣ ਨੇ ‘ਹਾਊ ਟੂ ਗ੍ਰੋਅ ਐਸ ਏ ਲਰਨਰ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਇਸ ਮਹਾਂਮਾਰੀ ਦੌਰਾਨ ਇਮਤਿਹਾਨਾਂ ਦੀ ਤਿਆਰੀ ਕਰਨ ਦੇ ਵਿਸ਼ੇ ‘ਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ। ਜਿਸ ਦੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਲਾਘਾ ਕੀਤੀ ਅਤੇ ਇਸ ਦੌਰਾਨ ਕਾਲਜ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਦੀ ਜਰੂਰਤ ਹਨ। ਕਾਲਜ ‘ਚ 15 ਦੇ ਲਗਭਗ ਆਧੁਨਿਕ ਆਨਲਾਈਨ ਕਲਾਸ ਰੂਮ ਅਤੇ ਪ੍ਰਯੋਗਸ਼ਾਲਾਵਾਂ ਉਪਲਬੱਧ ਹਨ ਅਤੇ ਸਾਰੇ ਕਮਰਿਆਂ ‘ਚ ਦੂਰੀ ਬਣਾ ਕੇ ਲਾਈਵ ਸ਼ੈਸ਼ਨ ਲਈ ਤਿਆਰੀ ਕਰ ਲਈ ਗਈ ਹੈ ਤਾਂ ਕਿ ਪੜ•ਾਈ ਨਿਰਵਿਘਨ ਚਲ ਸਕੇ।
ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਸਬੰਧਿਤ ਸਟਾਫ਼ ਦਾ ਧੰਨਵਾਦ ਕੀਤਾ ਅਤੇ ਬਾਕੀ ਸਟਾਫ਼ ਨੂੰ ਵੀ ਇਹੋ ਜਿਹੇ ਨਵੀਨ ਅਤੇ ਰਚਨਾਤਮਿਕ ਪੜ•ਾਉਣ ਦੇ ਤਰੀਕਿਆਂ ‘ਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ। ਉਨ•ਾਂ ਕਿਹਾ ਕਿ ਇਸ ਵੈਬੀਨਾਰ ‘ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਡੀ. ਐਸ. ਰਟੌਲ ਨੇ ਪੱਤਰਕਾਰਤਾ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਨਾਜੁਕ ਘੜੀ ‘ਚ ਮੀਡੀਆ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ•ਾਂ ਕਿਹਾ ਕਿ ਸਟਾਫ਼ ਅਤੇ ਬੱਚਿਆਂ ਲਈ ਲਾਈਵ ਵੈਬੀਨਾਰਸ ਇਸ ਮਹੀਨੇ ਚੱਲਦੇ ਰਹਿਣਗੇ। ਉਨ•ਾਂ ਕਿਹਾ ਕਿ ਖ਼ਾਲਸਾ ਕਾਲਜ ਮੈਨੇਜਮੈਂਟ ਹਮੇਸ਼ਾਂ ਹੀ ਆਧੁਨਿਕ ਪੜ•ਾਈ ਦੇ ਤਰੀਕਿਆਂ ਨੂੰ ਅਪਨਾਉਣ ਲਈ ਪ੍ਰੋਤਸਾਹਿਤ ਕਰਦੀ ਹੈ। ਉਨ•ਾਂ ਕਿਹਾ ਕਾਲਜ ਅਗਾਂਹਵਧੂ ਅਤੇ ਮਨੁੱਖੀ ਕੀਮਤਾਂ‐ਕਦਰਾਂ ‘ਚ ਯਕੀਨ ਰੱਖਦਾ ਹੈ ਅਤੇ ਸਮੇਂ ਅਨੁਸਾਰ ਇਹੋ ਜਿਹੇ ਉਪਰਾਲੇ ਕਰਦਾ ਰਹੇਗਾ

