ਪੰਜਾਬਪਟਿਆਲਾ

ਕਿਸਾਨ ਧਰਨੇ ‘ਚ ਸ਼ਾਮਲ ਹੋ ਕੇ ਕਿਸਾਨ ਬੀਬੀਆਂ ਨੇ ਵੀ ਕੇਂਦਰ ਨੂੰ ਲਲਕਾਰਿਆ

ਪਟਿਆਲਾ 21 ਸਤੰਬਰ (ਮਧੂਸਾਰ ਬਿਊਰੋ) ਕੇਂਦਰ ਦੀ ਮੋਦੀ ਸਰਕਾਰ ਨੇ ਸਾਢੇ ਛੇ ਸਾਲਾਂ ਵਿੱਚ ਦੇਸ਼ ਦੀ ਆਰਥਿਕਤਾ ਦਾ ਬੇੜਾ ਬਿਠਾ ਦਿੱਤਾ ਹੈ ਕਾਰਪੋਰਟ ਘਰਾਣਿਆਂ ਦੀ ਹਮੈਤੀ ਬੀਜੇਪੀ ਸਰਕਾਰ ਨੇ ਹੁਣ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਧੱਕੇ ਨਾਲ ਜੋ ਆਰਡੀਨੈਂਸ ਲੈ ਕੇ ਆਈ ਹੈ ਇਸ ਨਾਲ ਕਿਸਾਨੀ ਜੀਵਨ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਦੇਸ਼ ਦਾ ਅੰਨਦਾਤਾ ਸੜਕਾਂ ਤੇ ਰੁਲਣ ਲਈ ਮਜਬੂਰ ਹੋਵੇਗਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਆਰਡੀਨੈੱਸ ਬਿੱਲ ਦੇਸ਼ ਦੇ ਕਿਸਾਨਾਂ ਨੂੰ ਮਨਜ਼ੂਰ ਨਹੀਂ, ਜਿਸ ਦਾ ਕਿਸਾਨ ਡਟਵਾਂ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਸ ਕੀਤਾ ਬਿੱਲ ਕਿਸਾਨਾਂ ਦੇ ਪਰਿਵਾਰਾਂ ਲਈ ਮੌਤ ਦਾ ਵਾਰੰਟ ਹੈ ਅਤੇ ਇਸ ਦੇ ਜ਼ਰੀਏ ਮੰਡੀਕਰਨ ਖ਼ਤਮ ਕਰਕੇ ਕੰਪਨੀਆਂ ਦੇ ਹਵਾਲੇ ਕਿਸਾਨਾਂ ਦੀਆਂ ਜਿਣਸਾਂ ਦੀ ਲੁੱਟ ਹੋਵੇਗੀ ਅਤੇ ਖੇਤਾਂ ਵਿੱਚ ਫਸਲਾਂ ਉਗਾਉਣ ਦੇ ਮਾਲਕ ਹੋਲੀ ਹੋਲੀ ਮਜ਼ਦੂਰ ਵਰਗ ਵਿੱਚ ਤਬਦੀਲ ਹੋ ਜਾਣਗੇ ਹਰਸਿਮਰਤ ਬਾਦਲ ਦੇ ਮੰਤਰੀ ਪਦ ਤੋਂ ਦਿੱਤੇ ਅਸਤੀਫ਼ੇ ਤੇ ਆਗੂਆਂ ਨੇ ਕਿਹਾ ਕਿ ਇਹ ਤਾਂ ਬਾਦਲ ਪਰਿਵਾਰ ਆਪਣੀ ਖੱਲ ਬਚਾਉਣ ਲਈ ਕਰ ਰਿਹਾ ਹੈ ਪਹਿਲਾਂ ਇਸ ਬਿੱਲ ਬਾਰੇ ਕਿਉਂ ਨਹੀਂ ਬੋਲੇ ਕੈਪਟਨ ਸਰਕਾਰ ਦੇ ਚੋਣ ਵਾਅਦਿਆਂ ਤੇ ਵਰ੍ਹਦਿਆਂ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੋ ਕਿਸਾਨ ਹਿਤੈਸ਼ੀ ਫ਼ੈਸਲੇ ਕੈਪਟਨ ਨੇ ਕੀਤੇ ਸਨ ਉਹ ਅੱਜ ਵਫ਼ਾ ਨਹੀਂ ਹੋਏ ਅਤੇ ਸੂਬੇ ਦਾ ਸਾਰਾ ਤੰਤਰ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ ਨੌਕਰੀਆਂ ਮੰਗਣ ਵਾਲੇ ਬੇਰੁਜ਼ਗਾਰਾਂ ਨੂੰ ਸਰਕਾਰ ਡਾਂਗਾਂ ਨਾਲ ਕੁੱਟ ਰਹੀ ਹੈ ਅਤੇ ਉਨ੍ਹਾਂ ਦੇ ਪਰਚੇ ਪਾ ਕੇ ਜੇਲ੍ਹਾਂ ਵਿਚ ਸੁੱਟ ਰਹੀ ਹੈ ਕੈਪਟਨ ਸੱਤਾ ਦੇ ਨਸ਼ੇ ਵਿੱਚ ਐਸ਼ਪ੍ਰਸਤੀ ਵਾਲੇ ਜੀਵਨ ਵੱਲ ਵਧ ਰਹੇ ਹਨ ਤੇ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦਾ ਕੋਈ ਵੀ ਫਿਕਰ ਨਹੀਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਵੱਡਾ ਫੈਸਲਾ ਲਵੇਗੀ ਅਤੇ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇਗਾ।

Leave a Reply

Your email address will not be published. Required fields are marked *