ਸਾਹਿਤ

ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ‘ਆਪ’ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ

ਚੰਡੀਗੜ੍ਹ, 19 ਅਕਤੂਬਰ (ਜਤਿੰਦਰ/ਮਧੂਸਾਰ ਬਿਊਰੋ) ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ‘ਆਪ’ ਦੇ ਵਿਧਾਇਕਾਂ ਅਤੇ ਆਗੂਆਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਖੇਤੀ ਵਿਰੋਧੀ ਤਿੰਨੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਸਿੰਘ ਰੋੜੀ, ਮਨਜੀਤ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਹਾਜ਼ਰ ਸਨ।

ਪੁਲਸ ਨੇ ਘੇਰੇ ‘ਆਪ’ ਵਿਧਾਇਕ, ਹੋਈ ਖਿੱਚੋਤਾਣ
ਜਿਉਂ ਹੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ‘ਆਪ’ ਵਿਧਾਇਕ ਵਿਧਾਨ ਸਭਾ ਵੱਲ ਤੁਰੇ ਤਾਂ ਪਹਿਲੇ ਬੇਰੀਕੇਡਜ ‘ਤੇ ਤੈਨਾਤ ਭਾਰੀ ਪੁਲਸ ਫੋਸ ਨੇ ਕਾਲੇ ਚੋਲ੍ਹਿਆਂ ‘ਤੇ ਇਤਰਾਜ਼ ਕੀਤਾ ਅਤੇ ਸਾਰੇ ਵਿਧਾਇਕਾਂ ਨੂੰ ਘੇਰ ਲਿਆ। ਹਰਪਾਲ ਸਿੰਘ ਚੀਮਾ, ਜੈ ਸਿੰਘ ਰੋੜੀ, ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਵਿਧਾਇਕਾਂ ਨਾਲ ਪੁਲਸ ਖਿੱਚੋਤਾਣ ‘ਤੇ ਉਤਰ ਆਈ। ਇਸ ਕਾਰਨ ਲੱਗੇ ਟਰੈਫ਼ਿਕ ਜਾਮ ‘ਚ ਕਾਂਗਰਸੀ ਵਿਧਾਇਕ ਵੀ ਫਸ ਗਏ। ਕਾਫ਼ੀ ਬਹਿਸ-ਬਹਿਸਾਈ ਅਤੇ ਖਿੱਚੋਤਾਣ ਉਪਰੰਤ ਪੁਲਸ ਨੂੰ ਰਸਤਾ ਦੇਣਾ ਪਿਆ।
‘ਆਪ’ ਨੇ ਸ਼ਰਧਾਂਜਲੀ ‘ਚ ਦਰਜ ਕਰਵਾਏ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਦੇ ਨਾਮ
ਸ਼ਰਧਾਂਜਲੀਆਂ ਭੇਂਟ ਕਰਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨੀ ਸੰਘਰਸ਼ ਦੌਰਾਨ ‘ਸ਼ਹੀਦ’ ਹੋਏ ਕਿਸਾਨਾਂ ਮੁਖ਼ਤਿਆਰ ਸਿੰਘ ਕਿਸ਼ਨਗੜ੍ਹ, ਵਜ਼ੀਰ ਸਿੰਘ ਕਿਸ਼ਨਗੜ੍ਹ, ਪ੍ਰੀਤਮ ਸਿੰਘ ਅੱਕਾਂਵਾਲੀ, ਬੇਬੇ ਤੇਜ਼ ਕੌਰ, ਜਗਰਾਜ ਸਿੰਘ ਗੜੱਦੀ, ਜਸਪਾਲ ਸਿੰਘ ਸਰੀ ਮਹਿਲਕਲਾਂ ਅਤੇ ਲਾਭ ਸਿੰਘ ਭੁੱਲਰ ਹੇੜੀ ਦੇ ਨਾਮਾਂ ਦੀ ਸੂਚੀ ਦਿੱਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਕੀ ਪਾਰਟੀਆਂ ਨੇ ਵੀ ਇਸ ਦੀ ਵਕਾਲਤ ਕੀਤੀ, ਜਿਸ ਉਪਰੰਤ ਕਿਸਾਨੀ ਸੰਘਰਸ਼ ਦੇ ਇਨ੍ਹਾਂ ਸ਼ਹੀਦਾਂ ਦੇ ਨਾਮ ਵੀ ਸ਼ਰਧਾਂਜਲੀ ਸੂਚੀ ‘ਚ ਦਰਜ਼ ਕਰ ਲਏ ਗਏ।
ਸਾਫ਼ ਨਹੀਂ ਕਾਂਗਰਸ ਦੀ ਨੀਅਤ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜ਼ਨਸ ਅਡਵਾਇਜਰੀ ਕਮੇਟੀ (ਬੀਏਸੀ) ਦੀ ਬੈਠਕ ਦੌਰਾਨ ਪ੍ਰਭਾਵਿਤ ਬਿੱਲਾਂ ਦੀ ਕਾਪੀ (ਖਰੜਾ) ਦੇਣ ਬਾਰੇ ਸੱਤਾਧਾਰੀ ਕਾਂਗਰਸ ਦੀ ਨੀਅਤ ਸਾਫ਼ ਨਹੀਂ ਲੱਗੀ।

Leave a Reply

Your email address will not be published. Required fields are marked *