ਪਟਿਆਲਾ

ਜੈ ਜਵਾਨ ਕਲੋਨੀ ਇਨਾਕਾ ਵਾਸੀਆਂ ਨੇ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਫੂਕਿਆ ਨਰਿੰਦਰ ਮੋਦੀ ਦਾ ਪੁੱਤਲਾ

ਪਟਿਆਲਾ 8 ਦਸੰਬਰ (ਮਧੂਸਾਰ ਬਿਊਰੋ) ਸਥਾਨਕ ਜੈ ਜਵਾਨ ਕਲੋਨੀ ਬਡੂੰਗਰ ਦੇ ਇਨਾਕਾ ਨਿਵਾਸੀਆਂ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਭਾਰਤ ਬੰਦ ਦਾ ਸਮਰਥਨ ਕਰਦਿਆਂ ਰੂਪ ਕੁਮਾਰ ਧਾਰੀਵਾਲ, ਚੇਅਰਮੈਨ ਸਪੈਸ਼ਲ ਪੋਲੀਟੀਕਲ ਸੈਲ ਪੰਜਾਬ ਦੀ ਅਗਵਾਈ ਹੇਠ ਪਿੱਟ ਸਿਆਪਾ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕਿਆ ਗਿਆ।

ਇਸ ਦੌਰਾਨ ਚੇਅਰਮੈਨ ਰੂਪ ਕੁਮਾਰ ਧਾਰੀਵਾਲ ਨੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੂਰਾ ਦੇਸ਼ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਇਸ ਲਈ ਕਿਸਾਨ ਮਾਰੂ ਤੇ ਲੋਕ ਮਾਰੂ ਨੀਤੀਆਂ ਨੂੰ ਛੱਡਕੇ ਦੇਸ਼ ਵਾਸੀਆਂ ਦੀ ਮੰਗ ਨੂੰ ਅਮਲ ਕਰਦਿਆਂ ਹੋਇਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ। ਕਿਉਂਕਿ ਜਨਤਾ ਦੀ ਅਵਾਜ ਰੱਬ ਦੀ ਆਵਾਜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਦਿਨਾਂ ਦਾ ਨਾਰਾ ਦੇ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੀ ਚੰਗੇ ਦਿਨ ਲੈ ਕੇ ਆਏ ਹਨ ਤੇ ਆਮ ਲੋਕਾਂ ਦਾ ਡੀਜਲ ਤੇ ਪੈਟਰੋਲ ਆਦਿ ਵਸਤੂਆਂ ਦਾ ਨਿਤ ਦਿਨ ਵੱਧ ਰਹੇ ਰੇਟ ਲੋਕਾਂ ਦਾ ਕਚੂੰਮਰ ਹੀ ਕੱਢ ਰਹੇ ਹਨ। ਭਾਜਪਾ ਸਰਕਾਰ ਦੀਆਂ ਕਿਸਾਨ ਅਤੇ ਗਰੀਬ ਮਾਰੂ ਨੀਤੀਆਂ ਨੂੰ ਦੇਸ਼ ਦੀ ਜਨਤਾ ਸਦੀਆਂ ਤੱਕ ਯਾਦ ਰੱਖੇਗੀ।
ਜੈ ਜਵਾਨ ਕਲੋਨੀ ਨਗਰ ਸੁਧਾਰ ਸਭਾ ਦੇ ਪ੍ਰਧਾਨ ਤੇਜਾ ਸਿੰਘ, ਮਾਰਕੀਟ ਐਸੋਸੀਏਸ਼ਨ ਪ੍ਰਧਾਨ ਬਲਦੇਵ ਸਿੰਘ ਵੜੈਚ, ਜੋਗਿੰਦਰ ਸਿੰਘ, ਮੱਘਰ ਸਿੰਘ ਮੱਟੂ, ਰਘਵੀਰ ਸਿੰਘ, ਬਲਰਾਜ ਸਿੰਘ, ਜਸਪਾਲ ਸੰਧੂ, ਪਰਮਿੰਦਰ ਸਿੰਘ, ਜਗੀਰ ਸਿੰਘ, ਪ੍ਰੇਮ ਭੱਲਾ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਜੁਝਾਰ ਸਿੰਘ, ਅਮਰ ਕੌਰ, ਗੋਲਡੀ, ਰਵੀ ਕੁਮਾਰ, ਭਾਗ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *