ਗਰੀਬ ਸੇਵਾ ਸੁਸਾਇਟੀ ਨੇ ਕੁਸ਼ਟ ਰੋਗੀ ਮਹਿਲਾਵਾ ਨੂੰ ਵੰਡਿਆ ਮਹੀਨਾਵਾਰ ਰਾਸ਼ਨ
ਪਟਿਆਲਾ 2 ਫਰਵਰੀ (ਮਧੂਸਾਰ ਬਿਊਰੋ) ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ, ਡਾ. ਮੰਜੂ ਅਰੋੜਾ ਅਤੇ ਚੇਅਰਮੈਨ ਪਰਮਜੀਤ ਸਿੰਘ ਬੇਦੀ ਵਲੋਂ ਕੁਸ਼ਟ ਰੋਗੀ ਮਹਿਲਾਵਾ ਨੂੰ 17ਵਾਂ ਮਹੀਨਾਵਾਰ ਰਾਸ਼ਨ ਵੰਡਿਆ, ਜਿਸ ਵਿਚ ਮੱੁਖ ਤੌਰ ਤੇ ਸੁਸਾਇਟੀ ਦੀ ਬ੍ਰੈਂਡ ਅੰਮਬੈਸਡਰ ਰੁਚੀ ਨਰੂਲਾ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉੱਘੇ ਸਮਾਜ ਸੇਵਕ ਅਤੇ ਸਿਆਸੀ ਆਗੂ ਅਜੇ ਥਾਪਰ, ਐਨ ਆਈ ਐਸ ਦੀ ਡਾਇਰੈਕਟਰ ਪਰਮਜੀਤ ਕੌਰ ਪੁਹੰਚੇ ਅਤੇ ਕਿਹਾ ਕਿ ਸੁਸਾਇਟੀ ਵਲੋ ਬੜਾ ਹੀ ਨੇਕ ਉਪਰਾਲਾ ਕੀਤਾ ਜਾਂਦਾ ਹੈ।ਜਿਸ ਨਾਲ ਜ਼ਰੂਰਤਮੰਦ ਮਹਿਲਾਵਾ ਦੀਆਂ ਘਰੇਲ਼ੂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ।
ਇਸ ਮੌਕੇ ਜੁਲਕਾ, ਡਾਂ ਮਨਮੀਤ ਕੌਰ ਅਤੇ ਪੰਮੀ ਬੇਦੀ ਨੇ ਕਿਹਾ ਕਿ ਸੁਸਾਇਟੀ ਵਲੋ ਹਰ ਮਹੀਨੇ ਕੁਸ਼ਟ ਰੋਗੀ ਮਹਿਲਾਵਾ ਨੂੰ ਇਹ ਰਾਸ਼ਨ ਵੰਡਿਆ ਜਾਂਦਾ ਹੈ ਤਾਂ ਜੋਂ ਇਹ ਔਰਤਾ ਆਪਣੇ ਪਰਿਵਾਰ ਅਤੇ ਬੱਚਿਆ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ।ਇਸ ਮੌਕੇ ਸਹਿਯੋਗ ਦੇਣ ਵਾਲਿਆ ਵਿਚ ਪਰਮਜੀਤ ਕੌਰ ਅਤੇ ਅਮਰਜੋਤ ਸਿੰਘ ਚੱਡਾ, ਐਡਵੋਕੇਟ ਗੁਰਦੀਪ ਸਿੰਘ, ਨਵਨੀਤ ਬਾਂਸਲ, ਸਰਬਜੀਤ ਕੌਰ, ਜਗਜੀਤ ਸਿੰਘ ਪਰੋਮਿਲਾ ਗੋਤਮ, ਗਗਨਦੀਪ ਕੌਰ, ਅਵਦੇਸ਼ ਸ਼ਰਮਾ, ਰਜਿੰਦਰ ਖੰਨਾ, ਸੀਮਾ ਸੰਨਦੀਪ, ਸ਼ਵਿੰਦਰ ਜੁਲਕਾ, ਅੰਨੂ ਕਾਲੀਆ, ਨੇਮਤ ਅਰੋੜਾ, ਸੁਹਾਨਾ ਨਰੂਲਾ, ਬਿੱਟੂ ਜੀ, ਰੰਜਨਾ ਪੁਰੀ ਅਤੇ ਅਸ਼ੋਕ ਧੀਰ ਆਦਿ ਹਾਜ਼ਰ ਸਨ।

