ਦੀਪੂ ਸਿੱਧੂ ਮੁੜ ਗਿ੍ਰਫ਼ਤਾਰ, ਹਿੰਸਾ ਮਾਮਲੇ ’ਚ ਮਿਲੀ ਜ਼ਮਾਨਤ!
ਨਵੀਂ ਦਿੱਲੀ, 17 ਅਪਰੈਲ (ਮਧੂਸਾਰ ਬਿਊਰੋ) ਅਦਾਕਾਰ ਦੀਪ ਸਿੱਧੂ ਨੂੰ ਅਜੇ ਦਿੱਲੀ ਹਿੰਸਾ ਮਾਮਲੇ ’ਚ ਜ਼ਮਾਨਤ ਮਿਲੀ ਸੀ, ਪਰ ਬਾਅਦ ਦੁਪਹਿਰ ਭਾਰਤ ਦੇ ਪੁਰਾਤਤਵ ਵਿਭਾਗ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁੜ ਗਿ੍ਰਫਤਾਰੀ ਕਰ ਲਈ ਹੈ।
ਜਾਣਕਾਰੀ ਅਨੁਸਾਰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਸਬੰਧ ਵਿਚ ਗਿ੍ਰਫਤਾਰ ਕੀਤੇ ਗਏ ਅਦਾਕਾਰ ਤੇ ਕਾਰਕੁਨ ਦੀਪ ਸਿੱਧੂ ਨੂੰ ਦਿੱਲੀ ਦੀ ਇਕ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਨੀਲੋਫਰ ਅਬੀਦਾ ਪਰਵੀਨ ਨੇ ਸ਼ੁੱਕਰਵਾਰ ਨੂੰ 30,000 ਰੁਪਏ ਦੇ ਨਿੱਜੀ ਮੁਚਲਕੇ ਅਤੇ ਇਸੇ ਰਕਮ ਦੀਆਂ ਦੋ ਜਮਾਨਤਾਂ ’ਤੇ ਮੁਲਜਮ ਨੂੰ ਰਾਹਤ ਦਿੱਤੀ।

