ਦੇਸ਼-ਵਿਦੇਸ਼ਪੰਜਾਬ

ਦੇਸ਼ ’ਚ 3000 ਤੋਂ ਵੱਧ ਮੌਤਾਂ, 3.86 ਲੱਖ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ !

ਨਵੀਂ ਦਿੱਲੀ 29 ਅਪ੍ਰੈਲ (ਮਧੂਸਾਰ ਬਿਊਰੋ) ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 3,86,452 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,87,62,976 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜਾਂ ਦੀ ਗਿਣਤੀ 31 ਲੱਖ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ੁੱਕਰਵਾਰ ਸਵੇਰੇ 6 ਵਜੇ ਜਾਰੀ ਅੰਕੜਇਆਂ ਅਨੁਸਾਰ 3,498 ਹੋਰ ਮਰੀਜਾਂ ਦੀ ਮੌਤ ਹੋ ਗਈ। ਇਨਫੈਕਸ਼ਨ ਨਾਲ ਹੁਣ ਤੱਕ 2,08,330 ਲੋਕ ਦਮ ਤੋੜ ਚੁਕੇ ਹਨ। ਇਲਾਜ ਅਧੀਨ ਮਰੀਜਾਂ ਦੀ ਗਿਣਤੀ ਵੱਧ  ਕੇ 31,70,228 ਹੋ ਗਈ ਹੈ, ਜੋ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 16.90 ਫੀਸਦੀ ਹੈ। ਲੋਕਾਂ ਦੇ ਠੀਕ ਹੋਣ ਦੀ ਦਰ ਘੱਟ ਕੇ 81.99 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਦੇਸ਼ ’ਚ ਹੁਣ ਤੱਕ 1,53,84,418 ਲੋਕ ਠੀਕ ਹੋ ਚੁਕੇ ਹਨ, ਜਦੋਂ ਕਿ ਮੌਤ ਦਰ 1.11 ਫੀਸਦੀ ਹੈ। ਉੱਥੇ ਹੀ ਹੁਣ ਤੱਕ 15,22,45,179 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ।

ਦੇਸ਼ ’ਚ ਕੋਰੋਨਾ ਮਰੀਜਾਂ ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ ਪਾਰ ਕਰ ਗਈ ਸੀ। ਉੱਥੇ ਹੀ ਕੋਵਿਡ ਮਰੀਜਾਂ ਦੀ ਗਿਣਤੀ 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਦੇ ਅੰਕੜੇ ਪਾਰ ਕਰ ਗਈ ਸੀ। ਇਸ ਤੋਂ ਬਾਅਦ 28 ਸਤੰਬਰ ਨੂੰ ਕੋਰੋਨਾ ਦੇ ਮਾਮਲੇ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ, 19 ਦਸੰਬਰ ਨੂੰ ਇਕ ਕਰੋੜ ਅਤੇ 19 ਅਪ੍ਰੈਲ ਨੂੰ ਕੋਰੋਨਾ ਦੇ ਮਾਮਲੇ 1.5 ਕਰੋੜ ਤੋਂ ਵੱਧ ਹੋ ਗਏ ਸਨ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ 29 ਅਪ੍ਰੈਲ ਤੱਕ 28,63,92,086 ਨਮੂਨਿਆਂ ਦੀ ਜਾਂਚ ਕੀਤੀ ਕੀਤੀ ਗਈ ਹੈ, ਜਿਨ੍ਹਾਂ ’ਚੋਂ 19,20,107 ਨਮੂਨਿਆਂ ਦੀ ਵੀਰਵਾਰ ਨੂੰ ਜਾਂਚ ਕੀਤੀ ਗਈ।

Leave a Reply

Your email address will not be published. Required fields are marked *