ਭਾਜਪਾ ਉਪ ਪ੍ਰਧਾਨ ਵਰੁਣ ਜਿੰਦਲ ਨੇ ਲਗਵਾਈ ਵੈਕਸੀਨ
ਸਾਰਿਆਂ ਨੂੰ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਪਟਿਆਲਾ 11 ਮਈ (ਮਧੂਸਾਰ ਬਿਊਰੋ) ਕੋਵਿਡ-19 ਮਹਾਮਾਰੀ ’ਤੇ ਫਤਿਹ ਕਰਨ ਲਈ ਪੂਰਾ ਸੰਸਾਰ, ਹਿੰਦੁਸਤਾਨ ਵੱਡੀ ਲੜਾਈ ਲੜ ਰਿਹਾ ਹੈ। ਦੇਸ਼ ਅਤੇ ਸਮੁੱਚਾ ਸੰਸਾਰ ਇਹ ਲੜਾਈ ਹਰ ਹਾਲਤ ਵਿਚ ਜਿੱਤੇਗਾ।
ਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਅਤੇ ਕੋਵਿਡ ਮਹਾਮਾਰੀ ’ਤੇ ਜਿੱਤ ਦੀ ਉਮੀਦ ਨਾਲ ਭਾਰਤੀ ਜਨਤਾ ਪਾਰਟੀ ਸ਼ਹਿਰੀ ਦੇ ਮੀਤ ਪ੍ਰਧਾਨ ਵਰੁਣ ਜਿੰਦਲ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਈ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਅਪੀਲ ਕੀਤੀ ਕਿ ਆਪਣੇ ਦੇਸ ਅਤੇ ਪਰਿਵਾਰ ਨੂੰ ਬਚਾਉਣ ਲਈ ਅਤੇ ਆਪਣੇ ਪੰਜਾਬ ਨੂੰ ਬਚਾਉਣ ਲਈ ਬਿਨਾਂ ਕਿਸੇ ਦੀ ਗੱਲ ਸੁਣੇ ਹਰ ਵਿਅਕਤੀ ਆਪਣੇ ਨੇੜਲੇ ਹੈਲਥ ਸੈਂਟਰ, ਹਸਪਤਾਲ ਜਾਂ ਇਲਾਕੇ ਵਿਚ ਕੋਈ ਲੱਗ ਰਹੇ ਕੈਂਪ ਵਿਚ ਜਾ ਕੇ ਇਹ ਵੈਕਸੀਨੇਸ਼ਨ ਕਰਵਾਏ। ਹੁਣ ਤੱਕ ਦੀ ਰਿਸਰਚ ਸਾਹਮਣੇ ਆਈ ਹੈ ਕਿ ਵੈਕਸੀਨੇਸ਼ਨ ਹੋਣ ਤੋਂ ਬਾਅਦ ਵੀ ਜੇਕਰ ਕਿਸੇ ਨੂੰ ਕੋਵਿਡ ਹੋ ਵੀ ਰਿਹਾ ਹੈ ਤਾਂ ਉਹ ਜਾਨਲੇਵਾ ਨਹੀਂ ਹੈ।ਵਰੁਣ ਜਿੰਦਲ ਨੇ ਕਰੋਨਾ ਖਿਲਾਫ ਲੜਾਈ ਲਈ ਕੇਂਦਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਜਿਸ ਨਾਲ ਮਹਾਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।

