ਪਟਿਆਲਾ

ਭਾਰਤੀ ਵਾਲਮਿਕੀ ਸਮਾਜ ਪੰਜਾਬ ਭਾਵਸ ਵੱਲੋਂ ਇਸਤਰੀ ਇਕਾਈ ਪ੍ਰਧਾਨ ਪ੍ਰੇਮ ਲਤਾ ਬਰਖਾਸਤ

ਪਟਿਆਲਾ 17 ਜੂਨ (ਮਧੂਸਾਰ ਬਿਊਰੋ)
ਅੱਜ ਭਾਰਤੀ ਵਾਲਮਿਕੀ ਸਮਾਜ ਰਜਿ. ਪੰਜਾਬ ਭਾਵਸ ਦੀ ਮੀਟਿੰਗ ਮੁਕੇਸ਼ ਰਾਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਅਹਿਮ ਫੈਸਲਾ ਲੈਂਦਿਆਂ ਰਤਨ ਨਗਰ ਇਸਤਰੀ ਇਕਾਈ ਦੀ ਪ੍ਰਧਾਨ ਪ੍ਰੇਮ ਲਤਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਮੀਟਿਗ ਦੌਰਾਨ ਪ੍ਰਧਾਨ ਮੁਕੇਸ਼ ਰਾਹੀ ਨੇ ਦੱਸਿਆ ਕਿ ਇਸਤਰੀ ਇਕਾਈ ਦੀ ਪ੍ਰਧਾਨ ਨਿਯੁਕਤ ਕੀਤੀ ਪ੍ਰੇਮ ਲਤਾ ਦੀ ਭਾਵਸ ਸਮਾਜ ਪ੍ਰਤੀ ਵਿਰੋਧੀ ਗਤੀਵਿਧੀਆਂ ਬਾਰੇ ਵਾਰ ਵਾਰ ਜਾਣੂੰ ਕਰਵਾਇਆ ਗਿਆ, ਪ੍ਰੰਤੂ ਪ੍ਰੇਮ ਲਤਾ ਨੇ ਕੋਈ ਵੀ ਸਪੱਸ਼ਟੀਕਰਨ ਦੇਣਾ ਮੁਨਾਸਬ ਨਹੀਂ ਸਮਝਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪ੍ਰੇਮ ਲਤਾ ਅਹੁਦੇ ਦਾ ਇਸਤੇਮਾਲ ਕਰਕੇ ਸਮਾਜ ਵਿਚ ਕੋਈ ਲੈਣ-ਦੇਣ ਜਾਂ ਤਾਕਤ ਦੀ ਗਲਤ ਵਰਤੋਂ ਕਰਦੀ ਹੈ ਤਾਂ ਉਹ ਖ਼ੁਦ ਜ਼ਿੰਮੇਵਾਰੀ ਹੋਵੇਗੀ ਉਸ ਲਈ ਭਾਵਸ ਸਮਾਜ ਜ਼ਿੰਮੇਵਾਰ ਨਹੀਂ ਹੋਵੇਗਾ।
ਇਸ ਮੌਕੇ ਵਾਈਸ ਪ੍ਰਧਾਨ ਮੋਨੂੰ ਰੱਖੜਾ, ਯੂਥ ਪ੍ਰਧਾਨ ਪੰਕਜ ਬੰਟੀ, ਖਜ਼ਾਨਚੀ ਰਵੀ ਕੁਮਾਰ, ਸ਼ਹਿਰੀ ਪ੍ਰਧਾਨ ਸ਼ੌਕੀਨ ਚੰਦ, ਯੂਥ ਪ੍ਰਧਾਨ ਸੁਰਿੰਦਰ ਮੋਨੂੰ, ਵਿੱਕੀ ਕਾਗੜਾ, ਸੰਦੀਪ ਰਾਜਪੁਰਾ ਅਤੇ ਪੰਜਾਬ ਪ੍ਰਧਾਨ ਦਿਨੇਸ਼ ਪਰੋਚਾ ਮੌਜੂਦ ਸਨ।

Leave a Reply

Your email address will not be published. Required fields are marked *