ਪੰਜਾਬਪਟਿਆਲਾ

ਪਟਿਆਲਾ ਪੁਲਿਸ ਨੇ ਫੜ੍ਹੀ ਜਾਅਲੀ ਭਾਰਤੀ ਕਰੰਸੀ, ਗਿਰੋਹ ਦੇ ਤਿੰਨ ਮੈਂਬਰ ਗਿ੍ਰਫਤਾਰ

ਇਕ ਔਰਤ ਤੋਂ 1 ਲੱਖ 99 ਹਜ਼ਾਰ ਰੁਪਏ ਕਰੰਸੀ ਬਰਾਮਦ

ਪਟਿਆਲਾ 26 ਮਈ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੂੰ ਜਾਅਲੀ ਭਾਰਤੀ ਕਰੰਸੀ ਸਮੇਤ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਹੋਈ। ਇਸ ਦੌਰਾਨ ਇਕ ਔਰਤ ਕੋਲੋਂ 1 ਲੱਖ 99 ਹਜ਼ਾਰ ਰੁਪਏ ਕਰੰਸੀ ਬਰਾਮਦ ਹੋਈ ਹੈ। ਐਸਐਸਪੀ ਪਟਿਆਲਾ ਸੰਦੀਪ ਕੁਮਾਰ ਗਰਗ ਦੇ ਨਿਰਦੇਸ਼ਾਂ ’ਤੇ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਕਿ੍ਰਸਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਜਾਅਲੀ ਭਾਰਤੀ ਕਰੰਸੀ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਸਮੇਤ ਇਕ ਔੌਰਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿੱਚੋ 1 ਲੱਖ 99 ਹਜਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਐਸਐਸਪੀ ਪਟਿਆਲਾ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ 1) ਜਸਵੀਰ ਸਿੰਘ ਉਰਫ ਜੱਸੀ 2) ਹਰਵਿੰਦਰ ਸਿੰਘ ਉਰਫ ਪਿੰਟੂ 3) ਪਿ੍ਰਆਜੀਤ ਕੋਰ ਉਰਫ ਲਵਲੀ 4) ਰਵੀ ਉਰਫ ਰਫੀ ਜੋ ਮੋਬਾਇਲ ਅਤੇ ਪਿ੍ਰੰਟ/ਸਕੈਨਰ ਰਾਹੀਂ ਜਾਅਲੀ ਭਾਰਤੀ ਕਰੰਸੀ ਤਿਆਰ ਕਰਕੇ ਉਸ ਨੂੰ ਅਸਲ ਪੈਸਿਆ ਵਜੋਂ ਮਾਰਕੀਟ ਵਿੱਚ ਆਮ ਪਬਲਿਕ ਵਿੱਚ ਭੋਲੇ ਭਾਲੇ ਲੋਕਾਂ ਪਾਸ ਚਲਾਉਦੇ ਹਨ, ਦੇ ਖਿਲਾਫ ਮੁਕੱਦਮਾ ਨੰਬਰ 134 ਮਿਤੀ 26/05/2021 ਅ/ਧ 420, 489ਂ, 489, 489, 489, 120, ਖਿਲਾਫ਼ ਥਾਣਾ ਸਦਰ ਵਿਖੇ ਦਰਜ ਹੋਇਆ। ਗਿ੍ਰਫਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ਵਿਚੋਂ ਜਾਅਲੀ ਭਾਰਤੀ ਕਰੰਸੀ ਇਕ ਲੱਖ 99 ਹਜਾਰ ਰੂਪੈ, ਇਕ ਮੋਬਾਇਲ ਫੋਨ ਮਾਰਕਾ ਵੀਵੋ, ਇਕ ਪਿ੍ਰੰਟਰ ਮਾਰਕਾ ਐਚ.ਪੀ, ਨੋਟਾਂ ਦੀ ਕਟਿੰਗ ਕਰਨ ਵਾਲੇ 2 ਬਲੈਡ, ਇਕ ਸੈਲੋ ਟੈਪ, ਇਕ ਡਿਵਾਈਡਰ ਜੁਮੈਟਰੀ ਬਾਕਸ, 2 ਸਕੇਲ ਅਤੇ ਖਾਲੀ ਪੇਪਰ ਜਿੰਨ੍ਹਾ ਪਰ ਜਾਅਲੀ ਕਰੰਸੀ ਤਿਆਰ ਕੀਤੀ ਜਾਂਦੀ ਹੈ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਜਸਵੀਰ ਸਿੰਘ ਉਰਫ ਜੱਸੀ, ਹਰਵਿੰਦਰ ਸਿੰਘ ਉਰਫ ਪਿੰਟੂ, ਰਵੀ ਉਰਫ ਰਫੀ ਅਤੇ ਪਿ੍ਰਆਜੀਤ ਕੋਰ ਦੀ ਮੁਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਜਸਵੀਰ ਸਿੰਘ ਉਰਫ ਜੱਸੀ ਜਾਅਲੀ ਕਰੰਸੀ ਤਿਆਰ ਕਰਨ ਦਾ ਮੁੱਖ ਮਾਸਟਰ ਮਾਇਡ ਹੈ ਜਿਸ ਦੇ ਖਿਲਾਫ ਪਹਿਲਾ ਵੀ ਜਾਅਲੀ ਕਰੰਸੀ ਤਿਆਰ ਕਰਨ ਅਤੇ ਹੋਰ ਜੁਰਮਾ ਦੇ ਮੁਕੱਦਮੇ ਦਰਜ ਹਨ।ਜਸਵੀਰ ਸਿੰਘ ਉਰਫ ਜੱਸੀ ਮਿਤੀ 27/02/2018 ਨੂੰ ਜੇਲ ਵਿਚੋਂ ਜਮਾਨਤ ਪਰ ਜੇਲ ਵਿਚੋਂ ਬਾਹਰ ਆਇਆ ਸੀ ਜਿਸਨੇ ਜੇਲ ਤੋ ਬਾਹਰ ਆਕੇ ਹਰਵਿੰਦਰ ਸਿੰਘ ਉਰਫ ਪਿੰਟੂ ਜਿਸ ਨੂੰ ਪਹਿਲਾ ਤੋ ਜਾਣਦਾ ਸੀ ਜ਼ੋ ਡੀ.ਜੇ ਦਾ ਕੰਮ ਕਰਦਾ ਸੀ ਜਿਸ ਦੇ ਰਾਹੀਂ ਇਸ ਦੀ ਰਵੀ ਉਰਫ ਰਫੀ ਅਤੇ ਪਿ੍ਰਆਜੀਤ ਕੋਰ ਨਾਲ ਜਾਨ-ਪਹਿਚਾਣ ਹੋ ਗਈ ਸੀ ਕਿਉਕਿ ਪਿ੍ਰਆਜੀਤ ਕੋਰ ਵੀ ਡੀ.ਜੇ ਪਰ ਡਾਂਸਰ ਦਾ ਕੰਮ ਕਰਦੀ ਹੋਣ ਕਰਕੇ ਇਹਨਾ ਨਾਲ ਜਾਣ ਪਹਿਚਾਣ ਹੋ ਗਈ ਸੀ।ਜਿਹਨਾ ਨੇ ਰਲਕੇ ਜਾਅਲੀ ਕਰੰਸੀ ਦਾ ਕੰਮ ਸੁਰੂ ਕਰ ਦਿੱਤਾ ਸੀ।ਇਹ ਤਿਆਰ ਕੀਤੀ ਜਾਅਲੀ ਕਰੰਸੀ ਨੂੰ ਮਾਰਕੀਟ ਵਿੱਚ ਅਸਲ ਵਜੋਂ ਚਲਾਉਦੇ ਸਨ।

Leave a Reply

Your email address will not be published. Required fields are marked *