ਤੀਜੇ ਘੱਲੂਘਾਰੇ ਦੇ ਸਹੀਦ ਭਾਈ ਬਲਦੇਵ ਸਿੰਘ ਜੇਠੂਵਾਲ ਦੀ 37ਵੀਂ ਬਰਸੀ ਸਰਧਾ ਨਾਲ ਮਨਾਈ ਗਈ ।
ਅੰਮਿ੍ਰਤਸਰ, 5 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਜੂਨ 1984 ਤੀਜੇ ਘੱਲੂਘਾਰੇ ਦੌਰਾਨ ਸਹਾਦਤ ਦਾ ਜਾਮ ਪੀਣ ਵਾਲੇ ਸਮੂਹ ਸਹੀਦ ਸਿੰਘ/ਸਿੰਘਣੀਆਂ ਭੁਝੰਗੀਆ ਦੀ ਯਾਦ ਅੰਦਰ ਸਹੀਦ ਭਾਈ ਬਲਦੇਵ ਸਿੰਘ ਜੀ ਦੀ 37ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਜੇਠੂਵਾਲ ਦੇ ਗੁਰਦੁਆਰਾ ਸਹੀਦਾਂ ਸਾਹਿਬ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਸਦਕਾ ਮਨਾਈ ਗਈ।
ਪ੍ਰੋ; ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ ਵੱਲੋਂ ਜੂਨ ’84 ਦੇ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਆਪਣੇ ਪਿੰਡੇ ਹੰਢਾਈ ਜੁਲਮ ਦੀ ਦਾਸਤਾਨ ਸੁਣਾਈ ਗਈ। ਸੀਨੀਅਰ ਅਕਾਲੀ ਆਗੂ ਸਰਦਾਰ ਗੱਜਣ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਤਤਕਾਲੀ ਹਕੂਮਤ ਨੂੰ ਕਸੂਰਵਾਰ ਗਰਦਾਨਦਿਆਂ ਕਿਹਾ ਕਿ ਜੇਕਰ ਕੇਂਦਰੀ ਹਕੂਮਤ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਐਸੇ ਹਾਲਾਤ ਕਦੇ ਪੈਦਾ ਹੀ ਨਾ ਹੁੰਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤਿੰਨ ਤਰ੍ਹਾਂ ਦੇ ਲੋਕਾਂ ਦੀਆਂ ਸਹਾਦਤਾਂ ਹੋਈਆਂ। ਪਹਿਲੇ ਉਹ ਮਰਜੀਵੜੇ ਸਿੰਘ ਜਿੰਨਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਧਰਮ ਯੁੱਧ ਮੋਰਚੇ ਤੋਂ ਲੈ ਕੇ ਸਹਾਦਤਾਂ ਤੱਕ ਸਿੱਖੀ-ਸਿਦਕ ਨਿਭਾ ਕੇ ਅਠਾਰ੍ਹਵੀਂ ਸਦੀ ਦਾ ਇਤਿਹਾਸ ਦੁਹਰਾਉਂਦਿਆਂ ਇਤਿਹਾਸ ਦੀ ਅਨੋਖੀ ਕੁਰਬਾਨੀ ਦਿੱਤੀ। ਦੂਸਰੇ ਉਹ ਬੇਕਸੂਰ ਸਿੱਖ ਸਰਧਾਲੂ ਜੋ ਪੰਚਮ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ ਪਰ ਕਰਫ?ਿਊ ਲੱਗਣ ਕਾਰਨ ਉਹ ਬਾਹਰ ਨਾ ਆ ਸਕੇ ਜਿੰਨਾ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੇ ਫੌਜ ਵੱਲੋਂ ਬੇਤਹਾਸਾ ਤਸੱਦਦ ਢਾਹਿਆ ਗਿਆ। ਤੀਸਰੀ ਸ੍ਰੇਣੀ ਵਿਚ ਇਹ ਸਿੱਖ ਸਨ ਜਿੰਨਾ ਵਿਚ ਭਾਈ ਬਲਦੇਵ ਸਿੰਘ ਜੀ ਆਉਂਦੇ ਹਨ। ਜੋ ਹਮਲੇ ਦੀ ਖਬਰ ਸੁਣ ਕੇ ਆਪਣੇ/ਆਪਣੇ ਪਿੰਡਾਂ ਚੋਂ ਜਥੇ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ।
ਥੇਦਾਰ ਬਲਦੇਵ ਸਿੰਘ ਨੂੰ ਜਦੋਂ ਹਮਲੇ ਦੀ ਖਬਰ ਮਿਲੀ ਉਸ ਵਕਤ ਉਹ ਆਪਣੇ ਖੇਤਾਂ ਵਿੱਚ ਹਲ੍ਹ ਵਾਹ ਰਹੇ ਸਨ। ਹਮਲੇ ਦੀ ਖਬਰ ਉਨ੍ਹਾਂ ਲਈ ਏਨਾ ਡੂੰਘਾ ਸਦਮਾ ਸੀ ਕਿ ਭਾਈ ਸਾਹਿਬ ਆਪਣੇ ਬਲਦ ਵੀ ਖੇਤਾਂ ’ਚ ਛੱਡ ਕੇ ਭੱਜ ਆਏ। ਸਭ ਤੋਂ ਪਹਿਲਾਂ ਉਨ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਮਾਈਕ ਰਾਹੀਂ ਅਨਾਊਂਸਮੈਂਟ ਕਰਕੇ ਕਿਹਾ ਚਲੋ ਸਿੰਘੋ ਅੱਜ ਗੁਰੂ ਪਾਤਸਾਹ ਦੇ ਦਰ ’ਤੇ ਭੀੜ ਬਣੀ ਹੈ। ਸਹਾਦਤਾਂ ਦਾ ਵਕਤ ਆ ਗਿਆ ਹੈ 13 ਸਿੱਖਾਂ ਦਾ ਜਥਾ ਲੈ ਕੇ 3 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਵਰ੍ਹਦੀਆਂ ਗੋਲੀਆਂ ’ਚ ਪਹੁੰਚੇ, 5 ਜੂਨ ਨੂੰ ਗੁਰੂ ਰਾਮਦਾਸ ਸਰਾਂ ਅੰਦਰ ਸਹੀਦੀ ਪ੍ਰਾਪਤ ਕਰ ਗਏ। ਭਾਈ ਸਾਹਿਬ ਜੀ ਦੀ ਮਿ੍ਰਤਕ ਦੇਹ ਵੀ ਪ੍ਰਾਪਤ ਨਹੀਂ ਹੋਈ ਸੀ । ਜਥੇਦਾਰ ਬਲਦੇਵ ਸਿੰਘ ਨਾਲ ਪਹੁੰਚੇ ਸਾਥੀਆਂ ਚੋਂ ਜਥੇਦਾਰ ਬਲਵਿੰਦਰ ਸਿੰਘ, ਸ੍ਰ ਬਲਰਾਜ ਸਿੰਘ ਬੁੱਟਰ, ਹਰਪਾਲ ਸਿੰਘ ਬੁੱਟਰ, ਨਿਰਭੈਲ ਸਿੰਘ ਬੁੱਟਰ ਲੰਮਾ ਸਮਾਂ ਜੋਧਪੁਰ ਜੇਲ੍ਹ ਵਿਚ ਨਜਰਬੰਦ ਰਹੇ। ਜਥੇ ਦੇ ਬਾਕੀ ਮੈਂਬਰ ਗਿ੍ਰਫਤਾਰੀ ਤੋਂ ਬਾਅਦ ਨਾਭਾ ਜੇਲ੍ਹ ਚੋਂ ਰਿਹਾ ਹੋਏ ਸਨ। ਸਹੀਦੀ ਸਮਾਗਮ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਦੀ ਸਪੁੱਤਰੀ ਬੀਬੀ ਜਸਬੀਰ ਕੌਰ ਅਤੇ ਭਾਜੀ ਪਰਮਜੀਤ ਸਿੰਘ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਨੌਜਵਾਨ ਆਗੂ ਤੇ ਸਿੱਖ ਚਿੰਤਕ ਭਾਈ ਸਮਸੇਰ ਸਿੰਘ ਜੇਠੂਵਾਲ, ਕੁਲਦੀਪ ਸਿੰਘ ਨੰਬਰਦਾਰ, ਜਗਵਿੰਦਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਜੇ,ਈ , ਉਸਤਾਦ ਮੰਗਲ ਸਿੰਘ, ਸ੍ਰ ਬੂਟਾ ਸਿੰਘ, ਭਾਈ ਮਨਜੀਤ ਸਿੰਘ ਮਿਸਨਰੀ, ਬਾਬਾ ਕੁਲਜੀਤ ਸਿੰਘ, ਬਾਬਾ ਮੰਗਲ ਸਿੰਘ, ਬਾਬਾ ਬਲਵਿੰਦਰ ਸਿੰਘ ਆਦਿ ਹਾਜਰ ਸਨ।

