ਬੇਅਦਬੀ ’ਤੇ ਇਨਸਾਫ ਦੀ ਉਮੀਦ : ਸੰਤ ਢੱਡਰੀਆਂ ਵਾਲੇ
ਪਟਿਆਲਾ, 5 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਅੱਜ ਇਥੇ ਪਟਿਆਲਾ ਦੇ ਸਰਕਟ ਹਾਊਸ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਵੀਂ ਬਣੀ ਐੱਸ. ਆਈ.ਟੀ. ਸਾਹਮਣੇ ਬਤੌਰ ਗਵਾਹ ਪੇਸ਼ ਹੋਣ ਤੋਂ ਬਾਅਦ ਵਾਪਿਸ ਆਪਣੇ ਗੁਰਦੁਆਰਾ ਪ੍ਰਮੇਸਵਰਦੁਆਰ ਸੇਖੂਪਰ ਚਲੇ ਗਏ। ਉਥੇ ਉਨਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੋਰਾਨ ਸੰਤ ਢੱਡਰੀਆਂ ਵਾਲਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਤੋਂ ਆਸ ਰਖਣੀ ਚਾਹੀਦੀ ਹੈ। ਉਨਾ ਕਿਹਾ ਕਿ ਮੈੀ ਹੁਣ ਤੱਕ ਚੌਥੀ ਸਿੱਟ ਅੱਗੇ ਪੇਸ ਹੋ ਰਿਹਾ ਹਾਂ।
ਉਨਾ ਕਿਹਾ ਕਿ ਬੇਸ਼ਕ ਇਸ ਮਸਲੇ ਨੂੰ ਇਕ ਧਿਰ (ਸਰਸੇ ਵਾਲੇ) ਨਾਲ ਜੋੜਿਆ ਜਾ ਰਿਹਾ ਹੈ, ਪਰ ਫਿਰ ਵੀ ਸਾਨੂੰ ਜਾਂਚ ਅਤੇ ਰਿਪੋਰਟ ਦੀ ਉਡੀਕ ਕਰਨੀ ਚਾਹਦੀ ਹੈ। ਸੰਤ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2022 ਦੀਆਂ ਚੋਣਾ ਵਿਚ ਚੰਗੇ ਬੰਦੇ ਅੱਗੇ ਲਿਆਊਣੇ ਚਾਹੀਦੇ ਹਨ ਭਾਂਵੇ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰਖਦੇ ਹੋਣ। ਉਨਾਂ ਕਿਹਾ ਕਿ ਸਾਨੂੰ ਚੋਣਾ ਵਿਚ ਨਸੇ ਵਿਚ ਨਹੀਂ ਵਿਕਣਾ ਚਾਹੀਦਾ।
ਸੰਤ ਢੱਡਰੀਆਂ ਵਾਲਿਆ ਨੇ ਕਿਹਾ ਕਿ ਬੇਅਦਬੀਆਂ ਨੂੰ ਚੋਣ ਮੁੱਦਾ ਨਹੀਂ ਬਣਾਊਣਾ ਚਾਹੀਦਾ। ਉਨਾਂ ਕਿਹਾ ਕਿ ਬੇਅਦਬੀਆਂ ਅੱਜ ਵੀ ਜਾਰੀ ਹਨ, ਪਰ ਉਸ ਸਮੇਂ ਇਹ ਬੇਅਦਬੀ ਚੈਲੰਜ ਕਰਕੇ ਕੀਤੀ ਗਈ ਸੀ। ਉਨਾਕਿਹਾ ਕਿ ਜੇਕਰ ਜਥੇਦਾਰ ਹਰਨਾਮ ਸਿੰਘ ਧੁੰਮਾ ਆਪਣੀ ਕੀਤੀ ਗਲਤੀ ਮੰਨਣ ਤਾਂ ਸਾਡਾ ਕੇਸ ਫੈਸਲਾਕੁੰਨ ਮੋੜ ਵੱਲ ਜਾ ਸਕਦਾ ਹੈ। ਜਿਕਰਯੋੇਗ ਹੈ ਕਿ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਅੱਜ ਨਵੀਂ ਬਣੀ ਐਸਆਈਟੀ ਦੇ ਮੈਂਬਰ ਏਡੀਜੀਪੀ ਐਡਮਿੰਨ ਐਲਕੇ ਯਾਂਦਵ, ਆਈਜੀ ਰਾਕੇਸ ਅਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸ੍ਹ ਸੁਰਜੀਤ ਸਿੰਘ ਇਸ ਐਸਆਈਟੀ ਅੱਗੇ ਪੇਸ ਹੋਏ ਸਨ।

