ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਚੱਲ ਰਿਹਾ ‘ਸਟਾਫ ਟ੍ਰੇਨਿੰਗ ਪ੍ਰੋਗਰਾਮ’ ਸਫਲਤਾ ਪੂਰਵਕ ਸੰਪੰਨ

ਪਟਿਆਲਾ, 13 ਅਗਸਤ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਕੌਂਸਲਿੰਗ ਐਂਡ ਪਲੇਸਮੈਂਟ ਸੈਂਟਰ ਅਤੇ ਆਈ. ਕਿਊ. ਏ. ਸੀ. ਵੱਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ ‘ਰੀਫਰੈੱਸ਼ ਯੂਅਰ ਕੰਪਿਊਟਿੰਗ ਸਕਿੱਲ’ ਨਾਂ ਦਾ ਸੱਤ ਰੋਜ਼ਾ ਪ੍ਰੋਗਰਾਮ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਵਰਨਣਯੋਗ ਹੈ ਕਿ ਇਹ ਪ੍ਰੋਗਰਾਮ ਲੈਬ ਅਟੈਂਡੈਂਟ ਲਈ ਵਿਸੇਸ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ।

ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ, ਪਟਿਆਲਾ ਨੇ ਇਸ ਮੌਕੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਅਤੇ ਆਈ. ਕਿਊ. ਏ. ਸੀ.  ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਟਾਫ ਸਿਖਲਾਈ ਪ੍ਰੋਗਰਾਮ ਸਿਖਿਆਰਥੀਆਂ ਨੂੰ ਡਿਜੀਟਲ ਵਰਲਡ ਵਿੱਚ ਤਕਨੀਕੀ ਤੌਰ ’ਤੇ ਮੁਹਾਰਤ ਹਾਸਲ ਕਰਨ ਲਈ ਤਿਆਰ ਕਰੇਗਾ। ਉਨਾਂ ਅੱਗੇ ਕਿਹਾ ਕਿ ਇਹ ਸਿਖਲਾਈ ਉਨਾਂ ਨੂੰ ਉਨਾਂ ਚੁਣੌਤੀਆਂ ਨਾਲ ਨਜਿੱਠਣ ਦੇ ਯੋਗ ਬਣਾਏਗੀ, ਜਿਸ ਦਾ ਸਾਹਮਣਾ ਉਨਾਂ ਨੂੰ ਤਕਨਾਲੋਜੀ ਦੀ ਜਾਣਕਾਰੀ ਦੀ ਅਣਹੋਂਦ ਵਿੱਚ ਕਰਨਾ ਪੈ ਰਿਹਾ ਹੈ।

ਡਾ. ਨਿਪੁੰਨਜੋਤ ਕੌਰ ਕਨਵੀਨਰ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਕੌਂਸਲਿੰਗ ਐਂਡ ਪਲੇਸਮੈਂਟ ਸੈੱਲ ਨੇ ਇਸ ਮੌਕੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕਰਦੇ ਹੋਏ ਇਹ ਆਸ ਪ੍ਰਗਟ ਕੀਤੀ ਕਿ ਇਹ ਪ੍ਰੋਗਰਾਮ ਉਨਾਂ ਲਈ ਨਿਸ਼ਚੇ ਹੀ  ਲਾਹੇਵੰਦ ਸਾਬਤ ਹੋਵੇਗਾ।

ਸ. ਇੰਦਰਦੀਪ ਸਿੰਘ ਨੇ ਰਿਸੋਰਸ ਪਰਸਨ ਵਜੋਂ ਇਸ ਸਟਾਫ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਕੰਪਿਊਟਰ ਸਬੰਧੀ ਆਪਰੇਟਿੰਗ ਸਿਸਟਮ,  ਬੇਸਿਕਸ ਆਫ ਮਾਈਕ੍ਰੋਸਾਫਟ, ਵਿੰਡੋਜ਼ ਕੰਪਿਊਟਰ, ਬੇਸਿਕਸ ਮਾਈਕਰੋਸਾਫ਼ਟ ਵਰਲਡ, ਮਾਈਕਰੋਸਾਫਟ ਐਕਸਲ ਅਤੇ ਬੇਸਿਕ ਆਫ  ਇੰਟਰਨੈੱਟ ਸਬੰਧੀ  ਡੈਲੀਗੇਟਾਂ ਨਾਲ ਜਾਣਕਾਰੀ ਸਾਂਝੀ ਕੀਤੀ।   

Leave a Reply

Your email address will not be published. Required fields are marked *