ਪਟਿਆਲਾ

ਹੈਲਥ ਅਵੇਰਨੈਸ ਸੁਸਾਇਟੀ ਵੱਲੋਂ ਪਰਾਨਿਕ ਹੀਲਿੰਗ ਕੈਂਪ ਬਾਰਾਦਰੀ ਗਾਰਡਨ ਵਿਖੇ ਲਗਾਇਆ ਗਿਆ।

ਪਟਿਆਲਾ, 27 ਅਗਸਤ:  (ਰਮਨਦੀਪ/ਮਧੂਸਾਰ ਬਿਊਰੋ) ਹੈਲਥ ਅਵੇਅਰਨੈਸ ਸੁਸਾਇਟੀ ਰਜਿ: ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿਖੇ “ਪਰਾਨਿਕ ਹੀਲਿੰਗ ਮੈਡੀਟੇਸ਼ਨ” ਕੈਂਪ ਲਗਾਇਆ ਗਿਆ। ਜਿਸ ਦੀ ਵਿਧੀ ਮਾਸਟਰ ਚੋਆ ਕੋਕ ਸੁਈ ਨੇ ਫਿਲਪਿਅਨਜ਼ ਵਿੱਚ ਕੀਤੀ। ਜਿਸ ਵਿੱਚ ਲਗਭਗ 200 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਬਹੁਤਿਆਂ ਨੇ ਇਸ ਪ੍ਰਣਾਲੀ ਨੂੰ ਸਹੀ ਤੇ ਬਰਕਰਾਰ ਵਿਸ਼ਵਾਸ਼ ਨਾਲ ਸਲਾਹਿਆ। ਇਸ ਆਧੁਨਿਕ ਤਕਨੀਕ ਰਾਹੀਂ ਇਲਾਜ ਮਰੀਜ ਨੂੰ ਛੂਹਣਾ ਨਹੀਂ ਤੇ ਨਾ ਹੀ ਦਵਾਈ ਦੇਣੀ ਹੈ ਅਤੇ ਮਰੀਜ ਨੂੰ ਠੀਕ ਕਰਨਾ ਹੈ। ਇਸ ਦੀ ਪੁਰਜੋਰ ਮੰਗ ਨੂੰ ਲੈ ਕੇ ਦੂਜੀ ਵਾਰ ਇਹ ਕੈਂਪ ਲਾਇਆ ਗਿਆ ਹੈ। ਇਸ ਟੀਮ ਵਿੱਚ ਡਾ. ਰਜਤ ਵਰਮਾ ਅਤੇ ਡਾ. ਮੀਨਾਕਸ਼ੀ ਅਗਵਾਈ ਕਰ ਰਹੇ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਗੁਰਦੀਪ ਸਿੰਘ ਏ.ਆਈ.ਜੀ. ਪੰਜਾਬ ਪੁਲਿਸ (ਰਿਟਾ:) ਸਨ। ਉਹਨਾਂ ਨੇ ਸਮਾਜ ਭਲਾਈ ਦੇ ਚੰਗੇ ਕੰਮਾਂ ਲਈ ਸੁਸਾਇਟੀ ਦੇ ਪ੍ਰਬੰਧਕਾਂ ਦੇ ਯਤਨਾਂ ਨੂੰ ਸਲਾਹਿਆ।

ਇਸ ਤੋਂ ਇਲਾਵਾ ਐਡਵੋਕੇਟ ਤਾਰਾ ਸਿੰਘ ਭਮਰਾ ਜਨਰਲ ਸਕੱਤਰ, ਸੁਰਿੰਦਰ ਆਹਲੂਵਾਲੀਆ ਮੀਤ ਪ੍ਰਧਾਨ, ਜਗਮੋਹਨ ਸਿੰਘ ਬੇਦੀ ਜੁਆਇੰਟ ਸਕੱਤਰ, ਅਮਰਜੀਤ ਕੌਰ ਚੋਪੜਾ ਸਲਾਹਕਾਰ, ਅਮਰਜੀਤ ਸਿੰਘ ਮੈਂਬਰ, ਰੀਤਇੰਦਰ ਸਿੰਘ ਮੈਂਬਰ ਸਭਨਾ ਨੇ ਆਪਣੀ—ਆਪਣੀ ਜਿੰਮੇਵਾਰੀ ਲੈ ਕੇ ਇਸ ਸਮਾਗਮ ਦੀ ਸਫਲਤਾ ਨੂੰ ਛੋਹਿਆ।
ਇਸ ਸਮਾਗਮ ਵਿੱਚ ਸ੍ਰ. ਜਸਵੰਤ ਸਿੰਘ ਕੌਲੀ ਪ੍ਰਧਾਨ ਨੇ ਮੁੱਖ ਮਹਿਮਾਨ ਸ੍ਰ. ਗੁਰਦੀਪ ਸਿੰਘ ਏ.ਆਂਈ.ਜੀ. ਰਿਟਾਇਰਡ ਨੂੰ ਫੁੱਲ ਮਾਲਾ ਪਾ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਪੁੱਜੇ ਐਡਵੋਕੇਟ ਕੁਲਜੀਤ ਸਿੰਘ ਔਲਖ ਪ੍ਰਧਾਨ ਦੋਸਤ ਸੰਸਥਾ, ਕਰਨਲ ਜੇ.ਐਸ. ਥਿੰਦ ਜਨਰਲ ਸਕੱਤਰ          ਦੋਸਤ ਸੰਸਥਾ ਅਤੇ ਭਗਵਾਨ ਦਾਸ ਗੁਪਤਾ ਫਾਊਂਡਰ ਦੋਸਤ ਸੰਸਥਾ ਆਦਿ ਨੂੰ ਫੁਲਮਾਲਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਚਾਹ ਦਾ ਲੰਗਰ, ਲੱਸੀ, ਦੁੱਧ, ਦਹੀ ਦਾ ਲੰਗਰ “ਬਾਨੀ ਮਿਲਕ ਪ੍ਰੋਡੀਊਸਰ ਪਟਿਆਲਾ” ਵੱਲੋਂ ਸੇਵਾ ਨਿਭਾਈ ਗਈ। 

Leave a Reply

Your email address will not be published. Required fields are marked *