ਰੁਪੇਸ਼ ਕੁਮਾਰ, ਜ਼ਿਲ੍ਹਾ ਖੇਡ ਅਫਸਰ ਰੂਪਨਗਰ ਨੂੰ ਸਹਾਇਕ ਡਾਇਰੈਕਟਰ ਸਪੋਰਟਸ, ਪੰਜਾਬ ਨਿਯੁਕਤ
ਰੂਪਨਗਰ 16 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੀ ਰੁਪੇਸ਼ ਕੁਮਾਰ, ਜ਼ਿਲ੍ਹਾ ਖੇਡ ਅਫਸਰ ਰੂਪਨਗਰ ਨੂੰ ਸਹਾਇਕ ਡਾਇਰੈਕਟਰ ਸਪੋਰਟਸ, ਪੰਜਾਬ ਨਿਯੁਕਤ ਕੀਤਾ ਗਿਆ ਹੈ l ਸ਼੍ਰੀ ਰੁਪੇਸ਼ ਕੁਮਾਰ ਵੱਲੋਂ ਸਤੰਬਰ ਨੂੰ ਵਲੋਂ ਖੇਡ ਵਿਭਾਗ ਸੈਕਟਰ-34, ਚੰਡੀਗੜ੍ਹ ਮੁੱਖ ਦਫਤਰ ਵਿਖੇ ਸਹਾਇਕ ਡਾਇਰੈਕਟਰ ਸਪੋਰਟਸ, ਪੰਜਾਬ ਵਜੋਂ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਬੀ.ਡੀ.ਪੀ.ਐਸ. ਖਰਬੰਦਾ ਜੀ, ਆਈ.ਏ.ਐਸ. ਡਾਇਰੈਕਟਰ ਸਪੋਰਟਸ ਪੰਜਾਬ, ਸ਼੍ਰੀ ਕਰਤਾਰ ਸਿੰਘ , ਜੁਆਇੰਟ ਡਾਇਰੈਕਟਰ ਸਪੋਰਟਸ ਪੰਜਾਬ, ਸ਼੍ਰੀ ਗੁਰਲਾਲ ਸਿੰਘ , ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ, ਸਮੂਹ ਜ਼ਿਲ੍ਹਾ ਖੇਡ ਅਫਸਰ, ਪੰਜਾਬ ਰਾਜ ਅਤੇ ਕੋਚਿਜ ਸਾਹਿਬਾਨ ਵੀ ਹਾਜਰ ਸਨ। ਇਸ ਮੌਕੇ ਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਪ੍ਰਮੁੱਖ ਸਕੱਤਰ, ਖੇਡਾਂ ਅਤੇ ਯੁਵਕ ਸੇਵਾਵਾਂ ਸ਼੍ਰੀ ਰਾਜ ਕਮਲ ਚੌਧਰੀ , ਆਈ.ਏ.ਐਸ. ਅਤੇ ਸ਼੍ਰੀ ਡੀ.ਪੀ.ਐਸ. ਖਰਬੰਦਾ , ਆਈ.ਏ.ਐਸ., ਡਾਇਰੈਕਟਰ ਸਪੋਰਟਸ ਪੰਜਾਬ ਨੇ ਸ਼੍ਰੀ ਰੁਪੇਸ਼ ਕੁਮਾਰ ਨੂੰ ਸਹਾਇਕ ਡਾਇਰੈਕਟਰ ਸਪੋਰਟਸ, ਪੰਜਾਬ ਵਜੋਂ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ।

