ਸ਼ਹਿਰ ਵਿਚ ਸ਼ਰੇਆਮ ਕਰੌੜਾਂ ਰੁਪਏ ਦੀਆਂ 21 ਪ੍ਰਾਪਰਟੀਆਂ ਕੀਤਾ ਜਾ ਰਿਹਾ ਕਬਜਾ: ਹਰਪਾਲ ਜੁਨੇਜਾ
ਭ੍ਰਿਸਟਾਚਾਰ ਮੁਕਤੀ ਦੇ ਮੁੱਖ ਮੰਤਰੀ ਚੰਨੀ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਾਅਦੇ ਹੋਏ ਹਵਾ
ਪਟਿਆਲਾ, 7 ਅਕਤੂੁਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਜੋਨ ਨੰ:5 ਦੀ ਮੀਟਿੰਗ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਡੀ ਸੰਖਿਆ ਵਿਚ ਆਹੁਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ਵਿਚ ਉਨ੍ਹਾਂ ਦੀ ਨੱਕ ਹੇਠ ਸ਼ਰੇਆਮ ਕਰੋੜਾਂ ਰੁਪਏ ਦੀਆਂ 21 ਪ੍ਰਾਪਰਟੀਆਂ ’ਤੇ ਕਬਜਾ ਹੋ ਰਹੇ ਹਨ। ਮੇਅਰ ਵੱਲੋਂ ਸ਼ਰੇਆਮ ਆਪਣੇ ਚਹੇਤਿਆਂ ਨੂੰ ਪ੍ਰਾਈਮ ਥਾਵਾਂ ’ਤੇ ਕਬਜੇ ਕਰਵਾਏ ਜਾਰਹੇ ਹਨ, ਪਰ ਕੋਈ ਪੁਛਣ ਵਾਲਾ ਨਹੀਂ ਹੈ। ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਕਹਿ ਕੇ ਕੰਮ ਚਲਾਇਆ ਜਾ ਰਿਹਾ ਸੀ ਪਰ ਹੁਣ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਰੋਜਾਨਾ ਇਮਾਨਦਾਰੀ ਦੀਆਂ ਗੱਲਾਂ ਕਰਦੇ ਹਨ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਆਪਣਾ ਸਹਿਰ ਵਿਚ ਸ਼ਰੇਆਮ ਇਹ ਅਲਾਟਮੈਂਟਾ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਪੁਛਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਥਾਵਾਂ ’ਤੇ ਇਸ ਤਰ੍ਹਾਂ ਕਬਜੇ ਹੋਣ ਲੱਗ ਪਏ ਤਾਂ ਹਰ ਕੋਈ ਆ ਕੇ ਮਤਾ ਪਾ ਕੇ ਆਪਣੇ ਲੋਕਾਂ ਨੂੰ ਸਰਕਾਰੀ ਜਮੀਨਾ ਅਲਾਟ ਕਰ ਦਿਆ ਕਰੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਂਗਰਸ ਨੂੰ ਹੋਰ ਕੋਈ ਬੇਰੁਜਗਾਰ ਹੀ ਨਹੀਂ ਮਿਲਿਆ ਅਤੇ ਬੇਰੁਜਗਾਰਾਂ ਦੇ ਨਾਮ ’ਤੇ ਆਪਣੇ ਪੀ.ਏ, ਕੌਂਸਲਰਾਂ ਦੇ ਭਰਾਵਾਂ ਅਤੇ ਹੋਰ ਚਹੇਤਿਆਂ ਨੂੰ ਬੂਥ ਅਲਾਟ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦਾ ਗੱਲਾਂ ਫੋਕੀਆਂ ਹਨ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਵੀ ਕਾਂਗਰਸ ਨਾਲ ਮਿਲ ਗਈ, ਜਿਨ੍ਹਾਂ ਨੇ ਇਸ ਮਾਮਲੇ ਵਿਚ ਨਗਰ ਨਿਗਮ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਸੀ ਪਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਭ੍ਰਿਸਟਾਚਾਰ ਦੇ ਖਿਲਾਫ ਡੱਟ ਦੇ ਲੜਾਈ ਲੜੇਗਾ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲਾਂ ਦੇ ਪੈਨਲ ਵੱਲੋਂ ਡਰਾਫਟ ਤਿਆਰ ਕਰ ਲਿਆ ਗਿਆ ਹੈ ਇਸ ਮਾਮਲੇ ਨੂੰ ਹਾਈਕੋਰਟ ਵਿਚ ਲਿਜਾਇਆ ਜਾਵੇਗਾ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਇਨਸਾਫ ਮਿਲ
ਸਕੇ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਪਾਸੇ ਡੇਅਰੀ ਮਾਲਕਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਵੀ ਨਾ ਹੋਣ ਦਾ ਭਰੋਸਾ ਦੇ ਰਹੇ ਹਨ ਅਤੇ ਦੂਜੇ ਪਾਸੇ ਨਗਰ ਨਿਗਮ ਦੀ ਕਮਿਸ਼ਨਰ ਤੱਕ ਸੁਣਨ ਨੂੰ ਤਿਆਰ ਨਹੀਂ। ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਖਾਲੀ ਜਮੀਨ ’ਤੇ ਕਾਗਜਾਂ ਵਿਚ ਸਭ ਕੁਝ ਬਣਾ ਕੇ ਦਿਖਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੌਕੇ ਇੰਚਾਰਜ ਜੋਨ-5 ਬੱਬਲੂ ਖੋਰਾ, ਇੰਦਰਜੀਤ ਸਿੰਘ ਖਰੋੜ, ਸੁਖਬੀਰ ਸਿੰਘ ਅਬਲੋਵਾਲ, ਹਰਬੰਸ ਸਿੰਘ ਭੂਰਾ ਗਿੱਲ, ਗੋਬਿੰਦ ਬਡੁੰਗਰ, ਸ਼ਾਮ ਸਿੰਘ ਅਬਲੋਵਾਲ, ਹਰਜੀਤ ਸਿੰਘ ਜੀਤੀ, ਹਰਦਿਆਲ ਸਿੰਘ ਭੱਟੀ, ਹਰਬਖਸ਼ ਚਹਿਲ, ਹਰਮੀਤ ਸਿੰਘ ਮੀਤ, ਅਮਰਿੰਦਰ ਸਿੰਘ, ਮਨਜੀਤ ਸਿੰਘ, ਅਜਾਇਬ ਸਿੰਘ, ਰਵੀ ਕੁਮਾਰ, ਸੋਨੂੰ, ਹੈਪੀ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਕਾਂਤਾ ਰਾਣੀ, ਡਾ. ਮਨਪ੍ਰੀਤ ਸਿੰਘ ਚੱਢਾ, ਸੁਖਬੀਰ ਸਿੰਘ ਸਨੌਰ, ਵਪਾਰ ਵਿੰਗ ਦੇ ਜਿਲਾ ਪ੍ਰਧਾਨ ਪ੍ਰਿੰਸ ਲਾਂਬਾ, ਮੱਲੀ, ਰਾਮੇਸ਼ ਕੁਮਾਰ, ਸੁਨੀਲ ਯਾਦਵ, ਵਿੱਕੀ ਮਾਡਲ ਟਾਉਨ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

