ਪੰਜਾਬਪਟਿਆਲਾ

ਸਰਬਤ ਸਿਹਤ ਬੀਮਾ ਯੋਜਨਾ ਅਧੀਨ ਸੂਚੀ ਬੱਧ ਹਸਪਤਾਲ ਆਪਣੇ ਸੰਸਥਾਂਨਾਂ ‘ਚ ਕੈਸ਼ਲੈਸ ਇਲਾਜ ਸਹੂਲਤਾਂ ਕਾਰਡ ਧਾਰਕਾਂ ਦੀ ਸਹੂਲਤ ਲਈ ਪ੍ਰਦਰਸ਼ਿਤ ਕਰਨ-ਡੀ ਸੀ ਸੰਦੀਪ ਹੰਸ

ਸਰਬੱਤ ਸਿਹਤ ਬੀਮਾ ਯੋਜਨਾ ਦਾ ਗਰੀਬ ਤੇ ਕਾਰਡ ਧਾਰਕਾਂ ਨੂੰ ਮਿਲੇ ਪੂਰਾ ਲਾਭ

ਚੋਣਾਂ ਦੌਰਾਨ ਡਿਊਟੀ ਲਈ ਸੰਭਾਵੀ ਸਟਾਫ਼ ਆਪਣਾ ਟੀਕਾਕਰਣ ਮੁਕੰਮਲ ਕਰਵਾਏ

ਜ਼ਿਲ੍ਹੇ ‘ਚ ਘਰ-ਘਰ ਟੀਕਾਕਰਣ ਲਈ ‘ਹਰ ਘਰ ਦਸਤਕ’ ਮੁਹਿੰਮ 30 ਨਵੰਬਰ ਤੱਕ ਚੱਲੇਗੀ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ‘ਚ ਸਿਹਤ ਸੇਵਾਵਾਂ ਦੀ ਸਮੀਖਿਆ

ਪਟਿਆਲਾ, 10 ਨਵੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ‘ਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲ ਅਤੇ ਸਰਕਾਰੀ ਹਸਪਤਾਲ, ਉਨ੍ਹਾਂ ਕੋਲ ਇਸ ਯੋਜਨਾ ਤਹਿਤ ਉਪਲਬਧ ੁਬਿਮਾਰੀਆਂ ਦੇ ਕੈਸ਼ਲੈਸ ਇਲਾਜ ਨੂੰ ਹਸਪਤਾਲਾਂ ‘ਚ ਢੁਕਵੀਂਆਂ ਥਾਂਵਾਂ ‘ਤੇ ਪ੍ਰਦਰਸ਼ਿਤ ਕਰਵਾਉਣ।

ਉਨ੍ਹਾਂ ਕਿਹਾ ਕਿ ਕੁੱਝ ਸਿਹਤ ਸੰਸਥਾਂਵਾਂ ਇਸ ਯੋਜਨਾ ਤਹਿਤ ਕੇਵਲ ਖ਼ਾਸ ਕਿਸਮ ਦੀਆਂ ਬਿਮਾਰੀਆਂ ਲਈ ਹੀ ਸੂਚੀ ਬੱਧ ਹੋਣ ਕਾਰਨ ਅਤੇ ਜਾਣਕਾਰੀ ਦੀ ਘਾਟ ਕਾਰਨ ਉੁੱਥੇ ਆਉਣ ਵਾਲੇ ਲੋਕ ਇਲਾਜ ਨਾ ਮਿਲਣ ਕਾਰਨ ਬਾਅਦ ਵਿੱਚ ਖੱਜਲ-ਖੁਆਰ ਨਾ ਹੋਣ, ਇਸ ਲਈ ਇਹ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਨੋਡਲ ਅਫ਼ਸਰ ਸਰਬੱਤ ਸਿਹਤ ਬੀਮਾ ਯੋਜਨਾ ਡਾ. ਸਜੀਲਾ ਖਾਨ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲ੍ਹੇ ‘ਚ ਕੁੱਲ 51 ਨਿੱਜੀ ਅਤੇ 15 ਜਨਤਕ ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ ਦੇ ਹੱਕਦਾਰ 2.88 ਲੱਖ ਪਰਿਵਾਰਾਂ ‘ਚੋਂ 2.55 ਲੱਖ ਪਰਿਵਾਰਾਂ ਦੇ ਕਾਰਡ ਬਣ ਚੁੱਕੇ ਹਨ, ਜੋ ਕਿ 88 ਫ਼ੀਸਦੀ ਤੋਂ ਵਧੇਰੇ ਬਣਦੇ ਹਨ। ਇਸ ਸਕੀਮ ਦਾ ਘੇਰਾ ਉਨ੍ਹਾਂ ਬੱਚਿਆਂ ਜਿਨ੍ਹਾਂ ਨੇ ਕੋਵਿਡ-19 ਦੌਰਾਨ ਪਰਿਵਾਰ ਦੇ ਕਮਾਊ ਜੀਆਂ ਨੂੰ ਗੁਆ ਲਿਆ ਹੈ, ਤੱਕ ਵੀ ਵਧਾਇਆ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ‘ਚ 176 ਬੱਚਿਆਂ ‘ਚੋਂ 67 ਦੇ ਕਾਰਡ ਬਣ ਗਏ ਹਨ ਜਦਕਿ ਬਾਕੀ ਪ੍ਰਕਿਰਿਆ ਅਧੀਨ ਹਨ।

ਸਕੀਮ ਤਹਿਤ ਕੈਸ਼ਲੈਸ ਇਲਾਜ ਲੈਣ ਵਾਲੇ ਮਰੀਜ਼ਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 99,195 ਮਰੀਜ਼ਾਂ ਨੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ 77.22 ਕਰੋੜ ਦਾ ਕੈਸ਼ਲੈਸ ਇਲਾਜ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਦੀ ਸਮੀਖਿਆ ਵੀ ਕੀਤੀ ਜਿਸ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹੇ ‘ਚ ਹੁਣ ਤੱਕ 14.62 ਲੱਖ ਖੁਰਾਕਾਂ ਦਿੱਤੀਆਂ ਜਾਣ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਚੋਣ ਡਿਊਟੀ ਕਰਨ ਵਾਲੇ ਸੰਭਾਵੀ ਸਟਾਫ਼ ਦੀਆਂ ਦੋਵੇਂ ਖੁਰਾਕਾਂ ਪੂਰੀਆਂ ਕਰਨ ਲਈ ਵਿਸ਼ੇਸ਼ ਧਿਆਨ ਦੇਣ ਲਈ ਆਖਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਇਕ ‘ਕੋਵੈਕਸੀਨ’ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਾਲੇ ਵਕਫ਼ਾ 28 ਦਿਨ ਦਾ ਹੋਣ ਕਾਰਨ, ਜਿਹੜੇ ਕਰਮਚਾਰੀਆਂ ਨੇ ਹਾਲਾਂ ਤੱਕ ਇੱਕ ਵੀ ਟੀਕਾ ਨਹੀਂ ਲਗਵਾਇਆ, ਉਹ ਇਹ ਟੀਕਾ ਲਗਵਾ ਸਕਦੇ ਹਨ।

ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂੰ ਗੋਇਲ ਨੇ ਇਸ ਮੌਕੇ ਦੱਸਿਆ ਕਿ ਕੋਵਿਡ ਟੀਕਾਕਰਣ ਦਾ ਲਾਭ ਹਰ ਇੱਕ ਯੋਗ ਵਿਅਕਤੀ ਤੱਕ ਪਹੁੰਚਾਉਣ ਦੇ ਮੰਤਵ ਨਾਲ ਜ਼ਿਲ੍ਹੇ ‘ਚ ਸ਼ੁਰੂ ‘ਹਰ ਘਰ ਦਸਤਕ’ ਮੁਹਿੰਮ 30 ਨਵੰਬਰ ਤੱਕ ਜਾਰੀ ਰਹੇਗੀ ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਕਾਕਰਣ ਟੀਮਾਂ ਵੱਲੋਂ ਟੀਕਾਕਰਣ ਤੋਂ ਵਾਂਝੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਜਾਵੇਗਾ।
ਜ਼ਿਲ੍ਹਾ ਮਹਾਮਾਰੀ ਰੋਕੂ ਅਫ਼ਸਰ ਡਾ. ਸੁਮੀਤ ਸਿੰਘ ਨੇ ਇਸ ਮੌਕੇ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਹੇ ਯਤਨਾਂ ਬਾੇ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ‘ਚ 100 ਫ਼ੀਸਦੀ ਟੀਕਾਕਰਣ ਟੀਚਾ ਮੁਕੰਮਲ ਕਰਨ ਲਈ, ਭੀੜ-ਭੜੱਕੇ ਵਾਲੇ ਥਾਂਵਾਂ ‘ਤੇ ਪਹਿਲਾਂ ਲਾਏ ਜਾਂਦੇ ਟੈਸਟਿੰਗ ਕੈਂਪਾਂ ਦੀ ਤਰਜ਼ ‘ਤੇ ਟੀਕਾਕਰਣ ਕੈਂਪ ਲਾਉਣ ਦੀ ਯੋਜਨਾ ਉਲੀਕਣ ‘ਤੇ ਵੀ ਜ਼ੋਰ ਦਿੱਤਾ।

Leave a Reply

Your email address will not be published. Required fields are marked *