ਅੰਮ੍ਰਿਤਸਰਪੰਜਾਬ

ਨਿਹੰਗ ਸਿੰਘ ਦਲਾਂ ਵੱਲੋ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ 20 ਨਵੰਬਰ ਨੂੰ ਹੋਵੇਗਾ:ਦਿਲਜੀਤ ਸਿੰਘ ਬੇਦੀ

ਸਾਰੇ ਪ੍ਰਬੰਧ ਮੁਕੰਮਲ

ਸੁਲਤਾਨਪੁਰ ਲੋਧੀ, 18 ਨਵੰਬਰ (ਮਧੂਸਾਰ ਬਿਊਰੋ)-ਗੁਰਦੁਆਰਾ ਅਕਾਲ ਬੂੰਗਾ ਸਾਹਿਬ ਯਾਦਗਾਰ ਸਿੰਘ ਸਾਹਿਬ ਜਥੇ: ਬਾਬਾ ਨਵਾਬ ਕਪੂਰ ਸਿੰਘ ਜੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਰੰਭ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਪੂਰਨ ਗੁਰ ਮਰਿਯਾਦਾ ਅਨੁਸਾਰ 20 ਨਵੰਬਰ ਨੂੰ ਪਾਏ ਜਾਣਗੇ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮੂਹ ਖਾਲਸਾ ਪੰਥ ਅਤੇ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉਪਦੇਸ਼ਾਂ, ਅਦੇਸ਼ਾਂ ਅਤੇ ਜੀਵਨ ਜੁਗਤ ਦੇ ਸਿਧਾਂਤ ਨੂੰ ਅਪਣਾਉਣ ਤੇ ਜੋਰ ਦਿੱਤਾ।ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ (20 ਨਵੰਬਰ) ਨੂੰ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਪੁਰਾਤਨ ਰਵਾਇਤ ਮੁਤਾਬਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਮਹੱਲਾ ਇਸੇ ਅਸਥਾਨ ਤੋਂ ਕੱਢਿਆ ਜਾਵੇਗਾ।ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਮਹੱਲੇ ਵਿਚ ਵਿਸ਼ੇਸ਼ ਤੌਰ ਊਠ ਹਾਥੀ ਸ਼ਾਮਲ ਹੋਣਗੇ ਅਤੇ ਗੁਰਦੁਆਰਾ ਸੰਤਘਾਟ ਦੇ ਨਿਜਦੀਕ ਖੁੱਲੇ ਖੇਤਾਂ ਵਿਚ ਨਿਹੰਗ ਸਿੰਘ ਅਰਾਕੇ ਦੌੜਾਨਗੇ।ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟਣਗੇ ਅਤੇ ਇੱਕ ਤੋਂ ਛੇ ਘੜਿਆਂ ਦੀ ਸਵਾਰੀ ਕਰਕੇ ਦੌੜ ਲਗਾਉਣਗੇ।

ਪੁਰਾਤਨ ਸਮਿਆਂ ਤੋਂ ਚਲੀ ਆਉਂਦੀ ਮਰਿਯਾਦਾ ਅਨੁਸਾਰ ਅਖੰਡ ਪਾਠਾਂ ਦੇ ਭੋਗ ਪੈਣਗੇ।ਗੁਰਬਾਣੀ ਕੀਰਤਨ ਹੋਵੇਗਾ, ਰਾਗੀ ਢਾਡੀ ਵਿਸ਼ੇਸ਼ ਦੀਵਾਨ ਵਿੱਚ ਆਪਣੀ ਹਾਜ਼ਰੀ ਭਰਨਗੇ।ਇਸ ਗੁਰਮਤਿ ਸਮਾਗਮ ਵਿੱਚ ਸਮੂਹ ਧਾਰਮਿਕ ਜਥੇਬੰਦੀਆਂ, ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨਾਂ, ਤਖ਼ਤ ਸਾਹਿਬਾਨ ਦੇ ਜੱਥੇਦਾਰ ਸਾਹਿਬਾਨ, ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਛਾਉਣੀਆਂ ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਸੰਤ, ਮਹਾਂਪੁਰਖਾਂ, ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਖ-ਵੱਖ ਦਲਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣਗੀਆਂ।ਉਪਰੰਤ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਦਲਪੰਥਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਮਹੱਲਾ ਚੜ੍ਹੇਗਾ।

Leave a Reply

Your email address will not be published. Required fields are marked *