ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਬਾਰੇ ਇੰਜ: ਜੈ ਸਿੰਘ ਮਠਾੜੂ ਨੇ ਵਿਦਿਆਰਥੀਆਂ ਨੂੰ ਸਮਝਾਇਆ |
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਦਿਵਸ ਸ ਸ ਸ ਸ ਸਕੂਲ ਮਾਡਲ ਟਾਊਨ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਇੰਜ: ਜੈ ਸਿੰਘ ਮਠਾੜੂ, ਡਾਇਰੈਕਟਰ, ਸਤਿਗੁਰ ਚੈਰੀਟੇਬਲ ਟਰੱਸਟ ਪਟਿਆਲਾ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਬਾਰੇ ਦੱਸਿਆ। (1) ਕਿਰਤ ਕਰੋ: ਪਿਆਰੇ ਬੱਚਿਓ, ਤੁਹਾਡੀ ਕਿਰਤ ਕੀ ਹੈ? ਤੁਸੀਂ ਟੀਚਰ ਨੂੰ ਸੁਣਨਾ ਹੈ| ਜਪੁਜੀ ਸਾਹਿਬ ਵਿੱਚ 4 ਪੌੜੀਆਂ ,”ਸੁਣੀਐ “ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ । ਮਾਤਾ -ਪਿਤਾ ਦਾ ਸਤਿਕਾਰ ਕਰਨਾ ਹੈ ਅਤੇ ਅੱਛੇ ਨਾਗਰਿਕ ਬਣਨਾ ਹੈ। (2) ਵੰਡ ਛਕਣਾ; ਜੇਕਰ ਤੁਹਾਡੇ ਜਮਾਤੀ ਪਾਸ ਪਿੰਨ ਨਹੀਂ ਹੈ ਤਾਂ ਉਸ ਨੂੰ ਫਾਲਤੂ ਪਿੰਨ ਦੇ ਦਿਉ |
ਅਗਰ ਕਿਸੇ ਬੱਚੇ ਪਾਸ ਖਾਣਾ ਨਹੀਂ ਹੈ ਤਾਂ ਚਾਰ ਬੱਚੇ ਆਪਣਾ ਭੋਜਣ ਵੰਡ ਕੇ ਉਸ ਨੂੰ ਭੋਜਨ ਛਕਾਉਣ । (3) ਨਾਮ ਜਪੋ; ਜਦੋਂ ਮੈਂ ਵਿਦਿਆਰਥੀ ਸੀ , ਕਿਤਾਬ ਬੰਦ ਕਰਕੇ ਮੈਂ ਪ੍ਹਮਾਤਮਾ ਨੂੰ ਅਰਦਾਸ ਕਰਦਾ ਸੀ ਕਿ ਉਹੀ ਪੰਨਾ ਖੋਲ ਦਿਉ ਜਿਸ ਵਿਚ ਪੇਪਰ ਵਿੱਚ ਲਿਖਿਆ ਪ੍ਰਸਨ ਹੋਏ | ਮੈਂ ਆਪਣੀ ਹੱਡ ਬੀਤੀ ਸੁਣਾ ਰਿਹਾ | ਮੈਂ ਲਗਭਗ ਇਕ ਮਹੀਨੇ ਤੋਂ ਮੰਜੇ ਤੇ ਬੀਮਾਰ ਪਿਆ ਸੀ| ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੈਂ ਤੰਦਰੁਸਤ ਕਰੋ ਤਾਂਕਿ ਮੈਂ ਮਰੀਜ਼ਾਂ ਦਾ ਮੁਫਤ ਇਲਾਜ ਕਰ ਸਕਾਂ | ਮੈਨੂੰ ਅੰਦਰੋਂ ਆਵਾਜ਼ ਆਈ ਕਿ ਓਹ ਸੰਨਿਆਸੀ ਸਾਧੂ ਵਾਲਾ ਗ੍ਰੰਥ ਪੜ੍ਹ | ਮੈਂ ਗ੍ਰੰਥ ਪੜ੍ਹਿਆ ਉਸ ਵਿੱਚ ਲਿਖਿਆ ਸੀ ਕਿ ਇਹ ਜੜ੍ਹੀ ਬੂਟੀ ਖਾਉ , ਇਸ ਦੇ ਖਾਣ ਨਾਲ ਮੰਜੇ ਉੱਤੇ ਪਏ ਮਰੀਜ਼ ਤੰਦਰੁਸਤ ਹੋ ਜਾਂਦੇ ਹਨ | ਬੱਚਿਓ, ਤੁਸੀਂ ਬਹੁਤ ਹੈਰਾਨ ਹੋਵੋਗੇ ਕਿ ਮੈਂ ਉਸ ਦਵਾਈ ਨਾਲ ਬਿਲਕੁਲ ਠੀਕ ਹੋ ਗਿਆ ਸੀ| ਸੋ ਪਰਮਾਤਮਾ ਉਪਰ ਹਮੇਸ਼ਾ ਭਰੋਸਾ ਰਖੋ | ਇੰਜ ਜੈ ਸਿੰਘ ਮਠਾੜੂ ਨੇ ਦੋ ਵਿਦਿਆਰਥਣਾਂ ਨੂੰ ਨਕਦੀ ਇਨਾਮ ਦਿੱਤੇ |

