ਅੰਮ੍ਰਿਤਸਰਪੰਜਾਬ

ਬੁੱਢਾ ਦਲ ਵਲੋਂ ਕਰਨਲ ਦਲਵਿੰਦਰ ਸਿੰਘ ਗਰੇਵਾਲ ਹੋਲੇ ਮਹੱਲੇ ਤੇ ਸਨਮਾਨਤ ਹੋਣਗੇ

ਅੰਮ੍ਰਿਤਸਰ, 24 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-ਗੁਰੂ ਨਾਨਕ ਦੇਵ ਜੀ ਇੰਜੀਅਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿਸੀਪਲ ਡਾਇਰੈਕਟਰ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਜੋ ਉੱਘੇ ਲੇਖਕ ਤੇ ਸੁਲਜੇ ਪ੍ਰਬੰਧਕ ਹਨ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਉਚੇਚੇ ਤੌਰ ਤੇ ਪਧਾਰੇ।ਉਬ੍ਹਾਂ ਨੇ ਨਿਹੰਗ ਸਿੰਘ ਸਿੰਘਾਂ ਦੇ ਜੀਵਨ ਸ਼ੈਲੀ ਅਤੇ ਸਹਿਤਕ ਵਿਰਸੇ ਬਾਰੇ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨਾਲ ਵਿਸ਼ੇਸ਼ ਤੌਰ ਤੇ ਵਿਚਰ ਵਟਾਰਦਾਂ ਕੀਤਾ।ਇਸ ਸਮੇਂ ਬਾਬਾ ਭਗਤ ਸਿੰਘ, ਸ੍ਰ. ਗੁਰਦੇਵ ਸਿੰਘ ਢਿਲੋਂ, ਸ੍ਰ. ਗਗਨਦੀਪ ਸਿੰਘ ਆਦਿ ਹਾਜ਼ਰ ਸਨ।ਇਸ ਸਮੇਂ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਹਿਤ ਦੇ ਖੇਤਰ ਵਿੱਚ ਹਰ ਤਰਾਂ ਦਾ ਸਹਿਯੋਗ ਬੁੱਢਾ ਦਲ ਨੂੰ ਦੇਵਾਂਗੇ।ਇਸ ਸਮੇਂ ਸ੍ਰ. ਗਰੇਵਾਲ ਨੂੰ ਬੁੱਢਾ ਦਲ ਵਲੋਂ ਸਿਰਪਾਓ ਤੇ ਪੁਸਤਕਾਂ ਤੇ ਸੈੱਟ ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਭੇਟ ਕੀਤਾ।ਉਨ੍ਹਾਂ ਕਿਹਾ ਕਿ ਗਰੇਵਾਲ ਪਹਿਲੇ ਲੇਖਕ ਹਨ ਜਿਨ੍ਹਾਂ ਨੇ ਅੰਗਰੇਜ਼ੀ ਪੰਜਾਬੀ ਵਿੱਚ ਅੰਦਾਜਨ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜੀਵਨ, ਗੁਰਬਾਣੀ ਸਬੰਧੀ 150 ਦੇ ਕਰੀਬ ਪੁਸਤਕਾਂ ਲਿਖੀਆਂ ਹਨ।ਸਿੱਖ ਸੰਘਰਸ਼ ਬਾਰੇ ਵੀ ਉਨ੍ਹਾਂ ਦੀਆਂ ਯਾਦਗਾਰੀ ਪੁਸਤਕਾਂ ਹਨ।ਉਨ੍ਹਾਂ ਕਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸ੍ਰ. ਗਰੇਵਾਲ ਨੂੰ ਹੋਲੇ ਮਹੱਲੇ ਮੌਕੇ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕਰਨਗੇ।

Leave a Reply

Your email address will not be published. Required fields are marked *