ਪਟਿਆਲਾ

ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਆਈ.ਟੀ.ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਆਈ ਟੀ ਵਿੰਗ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਏਗਾ: ਹਰਪਾਲ ਜੁਨੇਜਾ
ਪਟਿਆਲਾ, 17 ਜੂਨ (ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਰਹਿਨੁਮਾਈ ਹੇਠ ਪਟਿਆਲਾ ਸ਼ਹਿਰੀ ਦੇ ਆਈ.ਟੀ.ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਆਈ.ਟੀ. ਵਿੰਗ ਦੇ ਪ੍ਰਧਾਨ ਅਜੈ ਸਿੰਘ ਲਿਬੜਾ ਅਤੇ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਝੰਬਾਲੀ ਵੱਲੋਂ ਕੀਤਾ ਗਿਆ। ਜਿਸ ਵਿਚ ਗਗਨਦੀਪ ਸਿੰਘ ਪੰਨੂੰ ਨੂੰ ਪਟਿਆਲਾ ਸ਼ਹਿਰੀ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸੇ ਤਰ੍ਹਾਂ ਅਮਰਿੰਦਰ ਸਿੰਘ, ਇੰਦਰਪਾਲ ਸਿੰਘ ਡਿੱਕੀ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਕੰਬੋਜ, ਫੈਜ਼ਲ ਖਾਨ, ਹੁਸਨਪ੍ਰੀਤ ਸਿੰਘ, ਮੁਨੀਸ਼ ਕੁਮਾਰ, ਅਕਾਸ਼ ਬਡੁੰਗਰ, ਭਾਰਤ ਮਿੱਤਲ, ਵੀਰ ਸਿੰਘ ਗੋਲਾ, ਨਵਨੀਤ ਵਾਲੀਆ, ਚਰਨਜੀਤ ਵਾਲੀਆ, ਮੌਂਟੀ ਗਰੋਵਰ, ਮਨਮੀਤ ਸਿੰਘ, ਬਿਕਰਮ ਬਾਂਸਲ, ਮਨਪ੍ਰੀਤ ਸਿੰਘ, ਸ਼ੁਸ਼ੀਲ ਨਈਅਰ, ਮਨਦੀਪ ਸਿੰਘ ਭਾਗਾ, ਅਰਵਿੰਦਰ ਸਿੰਘ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ, ਦੀਪਾ ਅਬਲੋਵਾਲ, ਰੋਹਿਤ ਗੋਇਲ, ਰੋਹਨ ਸੋਢੀ, ਸੁਮੀਰ ਸਲਮਾਨੀ, ਅਕੁੰਰ ਠੁਕਰਾਲ, ਦਲਬੀਰ ਸਿੰਘ ਜੋਸਨ, ਗੋਲਡੀ ਧਰਮਸੋਤ, ਜਸਵਿੰਦਰ ਸਿੰਘ ਲੱਕੀ, ਪ੍ਰਸ਼ਾਂਤ ਕਾਂਸਲ, ਦੀਪਕ ਕੁਮਾਰ, ਸ਼ੰਕਰ ਕੁਮਾਰ, ਕੀਸ਼ੁ, ਅਮਿਤਵੀਰ ਸਿੰਘ ਲਾਲੀ ਆਦਿ ਨੂੰ ਵੀ ਆਹੁਦੇਦਾਰੀਆਂ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਅੱਜ ਦੇ ਹਾਈਟੈਕ ਜਮਾਨੇ ਵਿਚ ਆਈ.ਟੀ. ਵਿੰਗ ਦੀ ਅਹਿਮ ਭੂਮਿਕਾ ਹੈ। ਆਈ.ਟੀ. ਵਿੰਗ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਆਈ.ਟੀ. ਵਿੰਗ ਦੇ ਮਾਲਵਾ ਜੋਨ-2 ਦੇ ਪ੍ਰਧਾਨ ਅਜੈ ਲਿਬੜਾ ਨੇ ਕਿਹਾ ਕਿ ਅੱਜ ਦੇ ਜਮਾਨੇ ਵਿਚ ਆਈ.ਟੀ. ਵਿੰਗ ਦੀ ਭੂਮਿਕਾ ਕਾਫੀ ਅਹਿਮ ਹੈ। ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਝਬਾਲੀ ਨੇ ਨਵੇਂ ਆਹੁਦੇਦਾਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *