ਪੰਜਾਬਪਟਿਆਲਾ

ਇਨਸਾਫ ਲੈਣ ਲਈ ਪ੍ਰੇਰਗੀ ਪੰਜਾਬੀ ਫਿਲਮ ‘ਹਕ ਦ ਰਾਈਟ’ 24 ਦਿਸੰਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਫਿਲਮਾਂ ਨੂੰ ਟੈਕਸ ਛੋਟ ’ਚ ਰਾਹਤ ਦੇਵੇ ਪੰਜਾਬ ਸਰਕਾਰ ਬਲਵੀਰ ਅਟਵਾਲ

ਪਟਿਆਲਾ 17 ਦਸੰਬਰ (ਮਧੂਸਾਰ ਬਿਊਰੋ) ਨੌਜ਼ਵਾਨਾਂ ਤੇ ਅਧਾਰਤ ਪੰਜਾਬੀ ਫਿਲਮ ਹਕ ਦ ਰਾਈਟ ਸਿਨੇਮਾ ਘਰਾਂ ਵਿਚ ਸ਼ੋਭਾ ਵਧਾਉਣ ਲਈ ਤਿਆਰ ਹੈ। 24 ਦਸੰਬਰ ਨੂੰ ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਵੀਰ ਅਟਵਾਲ ਇਕ ਵਾਰ ਆਪਣੀ ਇਸ ਫਿਲਮ ਰਾਹੀਂ ਨਵਾਂ ਮੀਲ ਪੱਥਰ ਸਾਬਿਤ ਕਰਨ ਲਈ ਤਿਆਰ ਹਨ। ਇਸ ਫਿਲਮ ਰਾਹੀਂ ਬਲਵੀਰ ਅਟਵਾਲ ਨੇ ਇਹ ਸੁਨੇਹਾ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਸਮਾਜ਼ਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਕਿਸ ਤਰ੍ਹਾਂ ਆਪਣੀ ਇੰਕਲਾਬੀ ਭੂਮਿਕਾ ਨਿਭਾ ਸਕਦੀ ਹੈ। ਫਿਲਮ ਵਿਚ ਅਮਨ ਰੰਧਾਵਾ (ਰਾਜਵੀਰ) ਲੀਡ ਰੋਲ ਵਿਚ ਹਨ ਅਤੇ ਜਦੋਂ ਉਹ ਦੇਖਦਾ ਹੈ ਕਿ ਮਾਨ ਕੇ (ਗੁਰਕੀਰਤ) ਸਮਾਜ਼ਿਕ ਬੁਰਾਈਆਂ ਨਾਲ ਇਕੱਲੇ ਲੜ ਰਹੀ ਹੈ ਤਾਂ ਉਹ ਉਸ ਨਾਲ ਸ਼ਾਮਿਲ ਹੋ ਜਾਂਦਾ ਹੈ ਅਤੇ ਉਸਦਾ ਪਿਆਰ ਪਾਉਣ ਵਿਚ ਸਫਲ ਹੋ ਜਾਂਦਾ ਹੈ। ਫਿਲਮ ਵਿਚ ਸ਼ਿਵੰਦਰ ਮਾਹਲ, ਦਲਜੀਤ ਕੌਰ, ਸ਼ਾਹਬਾਜ ਦੇ ਇਲਾਵਾ ਯੋਗਰਾਜ ਸਿੰਘ ਵੀ ਚੰਗੇ ਕਿਰਦਾਰ ਵਿਚ ਹਨ। ਇਸਤੋਂ ਇਲਾਵਾ ਖੁਸ਼ੀ ਰਾਜਪੂਤ ਵੀ ਅਹਿਮ ਕਿਰਦਾਰ ਵਿਚ ਨਜ਼ਰ ਆਵੇਗੀ।

ਇਸ ਮੌਕੇ ਗੱਲਬਾਤ ਕਰਦਿਆਂ ਡਾਇਰੈਕਟਰ ਬਲਵੀਰ ਅਟਵਾਲ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਪ੍ਰਤੀ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬੀ ਅਦਾਕਾਰਾਂ ਲਈ ਪੰਜਾਬੀ ਫਿਲਮ ਇੰਡਸਟਰੀ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰਾਹਤ ਦੇਣ ਲਈ ਫਿਲਮਾਂ ’ਤੇ ਵਸੂਲੇ ਜਾਂਦੇ ਟੈਕਸ ਤੋਂ ਛੂਟ ਦੇਣ ਬਾਰੇ ਕੁਝ ਸੋਚਣਾ ਚਾਹੀਦਾ।
ਫਿਲਮ ਦੀ ਕਹਾਣੀ ਕੁਲਦੀਪ ਸਿੰਘ ਢਿੱਲੋਂ ਨੇ ਲਿਖੀ ਹੈ ਜਦਕਿ ਸੰਗੀਤ ਗੁਰਮੀਤ ਸਿੰਘ, ਭਿੰਦਾ ਔਜਲਾ, ਵਿਲਸਨ ਸੰਧੂ, ਜੇਐਸਐਲ ਸਿੰਘ ਅਤੇ ਇਸ ਫਿਲਮ ਦੇ ਕੈਮਰਾਮੈਨ ਨਾਜੀਰ ਖਾਨ ਹਨ। ਬੱਚਨ ਬੇਦਿਲ, ਰਾਜ ਕਾਕੜਾ ਅਤੇ ਕੁਲਦੀਪ ਸਿੰਘ ਢਿੱਲੋਂ ਦੇ ਲਿਖੇ ਗੀਤਾਂ ਨੂੰ ਖੂਬਸੂਰਤ ਆਵਾਜ਼ ਮਾਸਟਰ ਸਲੀਮ, ਸ਼ਾਹਿਦ ਮਾਲਿਆ, ਕੰਠ ਕਲੇਰ, ਹੁਸੈਨਪੁਰੀ, ਸੋਨੂੰ ਕੱਕੜ, ਫਿਰੋਜ਼ ਖਾਨ, ਸੁੱਖਦੀਪ ਗਰੇਵਾਲ ਨੇ ਦਿੱਤੀ ਹੈ। ਹੋਰ ਕਲਾਕਾਰਾਂ ਵਿਚ ਤੇਜੀ ਸੰਧੂ, ਭੋਟੂ ਸ਼ਾਹ, ਪ੍ਰਕਾਸ਼ ਗਰਦੂ, ਸੋਹਨਪ੍ਰੀਤ ਸਿੰਘ ਜਵੰਦਾ, ਖੁਸ਼ੀ ਰਾਜਪੂਤ, ਬਾਬੀ ਡਾਰਲੰਗ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਪ੍ਰਡਿੳਸਰ ਅਤੇ ਡਾਇਰੈਕਟਰ ਬਲਵੀਰ ਅਟਵਾਲ ਦੇ ਨਾਲ ਪੂਜਾ ਅਟਵਾਲ ਦਾ ਵੀ ਅਹਿਮ ਯੋਗਦਾਨ ਹੈ।
ਕਾਬਿਲੇ ਜਿਕਰ ਹੈ ਕਿ ਬਲਵੀਰ ਅਟਵਾਲ ਨੇ ਬਾਲੀਵੁਡ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਮੁਹੱਬਤੇਂ, ਅਢਾਈ ਅੱਖਰ ਪ੍ਰੇਮ ਕੇ, ਹੇਰਾਫੇਰੀ ਆਦਿ ਕਈ ਬਾਕਸ ਆਫਿਸ ਫਿਲਮਾਂ ਵਿਚ ਬਤੌਰ ਸਹਿ ਨਿਰਦੇਸ਼ਕ ਕੰਮ ਕੀਤਾ ਹੈ। ਇਸਤੋਂ ਇਲਾਵਾ ਉਹ ਪੰਜਾਬੀ ਫਿਲਮ ਹੀਰ ਰਾਂਝਾ, ਮਰ ਜਾਵਾਂ ਗੁੜ ਖਾ ਕੇ, ਯਾਰਾਂ ਨਾਲ ਬਹਾਰਾਂ-2, ਹਵਾਏਂ ਅਤੇ ਅੱਖੀਆਂ ਉਡੀਕਦੀਆਂ ਆਦਿ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।

Leave a Reply

Your email address will not be published. Required fields are marked *