ਪੰਜਾਬਪਟਿਆਲਾ

ਸ. ਜਗਜੀਤ ਸਿੰਘ ਦਰਦੀ ਨੂੰ ਸਰਵਉੱਚ ਨਾਗਰਿਕ ਸਨਮਾਨ ‘ਪਦਮਸ਼੍ਰੀ’

ਪਾਰਲੀਮੈਂਟ ਸਕੱਤਰੇਤਾਂ ਤੇ ਆਈ.ਐੱਨ.ਐੱਸ. ਵੱਲੋਂ ਸ. ਦਰਦੀ ਦਾ ਵਿਸ਼ੇਸ਼ ਸਨਮਾਨ

ਪਟਿਆਲਾ, 3 ਫਰਵਰੀ (ਮਧੂਸਾਰ ਬਿਊਰੋ) : ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨੂੰ ਭਾਰਤ ਸਰਕਾਰ ਵੱਲੋਂ ਸਰਵਉੱਚ ਨਾਗਰਿਕ ਸਨਮਾਨ ‘ਪਦਮਸ਼੍ਰੀ’ ਦੇਣ ਦਾ ਐਲਾਨ ਕਰਨ ਤੋਂ ਬਾਦ ਹੁਣ ਤਕ ਕਈ ਨਾਮੀਂ ਸੰਸਥਾਵਾਂ ਸ. ਦਰਦੀ ਨੂੰ ਸਨਮਾਨਤ ਕਰ ਚੁੱਕੀਆਂ ਹਨ। ਬੀਤੀ ਸ਼ਾਮ ਨਵੀਂ ਦਿੱਲੀ ਵਿਖੇ ਪਾਰਲੀਮੈਂਟ ਦੇ ਦੋਵਾਂ ਸਕੱਤਰੇਤਾਂ (ਲੋਕ ਸਭਾ ਤੇ ਰਾਜ ਸਭਾ) ’ਚ ਸ਼ਾਨਦਾਰ ਸਵਾਗਤ ਕਰਦੇ ਹੋਏ ਸ. ਦਰਦੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਰਾਜ ਸਭਾ ਸਕੱਤਰੇਤ ’ਚ ਸ. ਦਰਦੀ ਨੂੰ ਸਨਮਾਨਤ ਕਰਦਿਆਂ ਸ. ਦਰਦੀ ਵੱਲੋਂ ਰਾਜ ਸਭਾ ਸਕੱਤਰੇਤ ’ਚ 1996 ਤੋਂ ਲਗਾਤਾਰ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਰਾਜ ਸਭਾ ਸਕੱਤਰੇਤ ਦੇ ਡਾਇਰੈਕਟਰ ਸ੍ਰੀ ਪਵਨ ਕੁਮਾਰ, ਜਾਇੰਟ ਡਾਇਰੈਕਟਰ ਸ੍ਰੀ ਪੁਈਸ਼ ਸਪਰਨਾ ਤੇ ਸ੍ਰੀ ਬਾਲ ਮੁਕੰਦ ਮਹਾਪਾਤਰਾ ਤੋਂ ਇਲਾਵਾ ਸਰਵਸ਼੍ਰੀ ਰਾਜੇਸ਼ ਕਾਲੜਾ, ਰਾਜੇਸ਼ ਸ਼ਰਮਾ, ਅਮਿਤ ਆਨੰਦ, ਸੁਧੀਰ ਬੱਤਰਾ, ਦਿਲਸ਼ਾਦ ਅਹਿਮਦ, ਵਿਨੋਦ ਰਾਏ, ਤਰੁਣ ਕੁਮਾਰ, ਸ਼੍ਰੀ ਪਾਂਡੇ ਤੇ ਪਰਥ ਗੁਪਤਾ ਵੀ ਹਾਜ਼ਰ ਸਨ।

ਇਸੇ ਤਰ੍ਹਾਂ ਲੋਕ ਸਭਾ ਸਕੱਤਰੇਤ ’ਚ ਇਸਦੇ ਡਾਇਰੈਕਟਰ ਅਤੇ ਅਧਿਕਾਰੀਆਂ ਨੇ ਵੀ ਸ. ਦਰਦੀ ਨੂੰ ਸਨਮਾਨਤ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਗੁਣਾਂ ਦੀ ਸ਼ਲਾਘਾ ਕੀਤੀ। ਇਸ ਸਨਮਾਨ ਮੌਕੇ ਲੋਕ ਸਭਾ ਸਕੱਤਰੇਤ ਦੇ ਡਾਇਰੈਕਟਰ ਸ਼ੀ ਐੱਮ.ਕੇ.ਸ਼ਰਮਾ, ਡਿਪਟੀ ਡਾਇਰੈਕਟਰ ਸ਼੍ਰੀ ਗਣੇਸ਼ ਤੇ ਸਕੱਤਰੇਤ ਦੇ ਹੋਰ ਅਫ਼ਸਰ ਹਾਜ਼ਰ ਸਨ।ਇਸੇ ਤਰ੍ਹਾਂ ਨਵੀਂ ਦਿੱਲੀ ਵਿਖੇ ਹੀ ਪ੍ਰਿੰਟ ਮੀਡੀਆ ਨਾਲ ਸਬੰਧਤ ਸਭ ਤੋਂ ਵੱਡੀ ਸੰਸਥਾ ’ਦ ਇੰਡੀਅਨ ਨਿਊਜ਼ਪੇਪਰਜ਼ ਸੁਸਾਇਟੀ (ਆਈ.ਐੱਨ.ਅੱਸ.) ਦੀ ਕਾਰਜਕਾਰਨੀ ਦੀ ਮੀਟਿੰਗ ’ਚ ਵੀ ਸ. ਜਗਜੀਤ ਸਿੰਘ ‘ਦਰਦੀ’ ਨੂੰ ‘ਪਦਮਸ਼੍ਰੀ’ ਸਨਮਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਆਈ.ਐੱਨ.ਐੱਸ. ਦੇ ਪ੍ਰਧਾਨ ਸ੍ਰੀ ਮੋਹਿਤ ਜੈਨ ਨੇ ਸ. ਦਰਦੀ ਵੱਲੋਂ ਆਈ.ਐੱਨ.ਐੱਸ. ਦੇ ਕਾਰਜਕਰਨੀ ਮੈਂਬਰ ਵਜੋਂ 30 ਸਾਲ ਤੋਂ ਵੱਧ ਸਮੇ ਤੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਚੜ੍ਹਦੀਕਲਾ ਅਖ਼ਬਾਰ ਤੇ ਚੜ੍ਹਦੀਕਲਾ ਟਾਈਮ ਟੀ.ਵੀ. ਨੇ ਵਿਸ਼ਵ ਭਰ ’ਚ ਆਪਣਾ ਨਾਂ ਬਣਾਇਆ ਹੈ ਤੇ ਇਸ ਦੇ ਲੱਖਾਂ ਪਾਠਕ ਤੇ ਦਰਸ਼ਕ ਹਨ। ਉਨ੍ਹਾਂ ਕਿਹਾ ਕਿ ਸ. ਦਰਦੀ ਨੂੰ ‘ਪਦਮਸ਼੍ਰੀ’ ਲਈ ਨਾਮਜ਼ਦ ਕਰਨਾ ਆਈ.ਐੱਨ.ਐੱਸ ਤੇ ਇਸਦੇ ਤਮਾਮ ਮਾਣਯੋਗ ਮੈਂਬਰਾਂ ਲਈ ਮਾਣ ਵਾਲੀ ਗੱਲ ਹੈ। ਸ. ਦਰਦੀ ਨੇ ਇਸ ਮੀਟਿੰਗ ’ਚ ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਲਈ ਆਈ.ਐੱਨ.ਐੱਸ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਕੇ. ਰਾਜਾ ਪ੍ਰਸਾਦ ਰੈੱਡੀ ਡਿਪਟੀ ਪ੍ਰੈਜ਼ੀਡੈਂਟ, ਸ੍ਰੀ ਅੰਸ਼ ਕੁਮਾਰ (ਮਾਥਰ ਭੂਮੀ), ਸ੍ਰੀ ਰਾਕੇਸ਼ ਸ਼ਰਮਾ ਮੀਤ ਪ੍ਰਧਾਨ ਤੇ ਸ੍ਰੀਮਤੀ ਮੇਰੀਪਾਲ ਸਕੱਤਰ ਜਨਰਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *