ਪੰਜਾਬਪਟਿਆਲਾ

ਬਿੱਟੂ ਚੱਠਾ ਨੇ ਮੀਟਿੰਗਾਂ ਕਰ ਲੋਕਾਂ ਨੂੰ ਸਮਝਾਈਆਂ ਪਾਰਟੀ ਦੀਆਂ ਨੀਤੀਆਂ

ਹਰ ਵਰਗ ਦਾ ਸਾਥ ਤੇ ਸਹਿਯੋਗ ਕਰੇਗਾ ਅਕਾਲੀ ਦਲ-ਬਸਪਾ ਦੀ ਜਿੱਤ ਪੱਕੀ

ਪਟਿਆਲਾ, 4 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਵੱਖ-ਵੱਖ ਥਾਈਂ ਮੀਟਿੰਗਾਂ ਕਰਕੇ ਜਿੱਥੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਸਮਝਾਈਆਂ, ਉੱਥੇ ਵੱਡੀ ਗਿਣਤੀ ‘ਚ ਲੋਕਾਂ ਨੂੰ ਆਪਣੇ ਨਾਲ ਵੀ ਜੋੜਿਆ।
ਇਸ ਮੌਕੇ ਬਿੱਟੂ ਚੱਠਾ ਨੇ ਆਖਿਆ ਕਿ ਅੱਜ ਘਰ ਘਰ ਵਿੱਚੋਂ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਤੇ ਸਾਥ ਮਿਲ ਰਿਹਾ ਹੈ, ਜਿਸਦੇ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਰਾ ਵੀ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇੱਕ ਰਿਕਾਰਡ ਜਿੱਤ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਤੇ ਬਸਪਾ ਨੂੰ ਸੱਤਾ ਵਿੱਚ ਲਿਆਉਣ ਲਈ ਲੋਕੀ ਤਿਆਰ ਬਰ ਤਿਆਰ ਹਨ। ਇਸ ਲਈ ਪੰਜਾਬ ਅੰਦਰੋਂ ਵਿਰੋਧੀ ਪਾਰਟੀਆਂ ਨੂੰ ਚੱਲਦਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਵਿਕਾਸ ਦੀ ਬੇਹਦ ਲੋੜ ਹੈ। ਇਸ ਲਈ ਸਿਰਫ਼ ਅਕਾਲੀ ਦਲ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਲੋਕਾਂ ਲਈ ਚੰਗਾ ਵਿਕਾਸ ਕਰ ਸਕਦੀ ਹੈ ਕਿਉਂਕਿ ਲੋਕ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਮੌਕੇ ਸੁਰਜੀਤ ਸਿੰਘ ਰਾਜੂ, ਸਰੂਪ ਸਿੰਘ, ਜੋਗੀ, ਸੁਰਿੰਦਰ ਸਿੰਘ, ਤੇਜਿੰਦਰ ਸਿੰਘ, ਬਲਦੇਵ ਸਿੰਘ, ਸਨੀ ਬੁੱਗੀ, ਮੱਘਰ ਸਿੰਘ, ਮਨਿੰਦਰ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *