ਹਲਕੇ ਦੇ ਲੋਕ ਮੈਨੂੰ ਸੇਵਾ ਦਾ ਮੌਕਾ ਦੇਣ,ਹਰ ਵੋਟਰ ਦਾ ਕਰਜ਼ ਉਤਾਰਾਗਾ:– ਰਾਜੂ ਖੰਨਾ।
ਸਰਕਲ ਬੁੱਗਾ ਕਲਾਂ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।

ਅਮਲੋਹ,8 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਸਰਕਲ ਬੁੱਗਾ ਕਲਾਂ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਤੇ ਡੋਰ ਟੂ ਡੋਰ ਰਾਹੀਂ ਪ੍ਰਚਾਰ ਕੀਤਾ ਗਿਆ। ਪਿੰਡ ਕਲਾਲਮਾਜਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਉਹਨਾਂ ਵੱਲੋਂ ਪਿਛਲੇ 15 ਸਾਲਾਂ ਤੋਂ ਨਿਰੰਤਰ ਨਿਸ਼ਕਾਮ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਤੇ ਇਹ ਸੇਵਾਵਾਂ ਹਮੇਸ਼ਾ ਜਾਰੀ ਰਹਿਣਗੀਆਂ। ਰਾਜੂ ਖੰਨਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਇਹਨਾਂ ਚੋਣਾਂ ਵਿੱਚ ਇੱਕ ਮੌਕਾ ਸੇਵਾ ਕਰਨ ਦਾ ਜਰੂਰ ਦੇਣ।ਉਹ ਹਰ ਇੱਕ ਵੋਟਰ ਦਾ ਕਰਜ਼ ਉਤਾਰਣਗੇ। ਉਹਨਾਂ ਕਿਹਾ ਕਿ ਅੱਜ ਹਲਕੇ ਅੰਦਰ ਜੋ ਕਾਂਗਰਸ ਪਾਰਟੀ ਤੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਕੀਤੀ ਗਈ ਹੈ।ਉਸ ਨੂੰ ਦੇਖਦੇ ਹੋਏ ਹਰ ਇੱਕ ਹਲਕਾ ਵਾਸੀ ਕਾਂਗਰਸ ਨੂੰ ਹੀ ਚਲਦਾ ਕਰਨ ਲਈ ਉਤਾਵਲਾ ਨਹੀ ਸਗੋਂ ਆਮ ਆਦਮੀ ਪਾਰਟੀ ਦੇ ਭਗੌੜੀਆ ਨੂੰ ਵੀ ਮੂੰਹ ਨਹੀ ਲਗਾਉਣਗੇ।
ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜਿਸ ਆਸ ਤੇ ਉਮੀਦ ਨਾਲ ਹਲਕੇ ਦੇ ਲੋਕ ਉਹਨਾਂ ਨੂੰ ਵੱਡੀ ਜਿੱਤ ਦਰਜ਼ ਕਰਵਾਉਗੇ।ਉਹ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਉੱਪਰ ਖ਼ਰਾ ਹੀ ਨਹੀ ਉੱਤਰਣਗੇ। ਸਗੋਂ ਹਲਕੇ ਨੂੰ ਵਿਕਾਸ ਪੱਖੋਂ ਵੀ ਅਗਲੀਆਂ ਸਫ਼ਾਂ ਵਿੱਚ ਲੈ ਕੇ ਜਾਣਗੇ। ਵੱਖ-ਵੱਖ ਪਿੰਡਾਂ ਵਿੱਚ ਹੋਇਆ ਮੀਟਿੰਗਾਂ ਨੂੰ ਸਾਬਕਾ ਚੇਅਰਮੈਨ ਬਲਤੇਜ ਸਿੰਘ ਮਹਿਮੂਦਪੁਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਬੇਅੰਤ ਸਿੰਘ ਬੈਣਾ, ਸੀਨੀਅਰ ਆਗੂ ਕੁਲਵੰਤ ਸਿੰਘ ਲਾਡਪੁਰ, ਜਥੇਦਾਰ ਹਰਿੰਦਰ ਸਿੰਘ ਦੀਵਾ, ਯੂਥ ਆਗੂ ਹਰਿੰਦਰ ਸਿੰਘ ਸੇਖੋਂ, ਜਥੇਦਾਰ ਰਣਜੀਤ ਸਿੰਘ ਘੋਲਾ, ਕੁਲਦੀਪ ਸਿੰਘ ਮਛਰਾਈ, ਯੂਥ ਆਗੂ ਸੁਖਵਿੰਦਰ ਸਿੰਘ ਸੌਟੀ, ਗੁਰਦੀਪ ਸਿੰਘ ਲਾਡੀ, ਹਰਵਿੰਦਰ ਸਿੰਘ ਬਿੰਦਾ,ਜਥੇਦਾਰ ਸ਼ਰਧਾ ਸਿੰਘ ਛੰਨਾ,ਜਥੇਦਾਰ ਨਿਰਭੈ ਸਿੰਘ ਵਿਰਕ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਜਥੇਦਾਰ ਕਰਮ ਸਿੰਘ ਘੁਟੀਡ, ਰਾਜਿੰਦਰ ਸਿੰਘ ਰਾਜੀ,ਕਾਲੀ ਰੁੜਕੀ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਸੋਨੀ ਕਲਾਲਮਾਜਰਾ,ਅਵਿੰਦਰ ਸਿੰਘ ਨੰਬਰਦਾਰ, ਜਥੇਦਾਰ ਸਾਧੂ ਸਿੰਘ, ਬਲਵੀਰ ਸਿੰਘ,ਸੋਨੀ ਰਤਨਪਾਲੋ,ਬੀਬੀ ਪ੍ਰੀਤਮ ਕੌਰ, ਪਰਮਜੀਤ ਸਿੰਘ ਪੰਮੀ, ਅਵਤਾਰ ਸਿੰਘ ਤੰਗਰਾਲਾ, ਬਲਜਿੰਦਰ ਸਿੰਘ ਬੱਬੂ ਰਾਮਗੜ,ਮਹਿੰਦਰ ਸਿੰਘ, ਪਰਮਜੀਤ ਸਿੰਘ ਪੰਮੀ ਸਰਪੰਚ, ਹਰਪਾਲ ਸਿੰਘ ਪਾਲੀ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਇੰਦਰਜੀਤ ਸਿੰਘ ਜੀਤੀ,ਜਿੰਮੀ ਲਾਡਪੁਰ, ਗੁਰਪ੍ਰੀਤ ਸਿੰਘ ਰੁੜਕੀ, ਬਲਵਿੰਦਰ ਸਿੰਘ ਰੁੜਕੀ, ਮਲਕੀਤ ਸਿੰਘ ਸਾਬਕਾ ਸਰਪੰਚ, ਯੂਥ ਆਗੂ ਰੇਸਮ ਸਿੰਘ ਵਿਰਕ, ਪ੍ਰਧਾਨ ਰਣਜੀਤ ਸਿੰਘ ਕੋਟਲੀ,ਜਥੇਦਾਰ ਪਲਵਿੰਦਰ ਸਿੰਘ ਖਾਲਸਾ,ਡਾ ਗੁਲਜ਼ਾਰ ਸਿੰਘ, ਜਰਨੈਲ ਸਿੰਘ, ਯੂਥ ਆਗੂ ਗੁਰਪ੍ਰੀਤ ਸਿੰਘ ਮਾਲੋਵਾਲ, ਸ਼ਿੰਗਾਰਾ ਸਿੰਘ ਮਾਲੋਵਾਲ, ਅਮਨ ਸਿੰਘ ਮਾਲੋਵਾਲ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

