ਪਟਿਆਲਾ

ਬੁਕਸ ਮਾਰਕੀਟ, ਆਰੀਆ ਸਮਾਜ ਇਲਾਕੇ ਦੇ ਲੋਕਾਂ ਨੇ ਅਜੀਤਪਾਲ ਕੋਹਲੀ ਨੂੰ ਡੋਰ ਟੂ ਡੋਰ ਦੋਰਾਨ ਹੱਥਾਂ ਤੇ ਚੁੱਕਿਆ

ਇਸ ਵਾਰ ਵੋਟਾਂ ਸਿਰਫ ਆਪ ਨੂੰ ਪਾਊਣ ਦਾ ਕੀਤਾ ਪੱਕਾ ਵਾਅਦਾ

ਪਟਿਆਲਾ, 10 ਫਰਵਰੀ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਨੂੰ ਅੱਜ ਇਥੇ ਸਹਿਰ ਦੇ ਅੰਦਰੂਨੀ ਇਲਾਕੇ ਅਤੇ ਵੋਟਾਂ ਦੇ ਗੜ ਮੰਨੇ ਜਾਂਦੇ ਬੁਕਸ ਮਾਰਕੀਟ, ਆਰੀਆ ਸਮਾਜ ਤੇ ਬੀ ਟੈਂਕ ਇਲਾਕੇ ਦੇ ਲੋਕਾਂ ਨੇ ਡੋਰ ਟੂ ਡੋਰ ਦੋਰਾਨ ਲੋਕਾ ਨੇ ਹੱਥਾਂ ਤੇ ਚੁੱਕ ਲਿਆ। ਇਸ ਮੌਕੇ ਉਨਾ ਦੇ ਨਾਲ ਇਲਾਕੇ ਦੇ ਸੀਨੀਅਰ ਨੇਤਾ ਕਿਸਨ ਚੰਦ ਬੁੱਧੂ, ਕੌਂਸਲਰ ਰਾਜੇਸ਼ ਲੱਕੀ, ਕੇਕੇ ਸਹਿਗਲ, ਰਾਜ ਕੁਮਾਰ, ਚਿੰਕੂ ਕਪੂਰ, ਯੋਗੇਸ ਟੰਡਨ, ਗੌਤਮ ਲਾਲ, ਨਰੇਸ ਕੁਮਾਰ, ਸੰਦੀਪ ਬੰਧੂ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਸੀਨੀਅਰ ਆਗੂ ਵੀ ਮੌਜੂਦ ਸਨ। ਅੱਜ ਇਥੇ ਜਦੋਂ ਸ. ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਉਕਤ ਮਿਹਨਤਕਸ਼ ਸਮਰਥਕਾਂ ਸਮੇਤ ਡੋਰ ਟੂ ਡੋਰ ਕਰਨਾ ਸੁਰੂ ਕੀਤਾ ਤਾਂ ਇਨਾ ਮੁੱਖ ਇਲਾਕਿਆ ਅਤੇ ਆਸ ਪਾਸ ਦੇ ਰਿਹਾਇਸੀ ਇਲਾਕਿਆਂ ਦੇ ਲੋਕਾਂ ਨੇ ਕਿਹਾ ਕਿ ਅਸੀਂ ਇਸ ਵਾਰ ਬਦਲ ਚਾਹੁੰਦੇ ਹਾਂ।

ਉਨਾਂ ਕਿਹਾ ਕਿ ਇਯ ਵਾਰ ਸਾਡੇ ਲਈ ਕੋਈ ਧਰਮ ਜਾਂ ਜਾਤ ਪਾਤ ਮਾਇਨੇ ਨਹੀਂ ਰੱਖਦਾ, ਕਿਉਂ ਕਿ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਵੱਖ ਵੱਖ ਪਾਰਟੀਆਂ ਨੂੰ ਵੋਟਾਂ ਪਾਉਂਦੇ ਆ ਰਹੇ ਹਾ, ਇਹ ਪਾਰਟੀਆਂ ਸਾਨੂੰ ਸਿਰਫ ਗਲੀਆਂ ਨਾਲੀਆਂ ਤੋਂ ਉਪਰ ਨਹੀਂ ਉਠਣ ਦਿੰਦੀਆਂ। ਇਸ ਲਈ ਹੁਣ ਅਸੀਂ ਜਾਗਰੁਕ ਹੋ ਚੁੱਕੇ ਹਾਂ, ਜਿਸ ਕਰਕੇ ਇਸ ਵਾਰ ਪੰਜਾਬ ਵਿਚ ਵੱਡਾ ਬਦਲ ਲਿਆਵਾਂਗੇ। ਸਥਾਨਕ ਲੋਕਾਂ ਨੇ ਅਜੀਤਪਾਲ ਸਿੰਘ ਕੋਹਲੀ ਅਤੇ ਉਨਾਂ ਦੇ ਹੋਰਨਾ ਸਾਥੀਆਂ ਦੇ ਮੁਖਾਤਿਬ ਹੁੰਦਿਆਂ ਦੱਸਿਆ ਕਿ ਸਾਡੇ ਇਲਾਕੇ ਜੋ ਕਿ ਸਹਿਰ ਦੇ ਸਭ ਤੋਂ ਉੇਚੇ ਇਲਾਕੇ ਹਨ, ਪਰ ਬਾਰਿਸ ਦੇ ਮੋਸਮ ਵਿਚ ਸਭ ਤੋਂ ਵੱਧ ਪਾਣੀ ਸਾਡੇ ਇਲਾਕਿਆਂ ਵਿਚ ਹੀ ਖੜਦਾ ਹੈ।

ਸਾਡੇ ਵਾਹਨ ਖਰਾਬ ਹੁੰਦੇ ਹਨ, ਕਈ ਕਈ ਦਿਨ ਤੱਕ ਅਸੀਂ ਘਰ ਤੋਂ ਨਹੀ ਨਿਕਲ ਸਕਦੇ। ਇਨਾ ਸਰਕਾਰਾਂ ਨੇ ਸਾਨੂੰ ਹੁਣ ਤੱਕ ਪੂਰੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ। ਇਸ ਕਰਕੇ ਹੁਣ ਅਸੀਂ ਬਦਲ ਲਿਆਵਾਂਗੇ ਆਪਣੇ ਅਤੇ ਆਪਣੇ ਪ੍ਰਵਿਾਰ ਦੇ ਸੁਰੱਖਿਅਤ ਭਵਿੱਖ ਨੂੰ ਮੱਦੇਨਜਰ ਰਖਦੇ ਹੋਏ, ਆਪ ਦੀ ਸਰਕਾਰ ਲਿਆਵਾਂਗੇ। ਦੂਜੇਪਾਸੇ ਸ.ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਦੋਂ ਵੀ ਆਪ ਦੀ ਸਰਕਾਰ ਆਏਗੀ, ਇਸ ਇਲਾਕੇ ਦੇ ਸਾਰੇ ਮਸਲੇ ਪਹਿਲਾ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਅਜੀਤਪਾਲ ਸਿੰਘ ਨੇ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੋਰਾਨ ਵੀ ਸਹਿਰ ਵਿਚ ਬਹੁਤ ਕੰਮ ਕੀਤੇ, ਅਤੇ ਹੁਣ ਵੀ ਸਹਿਰ ਨੂੰ ਕਿਸੇ ਪੱਖੋਂ ਅਧੂਰਾ ਨਹੀ ਛੱਡਿਆ ਜਾਏਗਾ।

Leave a Reply

Your email address will not be published. Required fields are marked *