ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰਾ:– ਬੀਬੀ ਕਿਰਨਦੀਪ ਕੌਰ ਖੰਨਾ।
ਮੰਡੀਗੌਬਿੰਦਗੜ,27 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਮੇਂ ਸਮੇਂ ਤੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਰਾਹੀਂ ਸਾਡੇ ਗੁਰੂਆਂ ਵੱਲੋਂ ਦਰਸਾਈ ਬਾਣੀ ਤੋਂ ਹੀ ਸੰਗਤਾਂ ਨੂੰ ਸੇਧ ਨਹੀਂ ਮਿਲਦੀ ਸਗੋਂ ਇਹ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਵਿੱਚ ਚੇਤਨਾ ਪੈਦਾ ਕਰਕੇ ਚਾਨਣ ਮੁਨਾਰੇ ਦਾ ਕਾਰਜ਼ ਵੀ ਕਰਦੇ ਹਨ।ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ ਧਰਮਪਤਨੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਸੰਤ ਨਗਰ ਮੰਡੀਗੌਬਿੰਦਗੜ ਵਿਖੇ ਬਾਬਾ ਨਿਸ਼ਾਨ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਧਾਰਮਿਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੀਬੀ ਖੰਨਾ ਨੇ ਅੱਗੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਗੁਰੂਆਂ ਤੇ ਦਰਸ਼ਾਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਜਿਥੇ ਦਿੰਦੇ ਹਨ। ਉਥੇ ਸਿੱਖੀ ਸਰੂਪ ਦੇ ਧਾਰਨੀ ਬਣਨ ਲਈ ਵੀ ਪ੍ਰੇਰਦੇ ਹਨ।
ਉਹਨਾਂ ਕਿਹਾ ਕਿ ਅਜਿਹੇ ਸਮਾਗਮਾਂ ਤੋਂ ਸੇਧ ਲੈਂਦੇ ਹੋਏ ਸਾਨੂੰ ਸਾਰਿਆਂ ਨੂੰ ਹੱਕ ਸੱਚ ਤੇ ਪਹਿਰਾ ਦਿੰਦੇ ਹੋਏ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਬੀਬੀ ਖੰਨਾ ਨੇ ਬਾਬਾ ਨਿਸ਼ਾਨ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾ ਕੇ ਸੰਗਤਾ ਨੂੰ ਬਾਣੀ ਨਾਲ ਜੋੜਿਆਂ ਜਾਦਾ ਹੈ। ਇਸ ਮੌਕੇ ਤੇ ਜਿਥੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਥੇ ਬਾਬਾ ਨਿਸ਼ਾਨ ਸਿੰਘ, ਜਥੇਦਾਰ ਨਾਜ਼ਰ ਸਿੰਘ ਤੇ ਫੋਰਮੈਨ ਬਲਵੀਰ ਸਿੰਘ ਸਿੱਧੂ ਵੱਲੋਂ ਆਇਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬੀਬੀ ਕਿਰਨਦੀਪ ਕੌਰ ਖੰਨਾ,ਬੀਬੀ ਪੂਨਮ ਗੋਸਾਈ, ਬੀਬੀ ਸੁਖਵਿੰਦਰ ਕੌਰ ਸੁੱਖੀ , ਜਥੇਦਾਰ ਜਰਨੈਲ ਸਿੰਘ ਮਾਜਰੀ , ਧਰਮਪਾਲ ਭੜੀ ਪੀ ਏ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਤੇ ਮੈਂਬਰ ਪੀ ਏ ਸੀ ਸੁਖਵਿੰਦਰ ਸਿੰਘ ਭਾਬਰੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਸਾਬਕਾ ਕੌਂਸਲਰ ਬੀਬੀ ਕਮਲਜੀਤ ਕੌਰ ਭਾਂਬਰੀ, ਕੌਂਸਲਰ ਬੀਬੀ ਭੁਪਿੰਦਰ ਕੌਰ,ਬੀਬੀ ਦਿਆਵੰਤੀ, ਸੀਨੀਅਰ ਆਗੂ ਹਰਪਾਲ ਸਿੰਘ ਮੰਡੀ, ਰਣਧੀਰ ਸਿੰਘ ਪੱਪੀ,ਰਾਮ ਸਿੰਘ, ਰਣਧੀਰ ਸਿੰਘ ਬਾਗੜੀਆ,ਬੀਬੀ ਬਲਵਿੰਦਰ ਕੌਰ,ਬੀਬੀ ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਨੋਨੀ,ਜੱਸੀ ਭੁੱਲਰ , ਸੁਖਦੇਵ ਸਿੰਘ ਸੋਢੀ,ਰੌਕੀ ਮੰਡੀ, ਹਰਜੀਤ ਸਿੰਘ ਸੋਨੂੰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।

