ਪੰਜਾਬਪਟਿਆਲਾ

ਜਲੰਧਰ ਦਾ ਸੰਕਲਪ ਭਾਜਪਾ ਹੀ ਵਿਕਲਪ- ਜੈ ਇੰਦਰ ਕੌਰ

ਸੀਨੀਅਰ ਭਾਜਪਾ ਆਗੂਆਂ ਨੇ ਵੱਖ- ਵੱਖ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ

ਜਲੰਧਰ (ਮਧੂਸਾਰ ਬਿਊਰੋ) ਜਲੰਧਰ ਜ਼ਿਮਨੀ ਚੋਣਾਂ ਤੋਂ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਹੱਕ ਵਿੱਚ ਅੱਜ ਭਾਜਪਾ ਦੇ ਸੀਨੀਅਰ ਆਗੂਆਂ ਜਿਵੇਂ ਕਿ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ, ਪਰਮਿੰਦਰ ਬਰਾੜ, ਦੀਦਾਰ ਸਿੰਘ ਭੱਟੀ, ਜਗਦੀਸ਼ ਕੁਮਾਰ ਜੱਸਲ, ਜਗਦੀਸ਼ ਕੁਮਾਰ ਜੱਸਲ, ਸੋਨੂੰ ਸੰਗਰ, ਦੀਪਕ ਸੋਢੀ ਅਤੇ ਹੋਰ ਆਗੂਆਂ ਨਾਲ ਅੱਜ ਅਲਾਵਲਪੁਰ ਅਤੇ ਕਾਲਾ ਬੱਕਰਾ ਵਿਖੇ ਚੋਣ ਮੀਟਿੰਗਾਂ ਕੀਤੀਆਂ।

ਇਸ ਮੌਕੇ ਜੈ ਇੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਜਲੰਧਰ ਦੇ ਲੋਕ ਇਸ ਵਾਰ ਭਾਜਪਾ ਨੂੰ ਹੀ ਵੋਟ ਪਾਉਣਗੇ।ਜਲੰਧਰ ਦਾ ਸੰਕਲਪ ਭਾਜਪਾ ਹੀ ਵਿਕਲਪ ਦੇ ਨਾਰੇ ਹੇਠ ਸਮੁੱਚੇ ਆਗੂਆਂ ਨੇ ਚੋਣ ਮੁਹਿੰਮ ਭਖਾਈ ਹੋਈ ਹੈ। ਜਲੰਧਰ ਜ਼ਿਮਨੀ ਚੋਣਾਂ ਲਈ ਪਿੰਡਾਂ ਵਿੱਚ ਮਾਹੌਲ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਲੋਕ ਇਸ ਵਾਰ ਸਿਰਫ਼ ਅਤੇ ਸਿਰਫ਼ ਨਿ ਭਾਜਪਾ ਨੂੰ ਹੀ ਆਪਣਾ ਸਾਥ ਦੇਣ ਜਾ ਰਹੇ ਹਨ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਦੇਸ਼ ਲਗਾਤਾਰ ਅੱਗੇ ਵੱਧ ਰਿਹਾ ਹੈ।

Leave a Reply

Your email address will not be published. Required fields are marked *