ਪੋਲਿਓ ਮੁਹਿੰਮ ਦੇ ਆਖਰੀ ਦਿਨ 27 ਹਜਾਰ 651 ਬੱਚਿਆ ਨੇਂ ਪੀਤੀਆਂ ਪੋਲਿਓ ਬੁੰਦਾਂ ।
ਤਿੰਨ ਦਿਨਾਂ ਮੁਹਿੰਮ ਦੌਰਾਨ ਕੁੱਲ 1 ਲੱਖ 89 ਹਜਾਰ 142 ਬੱਚਿਆਂ ਨੇ ਪੀਤੀਆਂ ਦੋ ਬੂੰਦਾਂ ਜਿੰਦਗੀ ਦੀਆਂ।
ਪੰਜ ਸਾਲ ਤੱਕ ਦੇ ਸੋ ਫੀਸਦੀ ਬੱਚਿਆਂ ਨੂੰ ਪੋਲਿਓ ਦਵਾਈ ਪਿਲਾਉਣ ਦਾ ਟੀਚਾ ਹੋਇਆ ਪੁਰਾ।
ਪਟਿਆਲਾ, 01 ਮਾਰਚ (ਮਧੂਸਾਰ ਬਿਊਰੋ) ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਅੰਤਿਮ ਦਿਨ ਤੱਕ ਪਟਿਆਲਾ ਜਿਲ੍ਹੇ ਵਿਚ 0-5 ਸਾਲ ਤੱਕ ਦੇ 1 ਲੱਖ 89 ਹਜਾਰ 142 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਵਾਰ ਜਿਲ੍ਹਾ ਪਟਿਆਲਾ ਵਿਚ 0-5 ਸਾਲ ਤੱਕ ਦੇ 1,88,370 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਅਨੁਮਾਨਤ ਟੀਚਾ ਮਿਥਿਆ ਗਿਆ ਸੀ, ਜਿਸ ਨੂੰ ਪੂਰਾ ਕਰ ਲਿਆ ਗਿਆ ਹੈ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆਂ ਕਿ ਅੱਜ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੇਂ ਦਵਾਈ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੁੰ ਘਰ ਘਰ ਜਾ ਕੇ ਪੋਲਿਓ ਬੁੰਦਾ ਪਿਲਾਈਆਂ ਗਈਆਂ ਅੱਜ ਜਿਲੇ੍ਹ ਵਿੱਚ 27 ਹਜਾਰ 651 ਬੱਚਿਆਂ ਨੇਂ ਪੋਲਿਓ ਦਵਾਈ ਪੀਤੀ।ਇਸ ਤਰਾਂ ਮੁਹਿੰਮ ਦੋਰਾਣ ਜਿਲ੍ਹੇ ਵਿੱਚ 1 ਲੱਖ 89 ਹਜਾਰ 142 ਬੱਚਿਆਂ ਨੂੰ ਪੋਲਿਓ ਬੁੰਦਾਂ ਪਿਲਾ ਕੇ ਸੋ ਫੀਸਦੀ ਟੀਚਾ ਪੁਰਾ ਕਰ ਲਿਆ।ਉਹਨਾਂ ਕਿਹਾ ਕਿ ਮੁਹਿੰਮ ਦੇ ਪਹਿਲੇ ਦਿਨ ਐਤਵਾਰ ਨੂੰ ਜਨਤਕ ਥਾਂਵਾ ਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋੜ ਅਨੁਸਾਰ ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ ਸਨ। ਜਿਹੜੇ ਬੱਚੇ ਕਿਸੇ ਕਾਰਨ ਬੂਥਾ ਤੇ ਪੋਲੀਓ ਦਵਾਈ ਪੀਣ ਤੋ ਵਾਂਝੇ ਰਹਿ ਗਏ ਸਨ ਉਹਨਾਂ ਬੱਚਿਆਂ ਨੂੰ 28 ਫਰਵਰੀ ਅਤੇ 01 ਮਾਰਚ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ।ਡਾ. ਸੋਢੀ ਨੇ ਕਿਹਾ ਕਿ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ 4000 ਦੇ ਕਰੀਬ ਸਟਾਫ ਲਗਾਇਆ ਗਿਆ ਸੀ।
ਜਿਸ ਵਿੱਚ ਸਿਹਤ ਸਟਾਫ ਤੋਂ ਇਲਾਵਾ ਅਸ਼ੋਕਾ ਨਰਸਿੰਗ ਕਾਲਜ ਅਤੇ ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥੀ , ਐਨ.ਸੀ.ਸੀ ਵਿਦਿਆਰਥੀ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ, ਵੱਖ ਵੱਖ ਵਿਭਾਗਾਂ ਦੇ ਨੁਮਾਿੲੰਦੇ ਸ਼ਾਮਲ ਸਨ ਆਦਿ ਨੇ ਵੀ ਪੂਰਾ ਸਹਿਯੋਗ ਦਿੱਤਾ।ਉਹਨਾਂ ਇਸ ਮੁਹਿੰੰਮ ਨੂੰ ਸਫਲ ਬਣਾਉਣ ਲਈ ਦਿਤੇ ਸਹਿਯੋਗ ਬਦਲੇ ਉਹਨਾਂ ਸਮੂਹ ਸਟਾਫ ਅਤ ਲੋਕਾਂ ਦਾ ਧਨੰਵਾਦ ਵੀ ਕੀਤਾ।ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਤੋਂ ਡਿਪਟੀ ਡਾਇਰੈਕਟ ਡਾ. ਸੁਖਮਿੰਦਰ ਸਿੰਘ ਵੱਲੋਂ ਵੀ ਅਜ ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਸੱਲਮ ਬਸਤੀਆਂ, ਝੁੱਗੀਆਂ ਝੋਪੜੀਆਂ ਆਦਿ ਵਿੱਚ ਜਾ ਕੇ ਮੁਹਿੰਮ ਦੀ ਚੈਕਿੰਗ ਕੀਤੀ ਅਤੇ ਕੰਮ ਕਾਜ ਤੇਂ ਤੱਸਲੀ ਪ੍ਰਗਟ ਕੀਤੀ।ਸਮੂਹ ਸਿਹਤ ਪ੍ਰੋਗਰਾਮ ਅਫਸਰਾ ਵੱਲੋ ਵੀ ਵੱਖ ਵੱਖ ਬਲਾਕਾਂ ਵਿਚ ਜਾ ਕੇ ਮੁਹਿੰਮ ਦਾ ਨਿਰੀਖਣ ਕੀਤਾ ਗਿਆ

