ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਰਾਜਗੁਰੂ ਨੂੰ ਸਮਰਪਿਤ ਸਭਿਆਚਾਰਕ ਸਾ਼ਮ ਦਾ ਆਯੋਜਨ ਕੀਤਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :- ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਰਾਜਗੁਰੂ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਇੱਕ ਸਭਿਆਚਾਰਕ ਸਾ਼ਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰਗਤੀਸ਼ੀਲ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਵਲੋਂ ਦਿੱਤੀਆਂ ਗਈਆਂ। ਵਰਣਨਯੋਗ ਹੈ ਕਿ ਇਹ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ਼ ਭੀਮ ਇੰਦਰ ਸਿੰਘ ਵਲੋਂ ਵਖ ਵਖ ਵਿਭਾਗਾਂ ਦੇ ਸਹਿਯੋਗ ਨਾਲ ਸੰਪਨ ਹੋਏ। ਇਹਨਾਂ ਪੇਸ਼ਕਾਰੀਆਂ ਦੀ ਸੁਰੂਆਤ ਕਿਸਾਨ ਅੰਦੋਲਨ ਨੂੰ ਸਮਰਪਿਤ ਗੀਤ ‘ ਪਗੜੀ ਸੰਭਾਲ ਜੱਟਾ ‘ ਜਿਸਦੀ ਪੁਨਰ ਰਚਨਾ ਸੁਖਪਾਲ ਵਲੋਂ ਕੀਤੀ ਗਈ ਹੈ ਨਾਲ ਹੋਈ ਜਿਸਨੂੰ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੇਸ਼ ਕੀਤਾ।

ਇਸ ਉਪਰੰਤ ਭਗਤ ਸਿੰਘ ਦੀ ਵਾਰ ਦਾ ਗਾਇਨ ਹੋਇਆ ਜਿਸ ਵਿਚ ਸਾਂਡਰਸ ਨੂੰ ਗੋਲੀ ਮਾਰਨ ਦੇ ਦ੍ਰਿਸ਼ ਦਾ ਵਿਖਿਆਨ ਬੜੇ ਜੋਸ਼ ਨਾਲ ਵਿਦਿਆਰਥੀਆਂ ਵਲੋਂ ਕੀਤਾ ਗਿਆ। ‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ‘ ਗੀਤ ਦੇ ਗਾਇਨ ਰਾਹੀਂ ਪ੍ਰਸਿੱਧ ਪੰਜਾਬੀ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ। ਯੂਜੀਨ ਪੋਤੀਏ ਦੁਆਰਾ ਰਚਿਤ ਤੇ ਪੰਜਾਬੀ ਵਿਚ ਸੁਖਪਾਲ ਦੁਆਰਾ ਅਨੁਵਾਦਤ ਕੌਮਾਂਤਰੀ ਗੀਤ ‘ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ‘ ਦੇ ਗਾਇਨ ਉਪਰੰਤ ਗਦਰ ਕਾਵਿ ਵਿਚੋਂ ਉੱਠੋ ਹਿੰਦ ਸਪੁੱਤਰੋ ਜਾਗ ਵੇਖੋ‘ ਦੀ ਜੋਸ਼ੀਲੀ ਪ੍ਰਸਤੁਤੀ ਪੋ੍ਰਗਰਾਮ ਦਾ ਸਿਖਰ ਹੋ ਨਿਬੜੀ। ਸਾਰੀਆਂ ਪੇਸ਼ਕਾਰੀਆਂ ਮੁਖੀ ਸੰਗੀਤ ਵਿਭਾਗ ਡਾ ਼ ਨਿਵੇਦਿਤਾ ਸਿੰਘ ਅਤੇ ਡਾ਼ ਨਿਰਮਲ ਸਿੰਘ ਦੀ ਅਗਵਾਈ ਵਿਚ ਪੇਸ਼ ਹੋਈਆਂ।

ਇਸ ਮੌਕੇ ਸ਼ਹੀਦ ਭਗਤ ਸਿੰਘ ਹੋਸਟਲ ਦੇ ਵਿਦਿਆਰਥੀਆਂ ਵਲੋਂ ਗੁਰਬਖ਼ਸ ਸ਼ੌਕੀ ਦੇ ਗਾਏ ਗੀਤ ‘ਤੇਰਾ ਦੇਸ਼ ਭਗਤ ਸਿੰਘ ਵੇ‘ ਉੱਤੇ ਕੋਰੀਓਗ੍ਰਾਫ਼ੀ ਪ੍ਰਸਤੁਤ ਹੋਈ ਤੇ ਗੁਰਸ਼ਰਨ ਭਾਜੀ ਦਾ ਲਿਖਿਆ ਲਘੂ ਨਾਟਕ ਨਾਇਕ ਵੀ ਪ੍ਰਸਤੁਤ ਹੋਇਆ। ਮੰਚ ਸੰਚਾਲਨ ਸੰਗੀਤ ਵਿਭਾਗ ਦੇ ਖੋਜਾਰਥੀਆਂ ਜਸਪ੍ਰੀਤ ਕੌਰ ਅਤੇ ਪ੍ਰਭਜੋਤ ਸਿੰਘ ਵਲੋਂ ਕੀਤਾ ਗਿਆ। ਵਾਈਸ ਚਾਂਸਲਰ ਪੋ੍ਰ ਼ ਅਰਵਿੰਦ ਨੇ ਪ੍ਰਧਾਨਗੀ ਕਰਦੇ ਹੋਏ ਸਮੁੱਚੇ ਸਮਾਗਮ ਅਤੇ ਪੇਸ਼ਕਾਰੀਆਂ ਨੁੰ ਸ਼ਹੀਦੀ ਦਿਵਸ ਪ੍ਰਤੀ ਸਾਰਥਕ ਆਯੋਜਨ ਦੱਸਿਆ। ਇਸ ਮੌਕੇ ਡਾ਼ ਭੀਮਇੰਦਰ ਸਿੰਘ, ਕੋਆਰਡੀਨੇਟਰ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ , ਡਾ ਼ ਦੀਪਕ, ਡਾ ਼ ਅਲੰਕਾਰ ਸਿੰਘ, ਡਾ ਼ ਰਣਜੀਤ ਸਿੰਘ ਸਹਿੰਬੀ, ਸ੍ਰੀ ਅਮਰੇਸ਼ ਭੱਟ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਰਹੇ।

