ਫੂਡ ਅਤੇ ਬਾਇਓਟੈਕ ਸੈਕਟਰ ਵਿੱਚ ਪ੍ਰਮਾਣੀਕਰਣ ਦੀ ਮਹੱਤਤਾ ‘ਤੇ ਲੈਕਚਰ
ਪਟਿਆਲਾ (ਮਧੂਸਾਰ ਬਿਊਰੋ) ਬਾਇਓਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 8 ਅਪ੍ਰੈਲ, 2022 ਨੂੰ ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਸੂਚ ਦੀ ਅਗਵਾਈ ਹੇਠ ‘ਫੂਡ ਅਤੇ ਬਾਇਓਟੈਕ ਸੈਕਟਰ ਵਿੱਚ ਪ੍ਰਮਾਣੀਕਰਣ ਦੀ ਮਹੱਤਤਾ ਅਤੇ ਸਕੋਪ’ ਵਿਸ਼ੇ ‘ਤੇ ਇੱਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਸ਼ੁਰੂ ਵਿੱਚ ਪ੍ਰੋਗਰਾਮ ਦੀ ਕੋਆਰਡੀਨੇਟਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ। ਸ੍ਰੀ ਮਲਕੀਅਤ ਸਿੰਘ, ਲੀਡ ਆਡੀਟਰ, ਇੰਟਰਟੈਕ ਨੇ ਇਹ ਲੈਕਚਰ ਦਿੱਤਾ । ਉਹਨਾਂ ਨੇ ਭੋਜਨ ਅਤੇ ਬਾਇਓਟੈਕਨਾਲੌਜੀ ਸੈਕਟਰ ਵਿੱਚ ਵੱਖ-ਵੱਖ ਮਾਪਦੰਡਾਂ ਅਤੇ ਉਹਨਾਂ ਦੀ ਮਾਨਤਾ, ਦੀ ਲੋੜ ‘ਤੇ ਧਿਆਨ ਕੇਂਦਰਿਤ ਕੀਤਾ।

ਉਸਨੇ ISO 90001, ISO 22000, ISO 14000 ਸਰਟੀਫਿਕੇਸ਼ਨ ਨਾਲ ਸਬੰਧਤ ਵੱਖ-ਵੱਖ ਪੜਾਵਾਂ ਅਤੇ ਮੁੱਦਿਆਂ ਬਾਰੇ ਦੱਸਿਆ। ਪ੍ਰਸ਼ਨ ਉੱਤਰ ਸੈਸ਼ਨ ਦੌਰਾਨ ਵਿਦਿਆਰਥੀ ਬਹੁਤ ਉਤਸ਼ਾਹੀ ਪਾਏ ਗਏ ਅਤੇ ਉਨ੍ਹਾਂ ਨੇ ਭਵਿੱਖ ਦੇ ਦ੍ਰਿਸ਼ਟੀਕੋਣਾਂ ਅਤੇ ਮਾਨਤਾ ਪ੍ਰਾਪਤ ਆਡੀਟਰ ਬਣਨ ਦੇ ਮਾਰਗ ਬਾਰੇ ਕਈ ਸਵਾਲ ਪੁੱਛੇ। ਲੈਕਚਰ ਵਿੱਚ 90 ਤੋਂ ਵੱਧ ਵਿਦਿਆਰਥੀਆਂ ਅਤੇ ਖੋਜਰਾਥੀਆਂ ਨੇ ਭਾਗ ਲਿਆ। ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਸੂਚ ਨੇ ਵਿਦਿਆਰਥੀਆਂ ਨਾਲ ਬਹੁਤ ਹੀ ਲਾਭਦਾਇਕ ਜਾਣਕਾਰੀ ਸਾਂਝੀ ਕਰਨ ਲਈ ਬੁਲਾਰਿਆਂ ਦਾ ਧੰਨਵਾਦ ਕੀਤਾ | ਪ੍ਰੋ: ਮਿੰਨੀ ਸਿੰਘ ਨੇ ਸ: ਮਲਕੀਅਤ ਸਿੰਘ ਦੁਆਰਾ ਪੇਸ਼ ਕੀਤੀ ਸਮੱਗਰੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਸ਼ਨ ਲਾਈਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

